HOME ਡੀ ਟੀ ਐੱਫ ਵੱਲੋਂ ਵਿਭਾਗ ਦੁਆਰਾ ਅਧਿਆਪਕਾਂ ਦੀ ਬਦਲੀਆਂ ਸਬੰਧੀ ਦਿਖਾਈ ਜਾ...

ਡੀ ਟੀ ਐੱਫ ਵੱਲੋਂ ਵਿਭਾਗ ਦੁਆਰਾ ਅਧਿਆਪਕਾਂ ਦੀ ਬਦਲੀਆਂ ਸਬੰਧੀ ਦਿਖਾਈ ਜਾ ਰਹੀ ਨਲਾਇਕੀ ਦੀ ਨਿਖੇਧੀ

ਕਪੂਰਥਲਾ, (ਸਮਾਜ ਵੀਕਲੀ)  (ਕੌੜਾ)– ਡੈਮੋਕ੍ਰੈਟਿਕ ਟੀਚਰਜ਼ ਫਰੰਟ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ, ਜਨਰਲ ਸਕੱਤਰ ਤਜਿੰਦਰ ਅਲੌਦੀਪੁਰ ਨੇ  ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਬਦਲੀਆਂ ਸਬੰਧੀ ਦਿਖਾਈ ਜਾ ਰਹੀ ਨਲਾਇਕੀ ਦੀ ਨਿਖੇਧੀ ਕਰਦਿਆਂ ਬਦਲੀ ਪੋਰਟਲ ਤੇ ਸਟੇਸ਼ਨ ਚੋਣ ਤੁਰੰਤ ਦੇਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਈ ਪੰਜਾਬ ਪੋਰਟਲ ਉੱਪਰ ਬਦਲੀ ਪ੍ਰਕਿਰਿਆ 6 ਜੂਨ ਤੋਂ ਸ਼ੁਰੂ ਕਰਕੇ ਜੁਲਾਈ ਮਹੀਨੇ ਦੇ ਲਗਭਗ ਪੂਰਾ ਬੀਤ ਜਾਣ ਦੇ ਬਾਵਜੂਦ ਅਧਿਆਪਕਾਂ ਲਈ ਸਟੇਸ਼ਨ ਚੋਣ ਕਰਨ ਲਈ ਨਹੀਂ ਖੋਲ੍ਹਿਆ ਜਾ ਸਕਿਆ ਹੈ ਜਿਸ ਕਾਰਣ ਲੰਬੇ ਸਮੇਂ ਤੋਂ ਬਦਲੀਆਂ ਉਡੀਕ ਰਹੇ ਅਧਿਆਪਕ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਮਹਿਸੂਸ ਕਰ ਰਹੇ ਹਨ। ਉਹ ਜੱਥੇਬੰਦੀਆਂ ਦੇ ਆਗੂਆਂ ਅਤੇ ਆਪਣੇ ਆਪਣੇ ਸ੍ਰੋਤਾਂ ਤੋਂ ਬਦਲੀ ਪੋਰਟਲ ਦੇ ਸਟੇਸ਼ਨ ਚੋਣ ਲਈ ਖੋਲ੍ਹੇ ਜਾਣ ਬਾਰੇ ਸੂਚਨਾ ਲੈਣਾ ਚਾਹੁੰਦੇ ਹਨ ਪਰ ਪਿਛਲੇ ਸਮੇਂ ਵਿੱਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਖ ਵੱਖ ਜੱਥੇਬੰਦੀਆਂ ਅਤੇ ਹੋਰਨਾਂ ਸ੍ਰੋਤਾਂ ਨੂੰ ਦਿੱਤੀ ਗਈ ਸੂਚਨਾ ਅੱਜ ਤੱਕ ਝੂਠੀ ਸਾਬਤ ਹੋਈ ਹੈ ਜਿਸ ਕਾਰਣ ਅਧਿਆਪਕਾਂ ਸਿੱਖਿਆ ਵਿਭਾਗ ਦੀ ਕਾਰਜਸ਼ੈਲੀ ਤੋਂ ਨਿਰਾਸ਼ ਹਨ। ਇਸ ਮੌਕੇ   ਡੀ ਟੀ ਐੱਫ ਕਪੂਰਥਲਾ ਦੇ ਆਗੂ  ਗੁਰਮੁਖ ਲੋਕਪ੍ਰੇਮੀ, ਜੈਮਲ ਸਿੰਘ,ਐੱਸ ਪੀ ਸਿੰਘ,ਬਲਵਿੰਦਰ ਭੰਡਾਲ,ਮੈਡਮ ਜਤਿੰਦਰ ਕੌਰ ਪਵਨ ਜੋਸ਼ੀ,ਹਰਵਿੰਦਰ ਵਿਰਦੀ,ਵੀਨੂੰ ਸੇਖੜੀ,ਗੌਰਵ ਗਿੱਲ,ਮਲਕੀਤ ਸਿੰਘ,ਅਵਤਾਰ ਸਿੰਘ ਗਿੱਲ,ਬਲਬੀਰ ਸਿੰਘ,ਹਰਵੇਲ ਸਿੰਘ,ਗੁਰਦੀਪ ਧੰਮ,ਧਰਮਵੀਰ,ਜਤਿੰਦਰ ਕੁਮਾਰ,ਹਰਜਿੰਦਰ ਨਿਆਣਾ,ਸੁਖਪਾਲ ਸਿੰਘ,ਮੁਖਤਿਆਰ ਸਿੰਘ,ਦਵਿੰਦਰ ਕੁਮਾਰ,ਮੁਨਿਸ਼ਵਰ ਸ਼ਰਮਾ, ਕਰਮਜੀਤ ਸਿੰਘ,ਪਾਰਸ ਧੀਰ, ਅਮਨਪ੍ਰੀਤ ਕੌਰ, ਅਰਸ਼ਦੀਪ ਕੌਰ ਲੈਬ ਅਡੈਂਟਟ, ਅਮਰਦੀਪ ਸਿੰਘ ਲੈਬ ਅਡੈਂਟਟ ਅਤੇ ਕੁਲਵੀਰ ਸਿੰਘ ਕਿਹਾ ਕਿ ਵਿਭਾਗ ਵੱਲੋਂ ਸਮੇਂ ਸਿਰ ਬਦਲੀਆਂ ਨਾ ਕਰਨਾ ਅਤੇ ਬਦਲੀਆਂ ਦੀ ਥਾਂ ਡੈਪੂਟੇਸ਼ਨਾਂ ਕਰਨਾ ਵਿਭਾਗ ਵਿੱਚ ਰਾਜਨੀਤਕ ਦਖ਼ਲਅੰਦਾਜ਼ੀ ਦਾ ਹੀ ਸਬੂਤ ਹੈ। ਆਗੂਆਂ ਨੇ ਮੰਗ ਕੀਤੀ ਕਿ ਬਦਲੀ ਪੋਰਟਲ ਸਟੇਸ਼ਨ ਚੋਣ ਲਈ ਤੁਰੰਤ ਖੋਲ੍ਹਿਆ ਜਾਵੇ ਅਤੇ ਈ ਟੀ ਟੀ ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਅਤੇ ਪੀ ਟੀ ਆਈ ਤੋਂ ਡੀ ਪੀ ਈ ਵਜੋਂ ਦੁਰੇਡੇ ਸਟੇਸ਼ਨਾਂ ‘ਤੇ ਤਰੱਕੀਆਂ ਲੈਣ ਵਾਲੇ ਅਧਿਆਪਕਾਂ ਨੂੰ ਵੀ ਬਦਲੀਆਂ ਦਾ ਮੌਕਾ ਦਿੱਤਾ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਗਰ ਰਾਜ ਭਾਸ਼ਾ ਲਾਗੂ ਕਰਨ ਕਮੇਟੀ ਦੀ ਮੀਟਿੰਗ ਦਾ ਆਯੋਜਨ
Next articleਭਿਆਨਕ ਹਾਦਸਾ: ਝਾਰਖੰਡ ਦੇ ਦੇਵਘਰ ਵਿੱਚ ਕਾਂਵੜੀਆਂ ਨਾਲ ਭਰੀ ਬੱਸ ਦੀ ਟਰੱਕ ਨਾਲ ਟੱਕਰ, 18 ਮੌਤਾਂ, 20 ਜ਼ਖਮੀ