(ਸਮਾਜ ਵੀਕਲੀ)
ਭਾਬੀ ਦੁੱਧ ਨੂੰ ਰਿੜਕ ਲਵੀਂ ਫੇਰ ਨੀ
ਗੱਲਾਂ ਕਰਨੀਆਂ ਤੇਰੇ ਨਾਲ ਢੇਰ ਨੀ
ਇੱਕ ਮੰਨ ਲੈ ਅਰਜ ਕਰ ਮਿਹਰ ਨੀ ,ਕਹਾਣੀ ਸਿਰੇ ਲਾ ਦੇ ਭਾਬੀਏ
ਤੇਰੇ ਪੇਕਿਆਂ ਤੋਂ ਤੇਰੇ ਦਿਉਰ ਨੂੰ,ਸਾਕ ਤੂੰ ਲਿਆਦੇ ਭਾਬੀਏ।
ਕਾਹਤੋ ਕਰੀ ਜਾਵੇ ਭਾਬੀ ਅੱਜ ਕੱਲ੍ਹ ਨੀ
ਕੱਢ ਵੀਰ ਨਾਲ ਬੈਠ ਕੋਈ ਹੱਲ ਨੀ
ਉਹ ਤਾਂ ਮੋੜਦਾ ਨਾ ਤੇਰੀ ਕੋਈ ਗੱਲ ਨੀ,ਤੂੰ ਕੰਨ ਵਿੱਚ ਪਾ ਦੇ ਭਾਬੀਏ
ਤੇਰੇ ਪੇਕਿਆਂ ਤੋਂ ਤੇਰੇ,,,,,,,,,
ਭਾਬੀ ਬਣਜਾ ਵਿਚੋਲਣ ਤੂੰ ਮੇਰੀ ਨੀ
ਘਰ ਆਜੂਗੀ ਦਰਾਣੀ ਨਿੱਕੀ ਤੇਰੀ ਨੀ
ਜੂਨ ਜਾਉਗੀ ਸੁਧਰ ਸੱਚੀਂ ਮੇਰੀ,ਨੀ ਘੋੜੀ ਤੂੰ ਚੜ੍ਹਾਦੇ ਭਾਬੀਏ
ਤੇਰੇ ਪੇਕਿਆਂ ਤੋ,,,,,,,
ਯਾਰਾਂ ਬੇਲੀਆਂ ਦੇ ਹੋ ਗਏ ਨੇ ਵਿਆਹ ਨੀ
ਬੇਬੇ ਬਾਪੂ ਨੂੰ ਵੀ ਗੋਡੇ ਗੋਡੇ ਚਾਅ ਨੀ
ਤੂੰ ਵੀ ਨੱਚ ਨੱਚ ਭੜਥੂ ਦੇ ਪਾ ਨੀ,ਰੀਝ ਤੂੰ ਪੁਗਾ ਦੇ ਭਾਬੀਏ
ਤੇਰੇ ਪੇਕਿਆਂ ਤੋਂ,,,,,,,,,
ਭਾਬੀ ਕਹਿੰਦੇ ਮੈਨੂੰ ਸੰਗ ਜਿਹੀ ਆਉਦੀ ਐ
ਤੇਰੀ ਭੈਣ ਮੈਨੂੰ ” ਨਿਰਮਲ ਚਾਹੁੰਦੀ ਐ
ਪਿਆਰ ਫੋਨ ਉੱਤੇ ਬੜਾ ਹੀ ਜਿਤਾਉੰਦੀ ਐ,ਦੋ ਦਿਲਾਂ ਨੂੰ ਮਿਲਾ ਦੇ ਭਾਬੀਏ
ਤੇਰੇ ਪੇਕਿਆਂ ਤੋਂ ਤੇਰੇ ਨਿੱਕੇ ਦਿਉਰ ਨੂੰ, ਤੂੰ ਰਿਸਤਾ ਕਰਾਦੇ ਭਾਬੀਏ।
ਨਿਰਮਲਾ ਗਰਗ ਪਟਿਆਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly