ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਕਰ ਰਿਹੈ ਲੋਕਾਂ ਨੂੰ ਜਾਗਰੂਕ, ਐਂਟੀ- ਡੇਂਗੂ ਕੰਪੇਨ “ਹਰ ਸ਼ੁਕਰਵਾਰ ਡੇਂਗੂ ਤੇ ਵਾਰ” ਤਹਿਤ ਜਾਗਰੂਕਤਾ ਗਤੀਵਿਧੀਆਂ ਜਾਰੀ : ਸਿਵਲ ਸਰਜਨ

ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਗਤੀਵਿਧੀਆਂ ਕਰਦੇ ਸਿਹਤ ਕਰਮਚਾਰੀ
ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਗਤੀਵਿਧੀਆਂ ਕਰਦੇ ਸਿਹਤ ਕਰਮਚਾਰੀ

ਮਾਨਸਾ, (ਸਮਾਜ ਵੀਕਲੀ) ਸਿਹਤ ਵਿਭਾਗ ਦੇ  ਹੁਕਮਾਂ ਤਹਿਤ ਐਂਟੀ- ਡੇਂਗੂ ਕੰਪੇਨ ਤਹਿਤ ਡੇਂਗੂ  ਰੋਕਥਾਮ ਲਈ ਜਾਗਰੂਕਤਾ ਫੈਲਾਉਣ ਲਈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਡਾ ਹਰਦੇਵ ਸਿੰਘ ਦੇ ਨਿਰਦੇਸ਼ ਅਨੁਸਾਰ ਸ੍ਰੀ ਸੰਤੋਸ਼ ਭਾਰਤੀ ਜ਼ਿਲ੍ਹਾ ਐਪੀਡੀਮੋਲੋਜਿਸਟ  ਦੀ ਅਗਵਾਈ ਵਿੱਚ ਸਿਹਤ ਟੀਮਾਂ ਆਪਣੇ ਆਪਣੇ ਏਰੀਏ ਵਿੱਚ ਜਾਗਰੂਕਤਾ ਸਰਵੇ ਕਰ ਰਹੀਆਂ ਹਨ।

    ਅੱਜ ਸਿਹਤ ਬਲਾਕ ਖਿਆਲਾ ਕਲਾਂ ਵਿੱਚ ਐਸ ਐਮ ਓ ਡਾ. ਇੰਦੂ ਬਾਂਸਲ ਦੀ ਰਹਿਨੁਮਾਈ ਹੇਠ ਸਿਹਤ ਕਰਮਚਾਰੀਆਂ ਨੇ ਨੰਗਲ ਕਲਾਂ, ਭੁਪਾਲ ਕਲਾਂ, ਜੋਗਾ , ਬੱਪੀਆਣਾ, ਭੀਖੀ, ਮੱਤੀ, ਖੀਵਾ ਕਲਾਂ, ਬਰਨਾਲਾ, ਫਫੜੇ ਭਾਈਕੇ , ਘਰਾਗਣਾ, ਦਲੇਲ ਸਿੰਘ ਵਾਲਾ ਆਦਿ ਪਿੰਡਾਂ ਵਿੱਚ ਸਿਹਤ ਕਰਮਚਾਰੀਆਂ ਨੇ ਫੀਵਰ ਸਰਵੇ ਕੀਤਾ, ਪਾਣੀ ਦੇ ਸਰੋਤਾਂ  ਵਿੱਚ ਲਾਰਵਾ ਚੈੱਕ ਕੀਤਾ, ਲੋਕਾਂ ਨੂੰ ਜਾਗਰੂਕਤਾ ਜਾਣਕਾਰੀ ਦਿੱਤੀ ਅਤੇ ਜਾਗਰੂਕਤਾ ਪੈਂਫਲਿਟ ਵੰਡੇ।

    ਸਿਹਤ ਸੁਪਰਵਾਈਜ਼ਰ ਸਰਬਜੀਤ ਸਿੰਘ ਨੇ ਡੇਂਗੂ ਬੁਖਾਰ ਦੇ ਲੱਛਣਾ ਬਾਰੇ ਜਾਣਕਾਰੀ ਦਿੰਦਿਆ ਹੋਇਆ ਕਿਹਾ ਕਿ ਇਸ ਵਿੱਚ ਤੇਜ਼ ਬੁਖਾਰ ਤੇ ਸਿਰ ਦਰਦ, ਮਾਸਪੇਸ਼ੀਆਂ ‘ਚ ਦਰਦ, ਚਮੜੀ ਤੋਂ ਦਾਣੇ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਸੂੜਿਆਂ ਤੇ ਨੱਕ ਵਿੱਚੋਂ ਖੂਨ ਵਗਣਾ ਆਦਿ ਇਸ ਦੇ ਲੱਛਣ ਹਨ । ਉਨਾਂ ਨੇ ਕਿਹਾ ਕਿ ਇਹਨਾ ਦਿਨਾਂ ਵਿੱਚ ਕੋਈ ਵੀ ਬੁਖਾਰ ਹੋਵੇ ਤਾਂ ਟੈਸਟ ਕਰਵਾ ਕੇ ਹੀ ਦਵਾਈ ਲਈ ਜਾਵੇ ਆਪਣੇ ਘਰੇਲੂ ਨੁਸਖੇ ਨਹੀ ਕਰਨੇ ਚਾਹੀਦੇ, ਇਸ ਬਿਮਾਰੀ ਦੇ ਟੈਸਟ, ਇਲਾਜ ਅਤੇ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲਬਧ ਹਨ । ਇਸ ਮੌਕੇ ਖੁਸ਼ਵਿੰਦਰ ਸਿੰਘ ਸਿਹਤ ਸੁਪਰਵਾਈਜ਼ਰ ਨੇ ਕਿਹਾ ਕਿ ਡੇਂਗੂ ਤੋਂ ਬੱਚਣ ਲਈ ਹਫਤੇ ਵਿੱਚ ਇੱਕਵਾਰ ਕੂਲਰਾਂ ਦਾ ਪਾਣੀ ਪੂਰੀ ਤਰਾਂ ਕੱਢ ਕੇ, ਸਾਫ ਕਰਕੇ ਫਿਰ ਪਾਣੀ ਭਰਿਆ ਜਾਵੇ ਅਤੇ ਵਾਧੂ ਪਏ ਬਰਤਨਾਂ, ਟਾਇਰਾਂ, ਗਮਲਿਆਂ, ਡਰੰਮਾਂ ਆਦਿ ਵਿੱਚ ਪਾਣੀ ਇੱਕਠਾ ਨਾ ਹੋਣ ਦਿੱਤਾ ਜਾਵੇ। ਛੱਤਾਂ ਤੇ ਲੱਗੀਆਂ ਪਾਣੀ ਦੀ ਟੈਂਕੀਆਂ ਦੇ ਢੱਕਣ ਚੰਗੀ ਤਰਾਂ ਨਾਲ ਲੱਗੇ ਹੋਣ। ਘਰਾਂ, ਦਫ਼ਤਰਾ ਦੇ ਆਲੇ- ਦੁਆਲੇ ਤੇ ਛੱਤਾਂ ਤੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਮੱਛਰਾਂ ਤੋਂ ਬਚਣ ਲਈ ਮੱਛਰਦਾਨੀਆਂ ਅਤੇ ਪੂਰੀ ਬਾਹਵਾਂ ਦੇ ਕੱਪੜਿਆ ਦਾ ਪ੍ਰਯੋਗ ਕੀਤਾ ਜਾਵੇ। ਲੋਕਾਂ ਵੱਲੋਂ ਘਰਾਂ ਵਿੱਚ ਮੱਛਰਾਂ ਤੋਂ ਬਚਣ ਲਈ ਆਲ-ਆਊਟ, ਆਦਿ ਦਾ ਪ੍ਰਯੋਗ ਕੀਤਾ ਜਾਵੇ।

        ਇਸ ਮੌਕੇ ਸਿਹਤ ਸੁਪਰਵਾਈਜ਼ਰ ਸੁਖਪਾਲ ਸਿੰਘ , ਗੁਰਦੀਪ ਸਿੰਘ, ਲੀਲਾ ਰਾਮ ,ਸਿਹਤ ਕਰਮਚਾਰੀ ਸਵਰਨ ਸਿੰਘ, ਪ੍ਰਦੀਪ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਕੁਲਵਿੰਦਰ ਸਿੰਘ, ਰਵਿੰਦਰ ਕੁਮਾਰ, ਮਨੋਜ਼ ਕੁਮਾਰ, ਸਿਮਰਨਜੀਤ ਸਿੰਘ, ਗੁਰਦੀਪ ਸਿੰਘ ਆਦਿ  ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰ ਮਨੁੱਖ ਸੰਭਾਲੇ ਇੱਕ ਰੁੱਖ– ਬਾਸੀਆਂ
Next article*ਅਧਿਆਪਕਾਂ ਦਾ ਸਤਿਕਾਰ*