ਡੇਂਗੂ, ਮਲੇਰੀਆ, ਚਿਕਨਗੁਨੀਆ ਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਘਰ ਘਰ ਜਾ ਕੇ ਕੀਤਾ ਜਾਗਰੂਕ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਕਰੀਬੀ ਪਿੰਡ ਚੱਕ ਸਾਹਬੂ ਵਿਖੇ ਐੱਸ. ਐੱਮ ਡਾ. ਕਿਰਨ ਕੌਸ਼ਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ ਅੱਪਰਾ ਦੀ ਅਗਵਾਈ ਹੇਠ ਮੌਸਮੀ ਬਿਮਾਰੀਆਂ ਜਿਵੇਂ ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਆਦਿ ਤੋਂ ਬਚਾਅ ਲਈ ਲੋਕਾਂ ਨੂੰ  ਘਰ ਘਰ ਜਾ ਕੇ ਜਾਗੂਕ ਕੀਤਾ ਗਿਆ ਤੇ ਉਨਾਂ ਨੂੰ  ਪੈਂਫਲਿਟ ਵੀ ਵੰਡੇ ਗਏ | ਇਸ ਮੌਕੇ ਬੋਲਦਿਆਂ ਗੁਰਨੇਕ ਲਾਲ ਹੈਲਥ ਸੁਪਰਵਾਈਜ਼ ਅੱਪਰਾ ਨੇ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਸਾਨੂੰ ਘਰਾਂ ਦੇ ਗਮਲਿਆਂ, ਛੱਤ ‘ਤੇ ਪਏ ਪੁਰਾਣੇ ਟਾਇਰਾਂ, ਫਰਿਜ ਤੇ ਕੂਲਰਾਂ ‘ਚ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ ਤੇ ਇੱਕ ਵਾਰ ਹਫਤੇ ‘ਚ ਡਰਾਈ ਡੇਅ ਦੇ ਤੌਰ ‘ਤੇ ਖੜੇ ਪਾਣੀ ਦੀ ਸਫ਼ਾਈ ਕਰਨੀ ਚਾਹੀਦੀ ਹੈ | ਉਨਾਂ ਕਿਹਾ ਕਿ ਮੌਸਮੀ ਬਿਮਾਰੀਆਂ ਜਿਵੇਂ ਮਲੇਰੀਆਂ, ਦਸਤ, ਟਾਈਫਾਈਡ, ਉਲਟੀਆਂ, ਪੀਲੀਆ, ਪੇਟ ਦਰਦ ਤੋਂ ਛੁਟਕਾਰੇ ਲਈ ਹਮੇਸ਼ਾ ਹੀ ਸਾਥ-ਸੁਥਰਾ ਖਾਣਾ ਖਾਣਾ ਚਾਹੀਦਾ ਹੈ ਤੇ ਖੁਦ ਦੇ ਨਾਲ ਨਾਲ ਘਰ ਦੀ ਸਾਫ਼ ਸਫਾਈ ਵੀ ਰੱਖਣੀ ਚਾਹੀਦੀ ਹੈ | ਇਸ ਮੌਕੇ ਰਾਜਵੀਰ ਆਸ਼ਾ ਫੈਸਿਲੀਟੇਟਰ, ਬਲਵੀਰ ਕੌਰ ਤੇ ਸੁਨੀਤਾ ਰਾਣੀ ਆਸ਼ਾ ਵਰਕਰਜ਼ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਕਾਂਤ ਜਾਂ ਤਿਆਗ ਦੀ ਅਵਸਥਾ
Next article“ਕੋਈ ਵੀ ਨਾਗਰਿਕ ਗਰੀਬੀ ਕਾਰਨ ਇਨਸਾਫ਼ ਪ੍ਰਾਪਤੀ ਤੋਂ ਵਾਂਝਾ ਨਾ ਰਹੇ।”-ਬਲਦੇਵ ਭਾਰਤੀ