ਡੇਂਗੂ ਐਕਟੀਵਿਟੀ ਸਿਵਲ ਹਸਪਤਾਲ ਬੰਗਾ ਵਿਖੇ ਕੀਤੀ ਗਈ।

 ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਡਾ ਜਸਪ੍ਰੀਤ ਕੌਰ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਡਾ ਜਸਵਿੰਦਰ ਸਿੰਘ ਐਸ ਐਮ ਓ ਬੰਗਾ ਦੀ ਰਹਿਨੁਮਾਈ ਹੇਠ ਅੱਜ ਬੰਗਾ ਸ਼ਹਿਰ ਵਿੱਚ ਘਰ ਘਰ ਜਾ ਕੇ ਡੈਂਗੂ ਦੀ ਐਕਟੀਵਿਟੀ ਕੀਤੀ ਗਈ। ਜਿਸ ਵਿੱਚ ਮੱਛਰਾਂ ਦੇ ਬਚਾਅ ਤੋਂ ਪੂਰੇ ਬਾਹਾਂ ਦੇ ਕੱਪੜੇ ਪਾ ਕੇ ਰੱਖਣੇ, ਮੱਛਰਦਾਨੀ ਲਗਾਂ ਕੇ ਰੱਖਣੀ, ਘਰਾਂ, ਬਾਹਰ ਦੀ ਅਤੇ ਛੱਤਾਂ ਦੀ ਸਫਾਈ ਰੱਖਣੀ ਅਤੇ ਕਿਤੇ ਵੀ ਪਾਣੀ ਨਹੀਂ ਖੜ੍ਹਾ ਹੋਣ ਦੇਣਾ, ਬੁਖਾਰ ਹੋਣ ਤੇ ਖ਼ੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਵਿੱਚ ਡਾ ਜਸਵਿੰਦਰ ਸਿੰਘ ਐਸ ਐਮ ਓ ਬੰਗਾ,ਡਾ ਬਲਵਿੰਦਰ ਸਿੰਘ,ਮੈਡਮ ਮਨਜੀਤ ਕੌਰ ਐਲ ਐਚ ਵੀ, ਰਾਜ ਕੁਮਾਰ, ਬਲਵੀਰ ਕੌਰ, ਗੁਰਦੀਪ ਕੌਰ ਏ ਐਨ ਐਮ, ਜਗਜੀਤ ਕੌਰ, ਸੀਮਾ, ਜਸਪ੍ਰੀਤ, ਪਰਮਜੀਤ, ਗੁਰਬਖਸ਼ , ਆਸ਼ਾ ਵਰਕਰ ਅਤੇ ਬਰੀਡਿੰਗ ਚੈਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਈਡੀ ਨੇ ਈ-ਕਾਮਰਸ ਕੰਪਨੀ ਐਮਾਜ਼ਾਨ-ਫਲਿਪਕਾਰਟ ‘ਤੇ ਸ਼ਿਕੰਜਾ ਕੱਸਿਆ, 19 ਥਾਵਾਂ ‘ਤੇ ਕੀਤੀ ਤਲਾਸ਼ੀ ਮੁਹਿੰਮ
Next articleਲੁੱਕ ਲੁੱਕ ਲਾਈਆਂ ਪ੍ਰਗਟ ਹੋਈਆਂ ਵੱਜਗੇ ਢੋਲ ਨਗਾਰੇ, ਕਰ ਲਓ ਘਿਓ ਨੂੰ ਭਾਂਡਾ ਟਕਸਾਲ ਦੇ ਮੁਖੀ ਨੇ ਹੁਣ ਭਾਜਪਾ ਲਈ ਵੋਟਾਂ ਮੰਗੀਆਂ