20 ਤੋ ਵੱਧ ਸਾਬਕਾ ਵਿਧਾਇਕ ਤੇ ਮੌਜੂਦਾ ਵਿਧਾਇਕਾਂ ਵੱਲੋਂ ਕਾਂਗਰਸ ਹਾਈਕਮਾਂਡ ਨੂੰ ਵੱਖਰਾ ਸੁਨੇਹਾ ਦੇਣ ਦੇ ਯਤਨ
ਰਵਨੀਤ ਬਿੱਟੂ ਦਾ ਮੀਟਿੰਗ ਤੇ ਟਵੀਟ “ਵੇਲੇ ਦੀ ਨਮਾਜ਼ , ਕਵੇਲੇ ਦੀਆਂ ਟੱਕਰਾਂ ”
ਕਪੂਰਥਲਾ (ਕੌੜਾ)– ਸੂਬਾ ਦੇ ਨਵੇ ਕਾਂਗਰਸ ਪ੍ਰਧਾਨ ਦੇ ਐਲਾਨ ਦੀਆਂ ਅਟਕਲਾਂ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਾਂਗਰਸ ਦੇ ਸੁਲਤਾਨਪੁਰ ਲੋਧੀ ਦੇ ਸਾਬਕਾ ਵਿਧਾਇਕ ਨਵਤੇਜ ਚੀਮਾ ਦੇ ਘਰ ਇਕ ਅਹਿਮ ਮੀਟਿੰਗ ਹੋਈ।
ਜਿਸ ਵਿੱਚ ਕਰੀਬ 20 ਤੋ ਵੱਧ ਸਾਬਕਾ ਵਿਧਾਇਕ ਤੇ ਮੌਜੂਦਾ ਵਿਧਾਨਸਭਾ ਲੜ ਚੁੱਕੇ ਆਗੂ ਸ਼ਾਮਿਲ ਹਨ ।ਇਹਨਾਂ ਵਿੱਚ ਸੁਖਪਾਲ ਖਹਿਰਾ , ਸੁਨੀਲ ਦਤੀ, ਅਸ਼ਵਨੀ ਸੇਖੜੀ , ਬਲਵਿੰਦਰ ਸਿੰਘ ਧਾਲੀਵਾਲ , ਨਾਜਰ ਸਿੰਘ ਮਾਨਸ਼ਾਹੀਆ ਤੇ ਹੋਰ ਆਗੂਆਂ ਨਾਲ ਲੰਚ ਡਿਪਲੋਮੇਸੀ ਰਾਹੀਂ ਹੋਈ ਇਸ ਮੀਟਿੰਗ ਤੋ ਮੀਡੀਆ ਨੂੰ ਦੂਰ ਹੀ ਰੱਖਿਆ ਗਿਆ ਹੈ। ਇਸ ਮੀਟਿੰਗ ਨੂੰ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਸਤੀਫੇ ਮਗਰੋਂ ਨਵੇਂ ਪ੍ਰਧਾਨ ਦੀ ਚੋਣ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਨੂੰ ਲੈ ਕੇ ਸਿਆਸੀ ਮਾਹਿਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਦੁਆਰਾ ਕੀਤੇ ਸ਼ਕਤੀ ਪ੍ਰਦਰਸ਼ਨ ਤੇ ਕਾਂਗਰਸ ਹਾਈਕਮਾਂਡ ਨੂੰ ਵੱਖਰਾ ਸੁਨੇਹਾ ਦੇਣ ਦੇ ਯਤਨ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ।ਹਾਂਲਾਕਿ ਇਸ ਮੀਟਿੰਗ ਸੰਬੰਧੀ ਕੋਈ ਵੀ ਮੌਜੂਦਾ ਵਿਧਾਇਕ ਜਾਂ ਸਾਬਕਾ ਵਿਧਾਇਕ ਨੇ ਮੀਡੀਆ ਤੋਂ ਪੂਰੀ ਦੂਰੀ ਬਣਾ ਕੇ ਮੋਨ ਹੀ ਧਾਰੀ ਰੱਖਿਆ। ਉਧਰ ਦੂਸਰੇ ਪਾਸੇ ਸਾਂਸਦ ਰਵਨੀਤ ਸਿੰਘ ਬਿੱਟੂ ਇਸ ਗੁਪਤ ਸਿਆਸੀ ਮੀਟਿੰਗ ਤੇ ਚੁਟਕੀ ਲੈਦਿਆਂ ਆਪਣੇ ਟਵੀਟ ਵਿੱਚ ਆਖਿਆ ਕਿ ਇਹ ਮੀਟਿੰਗ “ਵੇਲੇ ਦੀ ਨਮਾਜ਼ , ਕਵੇਲੇ ਦੀਆਂ ਟੱਕਰਾਂ ” ਹੈ । ਜਿਸ ਦਾ ਹਕਣ ਕੋਈ ਫਾਇਦਾ ਨਹੀਂ। ਪ੍ਰੰਤੂ ਹਲਕਾ ਸੁਲਤਾਨਪੁਰ ਲੋਧੀ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਗ੍ਰਹਿ ਵਿਖੇ ਹੋਈ ਇਸ ਗੁਪਤ ਮੀਟਿੰਗ ਨਾਲ ਕਾਂਗਰਸ ਤੇ ਸਿਆਸਤ ਵਿੱਚ ਵੱਖਰੀ ਕਿਸਮ ਦਾ ਭੁਚਾਲ ਲਿਆ ਦਿੱਤਾ ਹੈ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly