ਜਗਦੀਪ ਸਿੰਘ ਤੇ ਅਵਤਾਰ ਸਿੰਘ ਖਾਲਸਾ ਇਲਾਕਾ ਕਮੇਟੀ ਮੁੱਲਾਂਪੁਰ ਦੇ ਪ੍ਰਧਾਨ ਸਕੱਤਰ ਚੁਣੇ ਗਏ
ਮੁੱਲਾਂਪੁਰ ਦਾਖਾ, (ਸਮਾਜ ਵੀਕਲੀ) ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਦੀ ਵਿਸ਼ਾਲ ਮੀਟਿੰਗ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਵਿੱਚ ਗੁਰਸ਼ਰਨ ਕਲਾ ਭਵਨ ਵਿਖੇ ਹੋਈ, ਜਿਸ ਵਿੱਚ ਇਲਾਕੇ ਭਰ ਤੋਂ ਬਹੁ- ਗਿਣਤੀ ਅਧਿਆਪਕਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦੁਆਰਾ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਜਿਹਨਾਂ ਵਿੱਚ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਿਲ੍ਹਾ ਪ੍ਰਧਾਨ ਰਮਨਜੀਤ ਸਿੰਘ ਸੰਧੂ, ਸਕੱਤਰ ਰੁਪਿੰਦਰਪਾਲ ਸਿੰਘ ਗਿੱਲ, ਮੀਤ ਪ੍ਰਧਾਨ ਬਲਵੀਰ ਸਿੰਘ ਬਾਸੀਆਂ ਨੇ ਜੱਥੇਬੰਦੀ ਵੱਲੋਂ ਜਿੱਥੇ ਵੱਖ-ਵੱਖ ਮੋਰਚਿਆਂ ਤੇ ਪੰਜਾਬ ਸਰਕਾਰ ਵਿਰੁੱਧ ਵਿੱਢੇ ਸੰਘਰਸ਼ ਤੇ ਵੀ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਵੱਲੋਂ ਵੱਖ-ਵੱਖ ਮੁਲਾਜ਼ਮ ਜੱਥੇਬੰਦੀਆਂ ਦੇ ਸਹਿਯੋਗ ਨਾਲ ਪੁਰਾਣੀ ਪੈਨਸ਼ਨ ਬਹਾਲੀ, ਪੁਰਾਣੇ ਸਕੇਲ ਤੇ ਕੱਟੇ ਭੱਤੇ ਬਹਾਲੀ ਮੋਰਚੇ ਦੇ ਬੈਨਰ ਪੰਜਾਬ ਸਰਕਾਰ ਖਿਲਾਫ ਲੜਾਈ ਲੜੀ ਜਾ ਰਹੀ ਹੈ। ਜਿਸ ਲਈ 17 ਮਈ ਨੂੰ ਮੁਹਾਲੀ ਵਿੱਚ ਇੱਕ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ। ਇਸ ਲਈ ਇਲਾਕਾ ਮੁੱਲਾਂਪੁਰ ਦੀ ਲੋੜ ਨੂੰ ਮੁੱਖ ਰੱਖਦਿਆਂ ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਦੀ ਇਲਾਕਾ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਜਗਦੀਪ ਸਿੰਘ ਜੌਨੀ ਪ੍ਰਧਾਨ ਤੇ ਅਵਤਾਰ ਸਿੰਘ ਖਾਲਸਾ ਮੁੱਲਾਂਪੁਰ ਨੂੰ ਸਕੱਤਰ ਚੁਣਿਆ ਗਿਆ। ਇਸ ਮੌਕੇ ਅਮਨਦੀਪ ਸਿੰਘ ਮੁਸ਼ਕਿਆਣਾ ਸਾਹਿਬ, ਕੁਲਵੰਤ ਸਿੰਘ, ਮਨਪ੍ਰੀਤ ਸਿੰਘ ਕਮੇਟੀ ਮੈਂਬਰ ਚੁਣੇ ਗਏ। ਚੁਣੇ ਪ੍ਰਧਾਨ ਸਕੱਤਰ ਨੇ ਸੂਬਾ ਤੇ ਜਿਲ੍ਹਾ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹਨਾਂ ਨੂੰ ਜੱਥੇਬੰਦੀ ਨੇ ਜੋ ਡਿਊਟੀ ਸੰਭਾਲੀ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਜੱਥੇਬੰਦੀ ਦੇ ਸੀਨੀਅਰ ਸਾਥੀ ਗੁਰਦਿਆਲ ਸਿੰਘ ਮੰਡਿਆਣੀ, ਇੰਦਰਜੀਤ ਸਿੰਘ ਮੁੱਲਾਂਪੁਰ, ਹਰਕੇਸ਼ ਚੌਧਰੀ, ਗੁਰਮੀਤ ਸਿੰਘ ਧਨੋਆ, ਪਰਗਟ ਸਿੰਘ ਤਲਵੰਡੀ, ਰਾਜਿੰਦਰ ਸਿੰਘ ਜੰਡਿਆਲੀ, ਬਲਦੇਵ ਸਿੰਘ ਸ਼ੇਖੂਪੁਰਾ, ਲੈਕ ਬੂਟਾ ਸਿੰਘ, ਜੰਗਪਾਲ ਸਿੰਘ ਰਾਏਕੋਟ, ਪ੍ਰਭਜੋਤ ਸਿੰਘ ਰਾਏਕੋਟ, ਹਰਿੰਦਰ ਮੰਡਿਆਣੀ, ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਗੁਰਦੀਪ ਸਿੰਘ ਬਾਸੀ, ਨਰਿੰਦਰ ਰਾਇਕੋਟ, ਪ੍ਰਭਜੋਤ ਸਿੰਘ ਤਲਵੰਡੀ, ਜਸਵਿੰਦਰ ਸਿੰਘ ਐਤੀਆਣਾ , ਕੁਲਦੀਪ ਡੀ ਪੀ ਈ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



