ਸੰਗਰੂਰ (ਸਮਾਜ ਵੀਕਲੀ) ਜਮਹੂਰੀ ਅਧਿਕਾਰ ਸਭਾ ਦੀ ਸੰਗਰੂਰ ਇਕਾਈ ਵੱਲੋਂ ਜਿਲ੍ਹਾ ਕਾਰਜਕਾਰੀ ਟੀਮ ਦੀ ਅਗਵਾਈ ਵਿੱਚ ਸਥਾਨਕ ਪ੍ਰਜਾਪਤ ਧਰਮਸ਼ਾਲਾ ਵਿਖੇ ਸਭਾ ਦੇ ਉਦੇਸ਼ਾਂ, ਐਲਾਨਨਾਮੇ ਅਤੇ ਮਜੂਦਾ ਚਨੌਤੀਆਂ ਤੇ ਵਰਕਸ਼ਾਪ ਦਾ ਆਯੋਜਨ ਸੂਬਾ ਡੇਲੀਗੇਟ ਮਰਹੂਮ ਕਰਮ ਸਿੰਘ ਸੱਤ ਛਾਜਲੀ ਨੂੰ ਸਮਰਪਤ ਕੀਤਾ ਗਿਆ।ਪ੍ਰੋਗਰਾਮ ਦੇ ਸ਼ੁਰੂਆਤੀ ਸ਼ਬਦ ਸੂਬਾ ਆਗੂ ਸਵਰਨਜੀਤ ਸਿੰਘ ਵੱਲੋਂ ਬੋਲਦਿਆਂ ਜਿਥੇ ਸਭ ਨੂੰ ਜੀ ਆਇਆਂ ਕਿਹਾ ਉਥੇ ਅਜੋਕੇ ਦੌਰ ਵਿੱਚ ਵਰਕਸ਼ਾਪ ਦੇ ਆਯੋਜਨ ਦੀ ਲੋੜ ਅਤੇ ਹਰ ਖੇਤਰ ਵਿੱਚ ਹਕੂਮਤ ਦੀ ਸਹਿ ਤੇ ਪੁਲਿਸ ਦਮਨ ਤੇ ਚਾਨਣਾ ਪਾਇਆ ਗਿਆ।ਪ੍ਰਧਾਨਗੀ ਮੰਡਲ ਵਿੱਚ ਸੂਬਾਈ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਅਤੇ ਸੂਬਾ ਆਗੂ ਬੂਟਾ ਸਿੰਘ ਮਹਿਮਦਪੁਰ,ਸਵਰਨਜੀਤ ਸਿੰਘ,ਡਾਕਟਰ ਕਿਰਨਪਾਲ ਕੌਰ, ਵਿਸਾਖਾ ਸਿੰਘ, ਬਸੇਸਰ ਰਾਮ, ਸ਼ਾਮਿਲ ਹੋਏ।ਕਰਮ ਸਿੰਘ ਸੱਤ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਨ ਉਪਰੰਤ ਬੁਲਾਰਿਆਂ ਪ੍ਰੋ ਜਗਮੋਹਨ ਸਿੰਘ ਅਤੇ ਬੂਟਾ ਸਿੰਘ ਨੇ ਐਮਰਜੈਂਸੀ ਵੇਲੇ ਜਮਹੂਰੀ ਅਧਿਕਾਰ ਸਭਾ ਦੇ ਗਠਨ ਹੋਣ ਦੇ ਕਾਰਨ ਤੋਂ ਲੈ ਕੇ ਅਤੇ ਮਜੂਦਾ ਦੌਰ ਵਿੱਚ ਹਕੂਮਤ ਵੱਲੋਂ ਆਮ ਲੋਕਾਂ ਤੇ ਲਗਾਈਆਂ ਜਾ ਰਹੀਆ ਪਾਬੰਦੀਆਂ ਤੇ ਖੁੱਲ ਕੇ ਚਰਚਾ ਕੀਤੀ। ਜਿਸ ਵਿੱਚ ਸਰਕਾਰ ਦੀਆਂ ਨੀਤੀਆਂ ਤੇ ਆਪਣੇ ਵਿਚਾਰ ਰਖਣ ਵਾਲਿਆਂ ਦੀ ਜੁਬਾਨਬੰਦੀ, ਧਰਮ ਦੇ ਨਾ ਤੇ ਸਮਾਜ ਨੂੰ ਪਾਟੋ ਧੀੜ ਕਰਨ,ਨਵੇਂ ਫੌਜਦਾਰੀ ਕਾਨੂੰਨਾਂ ਨੂੰ ਜਬਰੀ ਥੋਪਣ, ਲੋਕਾਂ ਦੀ ਹਰ ਮੰਚ ਤੋਂ ਜੁਬਾਨ ਬੰਦੀ ਕਰਨ, ਅਵਾਮ ਦੀਆਂ ਤਕਲੀਫ਼ਾਂ ਤੇ ਵਿਚਾਰ
ਦੇਣ ਵਾਲੇ ਬੁੱਧੀਜੀਵੀਆਂ ਨੂੰ ਜੇਲੀ ਡੱਕਣ, ਸਰਕਾਰ ਦੀਆਂ ਨੀਤੀਆਂ ਤੇ ਵੱਖਰੇ ਵਿਚਾਰ ਦੇਣ ਵਾਲੇ ਲੋਕ ਪੱਖੀ ਕਲਮਕਾਰਾਂ, ਪੱਤਰਕਾਰਾਂ ਤੇ ਦੇਸ਼ ਧ੍ਰੋਹ ਦੇ ਪੁਲਿਸ ਕੇਸ ਦਰਜ ਕਰਨ,ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਤੇ ਕਰੂਰਤਾਂ ਨਾਲ ਜਬਰ ਕਰਨ, ਪੁਲਿਸ ਨੂੰ ਬੇਹਿਆਤਾ ਤਾਕਤਾਂ ਦੇਣ, ਨਵੀਂ ਸਿਖਿਆ ਨੀਤੀ ਰਾਹੀਂ ਭਗਵਾ ਕਰਨ, ਸ਼ਹਿਰੀ ਅਜ਼ਾਦੀਆਂ ਤੇ ਹਮਲੇ, ਲਗਾਤਾਰ ਹੋ ਰਿਹਾ ਲੋਕਤੰਤਰ ਦਾ ਘਾਣ ਆਦਿ ਗੰਭੀਰ ਵਿਸ਼ਿਆਂ ਤੇ ਗੱਲਬਾਤ ਕਰਦਿਆਂ ਜਮਹੂਰੀ ਕਾਰਕੁਨ੍ਹਾਂ ਨੂੰ ਆਪਣੇ ਹਿੱਸੇ ਦਾ ਕਾਰਜ ਕਰਨ ਅਤੇ ਲੋਕਾਂ ਨੂੰ ਅਗਵਾਈ ਦੇਣ ਦਾ ਸੁਨੇਹਾ ਦਿੱਤਾ ।ਆਗੂਆਂ ਨੇ ਦਲਿਤਾਂ, ਔਰਤਾਂ, ਆਦਿ ਵਾਸੀਆਂ ਅਤੇ ਘੱਟ ਗਿਣਤੀਆਂ ਤੇ ਹੋ ਰਹੇ ਜ਼ੁਲਮਾਂ ਤੇ ਵੀ ਗੱਲਬਾਤ ਕੀਤੀ ਕੇ ਕਿਸ ਤਰਾਂ ਭਾਰਤੀ ਹਕੂਮਤ ਵਿਕਾਸ ਦੇ ਨਾਂ ਤੇ ਆਦਿ ਵਾਸੀਆਂ ਨੂੰ ਉਜਾੜ ਕੇ, ਖੇਤੀ ਸੈਕਟਰ ਤੇ ਛੋਟੇ ਵਪਾਰ ਨੂੰ ਖ਼ਤਮ ਕਰਕੇ ਕਾਰਪੋਰੇਟ ਸੈਕਟਰ ਦੀ ਝੋਲੀ ਵਿੱਚ ਪਾਉਣ ਲਈ ਤਰਲੋਮੱਛੀ ਹੋਈ ਪਈ ਹੈ ਜਿਸ ਤੇ ਲੋਕਾਂ ਨੂੰ ਚੇਤਨ ਕਰਨ ਦਾ ਜਮਹੂਰੀ ਕਾਡਰ ਨੂੰ ਸੱਦਾ ਵੀ ਦਿੱਤਾ ਗਿਆ ਤੇ ਮਜੂਦਾ ਦੌਰ ਵਿੱਚ ਸੋਸ਼ਲ ਮੀਡੀਆ ਨੂੰ ਬਹੁਤ ਹੀ ਸਾਵਧਾਨੀ ਨਾਲ ਵਰਤਣ ਲਈ ਵੀ ਕਿਹਾ। ਵਰਕਸ਼ਾਪ ਵਿੱਚ ਪਾਸ ਕੀਤੇ ਮਤੇ ਵਿੱਚ ਪੰਜਾਬ ਸਰਕਾਰ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਅਤੇ ਬੁਲਡੋਜ਼ਰਾਂ ਰਾਹੀਂ ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲਣ ਦੀ ਨਿਖੇਧੀ ਕੀਤੀ ਗਈ ਅਤੇ ਸਰਕਾਰ ਨੂੰ ਕਾਨੂੰਨ ਦਾ ਰਾਜ ਸਥਾਪਿਤ ਕਰਨ ਲਈ ਅਜਿਹੇ ਗੈਰ ਕਾਨੂੰਨੀ ਵਰਤਾਰੇ ਨੂੰ ਬੰਦ ਕਰਨ ਲਈ ਕਿਹਾ। ਜ਼ਿੰਦਗੀ ਭਰ ਲੋਕਾਂ ਲਈ ਸੰਘਰਸ਼ ਸ਼ੀਲ ਰਹੇ ਅਤੇ ਜਮਹੂਰੀ ਅਧਿਕਾਰ ਸਭਾ ਦੇ ਮੈਂਬਰ ਕਰਮ ਦਿਉਲ ਦੀ ਸਵੈਜੀਵਨੀ ਨੂੰ ਲੋਕ ਅਰਪਣ ਕੀਤਾ ਗਿਆ।ਮੰਚ ਸੰਚਾਲਨ ਜਿਲ੍ਹਾ ਸਕੱਤਰ ਕੁਲਦੀਪ ਸਿੰਘ ਵੱਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਸਭਾ ਦੇ ਮੀਡੀਆ ਸਕੱਤਰ ਜੁਝਾਰ ਲੌਂਗੋਵਾਲ,ਵਿੱਤ ਸਕੱਤਰ ਮਨਧੀਰ ਸਿੰਘ,ਮਾਸਟਰ ਬਲਬੀਰ ਚੰਦ ਲੌਂਗੋਵਾਲ,ਚਰਨਜੀਤ ਪਟਵਾਰੀ, ਹਰਗੋਬਿੰਦ ਸਿੰਘ, ਭੁਪਿੰਦਰ ਸਿੰਘ ਲੌਂਗੋਵਾਲ,ਅਮਰੀਕ ਸਿੰਘ ਖੋਖਰ , ਕਰਮ ਸਿੰਘ ਸੱਤ ਦੇ ਪੁੱਤਰ ਸਪਿੰਦਰ ਛਾਜਲੀ ,ਪ੍ਰਿੰਸੀਪਲ ਇਕਬਾਲ ਕੌਰ,ਜਸਵੀਰ ਕੌਰ,ਮਾਸਟਰ ਪਰਮਵੇਦ, ਲਾਲ ਚੰਦ, ਧਰਮਪਾਲ ਨਮੋਲ, ਰਘਵੀਰ ਭੁਟਾਲ,ਦਾਤਾ ਨਮੋਲ, ਲੱਛਮਣ ਅਲੀਸ਼ੇਰ, ਦਰਸ਼ਨ ਕੂਨਰ, ਨਰਦੇਵ ਸਿੰਘ, ਕਾਮਰੇਡ ਭੂਰਾ ਸਿੰਘ ਦੁੱਗਾਂ, ਸੰਦੀਪ ਸਿੰਘ, ਚਮਕੌਰ ਮਹਿਲਾਂ, ਗੁਰਮੇਲ ਸਿੰਘ ਲੌਂਗੋਵਾਲ,ਚੰਦ ਸਿੰਘ ਧੂਰੀ ਜੁਝਾਰ ਬਡਰੁੱਖਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜਮਹੂਰੀ ਕਾਰਕੁਨ ਹਾਜ਼ਰ ਸਨ।ਕੁਲਵਿੰਦਰ ਬੰਟੀ, ਤਾਰਾ ਸਿੰਘ ਛਾਜਲੀ,ਨਰਿੰਦਰ ਨਿੰਦੀ, ਪ੍ਰਗਟ ਕਾਲਝੜ,ਜਸਵੀਰ ਲਾਡੀ ਵੱਲੋਂ ਇਨਕਲਾਬੀ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਸਭਾ ਦੇ ਮੀਤ ਪ੍ਰਧਾਨ ਬਸੇਸਰ ਰਾਮ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।ਅੰਤ ਤੇ ਸਵਾਲ ਜਵਾਬ ਸੈਸ਼ਨ ਵਿੱਚ ਬੁਲਾਰਿਆਂ ਵੱਲੋਂ ਸਵਾਲਾਂ ਦੇ ਜਵਾਬ ਦਿੱਤੇ ਗਏ।ਅਮਨ (ਲਲਕਾਰ )ਦੀ ਅਗਵਾਈ ਵਿੱਚ ਅਗਾਂਹਵਧੂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
https://play.google.com/store/apps/details?id=in.yourhost.samaj