ਡੇਮੋਕ੍ਰੇਟਿਕ ਭਾਰਤੀਯ ਲੋਕ ਦਲ ਗਰੀਬ ਮਜ਼ਦੂਰ ਕਿਸਾਨਾ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਬੱਚਨਵਧ ਹੈ : ਖੋਸਲਾ

ਫੋਟੋ ਅਜਮੇਰ ਦੀਵਾਨਾ
ਡੇਮੋਕ੍ਰੇਟਿਕ ਭਾਰਤੀਯ ਲੋਕ ਦਲ ਦੀ ਬੇਹਤਰੀ ਲਈ ਦਿਨ ਰਾਤ ਕਰਾਂਗੇ ਕੰਮ  : ਪ੍ਰੇਮ ਸਰਸਰ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ )  ਡੈਮੋਕਰੇਟਿਕ ਭਾਰਤੀਯ ਲੋਕ ਦਲ ਦੀ ਇੱਕ ਅਹਿਮ ਮੀਟਿੰਗ ਰਣਜੀਤ ਰਾਣਾ ਦੇ ਗ੍ਰਹਿ ਵਿਖੇ ਡੈਮੋਕਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਦੀ ਅਗਵਾਈ ਹੇਠ ਪਿੰਡ ਵਰਿਆਣਾ ਵਿਖੇ ਕੀਤੀ ਗਈ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਖੋਸਲਾ ਨੇ ਕਿਹਾ ਕਿ ਡੈਮੋਕਰੇਟਿਕ ਭਾਰਤੀਯ ਲੋਕ ਦਲ ਗਰੀਬ ਮਜ਼ਦੂਰ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਹੀ ਬਚਨ ਵੱਧ ਹੈ ਉਹਨਾਂ ਨੇ ਕਿਹਾ ਕਿ ਡੈਮੋਕਰੇਟਿਕ ਭਾਰਤੀਯ ਲੋਕ ਦਲ 2025 ਵਿੱਚ ਇੱਕ ਵੱਡੇ ਸਤਰ ਤੇ ਉਭਰ ਕੇ ਸਾਹਮਣੇ ਆਵੇਗੀ ਇਸ ਮੌਕੇ ਪਾਰਟੀ ਵਿੱਚ ਨਵੇਂ ਸਾਥੀਆਂ ਨੂੰ ਸ਼ਾਮਿਲ ਕੀਤਾ ਗਿਆ ਜਿਨਾਂ ਵਿੱਚ ਪ੍ਰੇਮ ਸਰਸਰ, ਰਣਜੀਤ ਰਾਣਾ, ਬਲਵਿੰਦਰ ਸਿੰਘ, ਅਮਰਜੀਤ ਕੌਰ, ਬਨਵਾਰੀ ਲਾਲ ਪਿੰਡ ਭੀਖਾ ਨੰਗਲ ਤੋਂ ਨੌਜਵਾਨ ਸਾਥੀ ਬਿਕਰਮ ਅਤੇ ਗਗਨਦੀਪ ਨੂੰ ਸ਼ਾਮਿਲ ਕੀਤਾ ਗਿਆ! ਪਾਰਟੀ ਵਿੱਚ ਸ਼ਾਮਿਲ ਹੋਏ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਖੋਸਲਾ ਨੇ ਕਿਹਾ ਕਿ ਬਹੁਤ ਹੀ ਜਲਦੀ ਡੈਮੋਕਰੇਟਿਕ ਭਾਰਤੀਯ ਲੋਕ ਦਲ ਵਿੱਚ ਇਹਨਾਂ ਸਾਥੀਆਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ! ਇਸ ਮੌਕੇ ਪ੍ਰੇਮ ਸਰਸਰ ਨੇ ਕਿਹਾ ਕਿ ਅਸੀਂ ਡੈਮੋਕਰੇਟਿਕ ਭਾਰਤੀਯ ਲੋਕ ਦਲ ਦੇ ਨਾਲ ਕੰਧੇ ਨਾਲ ਕੰਧਾਂ ਮਿਲਾ ਕੇ ਖੜੇ ਹਾਂ ਅਤੇ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਕੰਮ ਕਰਾਂਗੇ! ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਗਤ ਰਾਮ ਕਲਿਆਣਾ ਰਾਸ਼ਟਰੀ ਸਕੱਤਰ ਅਤੇ ਨੀਲਮ ਗਿੱਲ ਜਨਰਲ ਸਕੱਤਰ ਮਹਿਲਾ ਵਿੰਗ ਪੰਜਾਬ ਡੈਮੋਕਰੇਟਿਕ ਭਾਰਤੀਆ ਲੋਕ ਦਲ ਆਦਿ ਸਾਥੀ ਮੌਜੂਦ ਸਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ *
Next articleSAMAJ WEEKLY = 22/11/2024