ਲੋਕਤੰਤਰ ਵਿੱਚ ਲੋਕ ਰਾਜ

(ਸਮਾਜ ਵੀਕਲੀ)- ਚੋਹੱਤਰ ਸਾਲਾਂ ਬਾਅਦ ਇਹ ਇੱਕ ਕ੍ਰਿਸ਼ਮਾ ਹੋਇਆ ਕਿ ਪੰਜਾਬ ਦੀ ਸਿਆਸਤ ਵਿੱਚ ਵੱਡਾ ਫੇਰ ਬਦਲ ਆਇਆ। ਸਿਆਸੀ ਪਾਰਟੀਆਂ ਦੇ ਦਿੱਗਜ ਆਗੂਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

ਜਿੰਨਾਂ ਨੇ ਕਦੇ ਹਾਰ ਦਾ ਸੁਫਨਾ ਵੀ ਨਹੀਂ ਸੀ ਲਿਆ, ਆਪਣੇ ਆਪ ਨੂੰ ਪੰਜਾਬ ਦੇ ਵਾਰਸ ਸਮਝਦੇ ਸਨ ਕਿ ਪੰਜਾਬ ਵਿੱਚ ਕੋਈ ਤੀਜਾ ਬਦਲ ਨਹੀ ਆ ਸਕਦਾ। ਪੰਜਾਬ ਦੀ ਸਿਆਸਤ ਉੱਪਰ ਰਜਵਾੜਾਸ਼ਾਹੀ ਅਮੀਰ ਤਬਕੇ ਦਾ ਕਬਜ਼ਾ ਸੀ, ਦੋਵੇਂ ਧਿਰਾਂ ਆਪਸ ਵਿੱਚ ਭਿਆਲੀ ਸਾਂਝ ਕਰਕੇ ਇੱਕ ਦੂਜੇ ਨੂੰ ਮੌਕਾ ਦਿੰਦੀਆਂ, ਤੇ ਆਪਣੇ ਕੀਤੇ ਗੁਨਾਹਾਂ ਨੂੰ ਵੱਡੇ ਪਰਦੇ ਪਿੱਛੇ ਲਕੋ ਲੈਂਦੀਆਂ, ਪਰ ਵੋਟਾਂ ਵੇਲੇ ਇੱਕ ਦੂਜੇ ਤੇ ਇਜਲਾਮ ਲਾਉਣੇ ਦੂਸ਼ਣਬਾਜ਼ੀ ਕਰਨੀ ਸਿਰਫ ਲੋਕ ਵਿਖਾਵਾ ਤੇ ਲੋਕਾਂ ਨਾਲ ਝੂਠੇ ਦਾਅਵੇ ਵਾਅਦੇ ਕਰਕੇ ਕਿਸੇ ਵੀ ਤਰੀਕੇ ਨਾਲ ਗੱਦੀ ਹੱਥ ਵਿੱਚ ਲੈ ਲੈਣੀ। ਪਰ ਐਂਕਤੀ ਲੋਕਾਂ ਨੇ ਦੋਵੇਂ ਵੱਡੀਆਂ ਪਾਰਟੀਆਂ ਨੂੰ ਨਿਕਾਰ ਕਿ ਆਮ ਆਦਮੀ ਨੂੰ ਮੌਕਾ ਦਿੱਤਾ, ਪਰ ਫਿਲਹਾਲ ਇਸ ਪਾਰਟੀ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ। ਕਿਉਂਕਿ ਇਹ ਸਭ ਕੁਝ ਸਮੇਂ ਦੀ ਬੁੱਕਲ ਵਿੱਚ ਲੁਕਿਆ ਹੋਇਆ ਹੈ। ਪਰ ਕੇਰਾਂ ਪੰਜਾਬ ਦੇ ਲੋਕਾਂ ਨੇ ਇਹਨਾਂ ਦੋਵੇਂ ਵੱਡੀਆਂ ਪਾਰਟੀਆਂ ਦੇ ਵਿਰੁੱਧ ਫਤਵਾ ਦੇ ਦਿੱਤਾ। ਇਹਨਾਂ ਲੀਡਰਾਂ ਦੇ ਸਿਆਸੀ ਪੰਜੇ ਵਿੱਚੋਂ ਕੱਢਣ ਲਈ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਮਨ ਬਣਾ ਲਿਆ ਸੀ। ਅੱਜ ਉਹ ਸੁਫਨਾ ਸਾਕਾਰ ਹੋ ਗਿਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਵੱਡਾ ਬਦਲਾਅ ਆਇਆ। ਜੋ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ। ਵੋਟਰਾਂ ਨੇ ਆਪਣੀ ਵੋਟ ਦੀ ਸਹੀ ਵਰਤੋਂ ਕਰਕੇ, ਬਿਨਾਂ ਕਿਸੇ ਡਰ ਭੈ ਲਾਲਚ ਤੋਂ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਜਿਸ ਨਾਲ ਲੋਕਤੰਤਰ ਦੇਸ਼ ਦੇ ਰਾਜ ਵਿੱਚ ਵੱਡਾ ਬਦਲਾਅ ਹੈਰਾਨੀ ਜਨਕ ਹੋਇਆ। ਹੁਣ ਸੂਬੇ ਦੇ ਲੋਕ ਇਹ ਡੂੰਘੇ ਰਹੱਸ ਨੂੰ ਸਮਝਗੇ। ਜਨਤਾ ਦੀ ਜ਼ਮੀਰ ਜਾਗ ਪਈ ਤੇ ਆਪਣੇ ਅਧਿਕਾਰ ਦੀ ਸਹੀ ਵਰਤੋਂ ਭਾਵ ਮਰਜ਼ੀ ਅਨੁਸਾਰ ਕੀਤੀ, ਕਿਉਂ ਕਿ ਇਹ ਜ਼ਰੂਰੀ ਹੋ ਗਿਆ ਸੀ ਕਿ ਅੱਜ ਪੰਜਾਬ ਨੂੰ ਤੀਜਾ ਬਦਲ ਦੀ ਲੋੜ ਹੈ, ਜੇ ਲੋਕ ਚਾਹੁੰਣ ਤਾਂ ਕੀ ਨਹੀਂ ਹੋ ਸਕਦਾ, ਸਿਰਫ ਵੇਲੇ ਸਿਰ ਜਾਗਣ ਦੀ ਲੋੜ ਹੈ।

ਹੁਣ ਸਾਡੇ ਆਗੂਆਂ ਨੂੰ ਇਕ ਗੱਲ ਦਾ ਪਤਾ ਲੱਗ ਗਿਆ ਕਿ ਲੋਕ ਹੁਣ ਭੋਲੇ ਨਹੀਂ ਰਹੇ, ਆਪਣੇ ਹੱਕਾਂ ਪ੍ਰਤੀ ਜਾਗ ਚੁੱਕੇ ਹਨ ਅਤੇ ਚੰਗੇ ਮਾੜੇ ਦੀ ਪਛਾਣ ਰੱਖਦੇ ਆ, ਅਸਲ ਵਿੱਚ ਜਨਤਾ ਨੇ ਹੁਣ ਲੋਕਤੰਤਰ ਵਿੱਚ ਲੋਕ ਰਾਜ ਹੋਣ ਦਾ ਸਬੂਤ ਦਿੱਤਾ। ਅਖੀਰ ਅਸੀਂ ਇਹੀ ਆਸ ਕਰਦੇ ਹਾਂ ਕਿ ਨਵੀਂ ਪਾਰਟੀ ਨੇ ਜੋ ਲੋਕਾਂ ਨਾਲ ਚੋਣ ਵਾਅਦੇ ਕੀਤੇ ਹਨ ਉਹਨਾਂ ਤੇ ਖਰੀ ਉੱਤਰੇ, ਲੋਕਾਂ ਦਾ ਦਿਲ ਜਿੱਤ ਲਵੇ। ਪੰਜਾਬ ਵਿੱਚ ਤੀਜੀ ਧਿਰ ਆਪਣਾ ਵਿਕਾਰ ਬਣਾਵੇ, ਤੇ ਉੱਤਰ ਕਾਟੋ ਮੈਂ ਚੜ੍ਹਾ ਦੀ ਖੇਡ ਖ਼ਤਮ ਹੋਵੇ।

ਹਰਪ੍ਰੀਤ ਪੱਤੋ
ਪਿੰਡ ਪੱਤੋ, ਹੀਰਾ ਸਿੰਘ ਮੋਗਾ
ਫੋਨ ਨੰਬਰ – 94658-21417

Previous articleਭਗਵੰਤ ਸਿੰਘ ਮਾਨ ਧੂਰੀ ਤੋਂ ਜਿੱਤੇ: ਸੰਗਰੂਰ ਜ਼ਿਲ੍ਹੇ ਦੀਆਂ ਕਰੀਬ ਸਾਰੀਆਂ ਸੀਟਾਂ ’ਤੇ ਆਪ ਛਾਈ
Next articleਲਹੂ