ਫਿਲੌਰ, ਅੱਪਰਾ (ਜੱਸੀ)-ਮੋਟਰਸਾਈਕਲ ਰੇਹੜਾ ਯੂਨੀਅਨ ਇਲਾਕਾ ਫਿਲੌਰ ਦੇ ਵਰਕਰ ਭਾਰੀ ਗਿਣਤੀ ਵਿੱਚ ਫਿਲੌਰ ਵਿਖੇ ਇਕੱਠੇ ਹੋਏ ਤੇ ਆਪਣੀਆਂ ਸਮੱਸਿਆਵਾਂ ਸਬੰਧੀ ਤੇ ਮੰਗਾਂ ਸਬੰਧੀ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਮ ਐਸ ਡੀ ਐਮ ਫਿਲੌਰ ਰਾਂਹੀ ਭੇਜਿਆ ਗਿਆ ਤੇ ਮੰਗ ਕੀਤੀ ਗਰੀਬ ਪਰਿਵਾਰਾਂ ਦੇ ਰੁਜ਼ਗਾਰ ਨੂੰ ਨਾ ਉਜਾੜਿਆ ਜਾਵੇ ਅਤੇ ਇਲੈਕਟ੍ਰੌਨ ਵਾਹਨਾਂ ਵਾਂਗ ਮੋਟਰਸਾਇਕਲ ਰੇਹੜਿਆਂ ਨੂੰ ਮਾਨਤਾ ਦਿੱਤੀ ਜਾਵੇ ਕਿਉਂਕਿ ਜਿੱਥੇ ਆਮ ਲੋਕਾਂ ਦੇ ਸਸਤੇ ਵਿੱਚ ਨਿੱਕੇ ਨਿੱਕੇ ਕੰਮ ਹੁੰਦੇ ਹਨ ਉੱਥੇ ਇਹ ਗਰੀਬ ਲੋਕਾਂ ਦਾ ਰੁਜਗਾਰ ਵੀ ਹੈ, ਉਨ੍ਹਾਂ ਕਿਹਾ ਕਿ ਮੋਟਰਸਾਇਕਲ ਰੇਹੜਿਆਂ ਦਾ ਕੰਮ ਸਿੱਧਾ ਖੇਤੀਬਾੜੀ ਨਾਲ ਵੀ ਜੁੜਿਆ ਹੋਇਆ ਹੈ ਜਿਵੇਂ ਖੇਤਾਂ ਵਿੱਚੋਂ ਪੱਠੇ ਜਾਂ ਚਾਰਾ ਲਿਆਉਣ, ਗੋਹਾ ਜਾਂ ਰੂੜੀ ਢੋਹਣ ਤੇ ਪਸ਼ੂਆਂ ਲਈ ਖੁਰਾਕ ਦਾ ਪਰਬੰਧ ਆਦਿ। ਇਸ ਸਮੇਂ ਇੱਕ ਮੰਗ ਪੱਤਰ ਡੀ ਐਸ ਪੀ ਫਿਲੌਰ ਨੂੰ ਵੀ ਦਿੱਤਾ ਗਿਆ ਤੇ ਮੰਗ ਕੀਤੀ ਕਿ ਮੋਟਰਸਾਇਕਲ ਰੇਹੜਿਆਂ ਵਾਲਿਆਂ ਨੂੰ ਪੁਲਿਸ ਮੁਲਾਜਮਾਂ ਵਲੋਂ ਤੰਗ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਇਸ ਸਮੇਂ ਸ਼ਹਿਰ ਫਿਲੌਰ ਵਿੱਚ ਰੋਸ ਮਾਰਚ ਕੀਤਾ ਗਿਆ ਤੇ ਰੈਲੀ ਕੀਤੀ ਗਈ ਜਿਸ ਨੂੰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦਿਹਾਤੀ ਮਜਦੂਰ ਸਭਾ ਦੇ ਜਰਨੈਲ ਫਿਲੌਰ, ਪਰਮਜੀਤ ਰੰਧਾਵਾ, ਮਨਜੀਤ ਸੂਰਜਾ, ਮਾ ਹੰਸ ਰਾਜ ਸੰਤੋਖ ਪੁਰਾ, ਰਾਮ ਲੁਭਾਇਆ ਭੈਣੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਪਰਸ਼ੋਤਮ ਫਿਲੌਰ, ਜਸਵੰਤ ਅੱਟੀ, ਜਮਹੂਰੀ ਕਿਸਾਨ ਸਭਾ ਦੇ ਆਗੂ ਕੁਲਦੀਪ ਫਿਲੌਰ ,ਤਜਿੰਦਰ ਧਾਲੀਵਾਲ
ਤੇ ਮੱਖਣ ਫਿਲੌਰ ਪ੍ਰਭਾਤ ਕਵੀ, ਗੌਰਵ ਮਹਿਮੀ ਨੇ ਖਾਸ ਤੌਰ ਤੇ ਸੰਬੋਧਨ ਕੀਤਾ ਤੇ ਮੋਟਰਸਾਇਕਲ ਰੇਹੜਾ ਯੂਨੀਅਨ ਦੀ ਹਰ ਪੱਖੋ ਮਦਦ ਕਰਨ ਦਾ ਐਲਾਨ ਕੀਤਾ। ਮੰਗ ਪੱਤਰ ਦੇਣ ਸਮੇਂ ਅਗਵਾਈ ਗੁਰਦੀਪ ਸਿੰਘ,ਨੇ ਕੀਤੀ ਇਸ ਸਮੇਂ ਸਕੱਤਰ ਜਸਵੰਤ ਰਾਏ, ਕੈਸ਼ੀਅਰ ਅਮਰਜੀਤ, ਮੈਂਬਰ ਬੀਰ ਪਰਤਾਪ, ਕੁਲਵਿੰਦਰ ਕੁਮਾਰ ਤਹਿੰਗ, ਸੋਮਨਾਥ, ਹੁਸਨ ਲਾਲ ਨਗਰ, ਤਿਲਕ ਰਾਜ, ਰਜਿੰਦਰ ਕੁਮਾਰ, ਸ਼ਿੰਦਾ ਫਿਲੌਰ, ਦਰਸ਼ਨ ਲਾਲ, ਸਤਨਾਮ ਸਿੰਘ, ਸੁਰਜੀਤ ਸਿੰਘ, ਮਲਕੀਅਤ ਕੁਮਾਰ ਸੁਖਦੇਵ ਬੰਗੜ ਅੱਪਰਾ, ਛਿੰਦਰਪਾਲ ਚੱਕ ਸਾਹਬੂ, ਲਵਪਰੀਤ ਛੋਕਰਾਂ, ਹਰਬੰਸ ਲਾਲ ਦਾਰਾਪੁਰ, ਜੋਗਿੰਦਰ ਪਾਲ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly