ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਫਿਲੌਰ ਵਲੋਂ ਭੇਜਿਆ ਮੰਗ ਪੱਤਰ

* ਕੀਤਾ ਵੱਡੇ ਜਨਤਕ ਅੰਦੋਲਨ ਦਾ ਐਲਾਨ*ਇੱਕ ਮਹੀਨੇ ਵਿੱਚ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ 11 ਸਤੰਬਰ ਪ੍ਰਸ਼ਾਸ਼ਨ ਨੂੰ ਭੇਟ ਕਰਾਂਗੇ ਤਾਲੇ*ਗਾਂਧੀ ਯੈਅੰਤੀ ਮੌਕੇ 2 ਅਕਤੂਬਰ ਨੂੰ ਫਿਲੌਰ ਵਿੱਚ ਹੋਵੇਗਾ ਵਿਸ਼ਾਲ ਜਨਤਕ ਪ੍ਦਰਸ਼ਨ ਤੇ ਮਾਰਚ*
ਫਿਲੌਰ, ਅੱਪਰਾ (ਜੱਸੀ)-ਸਥਾਨਕ ਸਿਵਲ ਹਸਪਤਾਲ ਨੂੰ ਬਚਾਉਣ ਲਈ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਜਿਹਨਾਂ ਵਿੱਚ ਦਿਹਾਤੀ ਮਜਦੂਰ ਸਭਾ, ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਔਰਤ ਮੁਕਤੀ ਮੋਰਚਾ, ਅੰਬੇਡਕਰ ਸਭਾਵਾਂ, ਸਮਾਜ ਸੇਵੀ ਜਥੇਬੰਦੀਆਂ, ਪਿੰਡਾਂ ਦੀਆਂ ਪੰਚਾਇਤਾਂ ਤੇ ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਫਿਲੌਰ ਵਲੋਂ 21 ਮੈਂਬਰੀ “ਸਿਵਲ ਹਸਪਤਾਲ ਫਿਲੌਰ ਬਚਾਓ ਸੰਘਰਸ਼ ਕਮੇਟੀ” ਵਲੋਂ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ, ਡਾਇਰੈਕਟਰ ਸਿਹਤ ਵਿਭਾਗ ਤੇ ਸਿਵਲ ਸਰਜਨ ਨੂੰ ਮੰਗ ਐਸਡੀਐਮ ਫਿਲੌਰ ਰਾਂਹੀ ਭੇਜਿਆ ਗਿਆ। ਮੰਗ ਪੱਤਰ ਤੋਂ ਪਹਿਲਾਂ ਹੋਏ ਵਿਸ਼ਾਲ ਇਕੱਠ ਦੀ ਅਗਵਾਈ ” ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਦੇ ਆਗੂਆਂ ਕਾਮਰੇਡ ਜਰਨੈਲ ਫਿਲੌਰ, ਤਹਿਸੀਲ ਪ੍ਰਧਾਨ ਦਿਹਾਤੀ ਮਜਦੂਰ ਸਭਾ, ਦੀਪਕ ਰਸੂਲਪੁਰੀ ਪ੍ਰਧਾਨ ਅੰਬੇਡਕਰ ਸੈਨਾ ਤਹਿਸੀਲ ਫਿਲੌਰ, ਪਰਸ਼ੋਤਮ ਫਿਲੌਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਮਾਸਟਰ ਹੰਸ ਰਾਜ ਪ੍ਰਧਾਨ ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਸੰਤੋਖਪੁਰਾ, ਸਰਬਜੀਤ ਸਿੰਘ ਸਰਪੰਚ ਭੱਟੀਆਂ, ਜਸਵੰਤ ਅੱਟੀ, ਵਿਸ਼ਾਲ ਖਹਿਰਾ ਸੰਘਰਸ਼ ਕਮੇਟੀ, ਜਤਿਨ ਕੁਮਾਰ ਮੈਂਬਰ ਸੰਸਥਾ ਇਨਸਾਨੀਅਤ ਦੇ ਸੇਵਾਦਾਰ ਆਦਿ ਆਗੂਆਂ ਨੇ ਕੀਤੀ। ਇਸ ਸਮੇਂ ਆਗੂਆਂ ਵਲੋਂ ਕਿਹਾ ਗਿਆ ਕਿ ਅਗਰ ਇੱਕ ਮਹੀਨੇ ਦੇ ਵਿੱਚ ਮੰਗਾਂ ਦਾ ਹੱਲ ਨਾ ਹੋਇਆ ਤਾਂ ਫਿਲੌਰ ਪ੍ਰਸ਼ਾਸ਼ਨ ਨੂੰ ਸੰਘਰਸ਼ ਕਮੇਟੀ ਵੱਲੋਂ 11 ਸਤੰਬਰ ਨੂੰ ਤਾਲ਼ੇ ਭੇਂਟ ਕੀਤੇ ਜਾਣਗੇ ਕਿਉਂਕਿ ਕਿ ਡਾਕਟਰਾਂ ਤੇ ਹੋਰ ਅਮਲੇ ਬਿਨਾ ਹਸਪਤਾਲ ਖੁੱਲੇ ਰੱਖਣ ਦਾ ਵੀ ਫੇਰ ਕੋਈ ਫਾਇਦਾ ਨਹੀਂ। ਇਸ ਸਮੇਂ ਆਗੂਆਂ ਨੇ ਕਿਹਾ ਕਿ ਸੰਘਰਸ਼ ਦੇ ਅਗਲੇ ਪੜਾਅ ਤਹਿਤ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਫਿਲੌਰ ਵਿੱਚ ਤਹਿਸੀਲ ਪੱਧਰੀ ਵਿਸ਼ਾਲ ਜਨਤਕ ਪਰਦਰਸ਼ਨ ਤੇ ਮਾਰਚ ਕੀਤਾ ਜਾਵੇਗਾ ਜਿਸ ਦੀ ਤਿਆਰੀ ਲਈ “50 ਦਿਨ 50 ਪਿੰਡ, 50 ਮੀਟਿੰਗਾਂ ਦਾ ਨਾਅਰਾ ਦਿੱਤਾ ਗਿਆ ਤਾਂ ਜੋ ਹਰ ਪਿੰਡ ਵਿੱਚ ਜਨਤਕ ਲਾਮਬੰਦੀ ਕੀਤੀ ਜਾ ਸਕੇ। ਮੰਗ ਪੱਤਰ ਬਾਰੇ ਆਗੂਆਂ ਨੇ ਕਿਹਾ ਕਿ ਤਹਿਸੀਲ ਫਿਲੌਰ ਦੇ ਸਾਰੇ ਹਸਪਤਾਲਾਂ ਵਿੱਚ ਡਾਕਟਰਾਂ ਸਮੇਤ ਸਾਰੇ ਸਟਾਫ ਦੀਆਂ 80% ਅਸਾਮੀਆਂ ਖਾਲੀ ਹਨ ਤੇ ਮੰਗ ਕੀਤੀ ਕਿ ਹਸਪਤਾਲਾਂ ਵਿੱਚ ਡਾਕਟਰਾਂ, ਫਰਮਾਂਸਿਸਟਾਂ, ਲੈਬਾਟਰੀ ਅਸਿਸਟੈਂਟ, ਸਹਾਇਕ ਸਟਾਫ,ਦਰਜਾ ਚਾਰ ਮੁਲਾਜਮਾਂ ਤੇ ਐਂਬੂਲੈਂਸ ਡਰਾਇਵਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ, ਹਰ ਤਰ੍ਹਾਂ ਦੀਆਂ ਪੂਰੀਆਂ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ,  ਸ਼ਾਮ ਦੀ ਓ ਪੀ ਡੀ ਸ਼ੁਰੂ ਕੀਤੀ ਜਾਵੇ, ਬਲੱਡ ਬੈਂਕਾਂ ਦਾ ਪ੍ਰਬੰਧ ਕੀਤਾ ਜਾਵੇ, ਬੰਦ ਕੀਤੀਆਂ ਪੇਂਡੂ ਡਿਸਪੈਂਸਰੀਆਂ ਨੂੰ ਮੁੜ ਸੁਰਜੀਤ ਕੀਤਾ ਜਾਵੇ, ਫਿਲੌਰ ਦੇ ਹਸਪਤਾਲ ਵਿੱਚ ਡਾਇਲਸੈਸ ਦਾ ਪ੍ਰਬੰਧ ਕੀਤਾ ਜਾਵੇ, ਇਸ ਹਸਪਤਾਲ ਵਿਚੋਂ ਨਸ਼ਾ ਛਡਾਊ ਕੇਂਦਰ ਸ਼ਿਫਟ ਕੀਤਾ ਜਾਵੇ, ਆਦਿ।
ਇਸ ਸਮੇਂ ਇਸ ਮੌਕੇ ਹੋਰਨਾ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਸਰਪੰਚ ਰਾਮ ਲੁਭਾਇਆ, ਸਰਪੰਚ ਸੁਰਿੰਦਰ ਸਿੰਘ, ਕੁਲਜੀਤ ਫਿਲੌਰ, ਡਾ. ਸਰਬਜੀਤ ਮੁਠੱਡਾ, ਰਾਜਵਿੰਦਰ ਮੁਠੱਡਾ, ਸਾਬਕਾ ਕੌਂਸਲਰ ਅਤੇ ਔਰਤ ਮੁਕਤੀ ਮੋਰਚਾ ਦੇ ਆਗੂ ਸੁਨੀਤਾ ਫਿਲੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਅਰਸ਼ਪ੍ਰੀਤ ਗੁਰੂ, ਸਰਪੰਚ ਕਾਂਤੀ ਮੋਹਣ, ਕੁਲਵੰਤ ਖਹਿਰਾ, ਤਰਜਿੰਦਰ ਸਿੰਘ ਧਾਲੀਵਾਲ, ਗੌਰਮਿੰਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਾ. ਕਰਨੈਲ ਫਿਲੌਰ, ਸਰਪੰਚ ਬੁੱਧ ਪ੍ਰਕਾਸ਼ ਗੜੵਾ, ਐਡਵੋਕੇਟ ਸੰਜੀਵ ਭੌਰਾ, ਸਰਪੰਚ ਸੋਹਣ ਲਾਲ ਅੱਟੀ, ਕਮਲਜੀਤ ਬੰਗੜ੍ਹ, ਹੰਸ ਕੌਰ, ਕਮਲਾ ਦੇਵੀ, ਗੁਰਬਖਸ਼ ਕੌਰ, ਮਨਜੀਤ ਕੌਰ, ਨਵਦੀਪ ਸਿੰਘ ਗਰੇਵਾਲ ਕੰਦੋਲਾ, ਅਮਰਜੀਤ ਸਿੰਘ ਮੋਨੂੰ ਪੰਚ ਨੰਗਲ, ਰਾਜੂ ਬਰਹਮਪੁਰੀ ਪੰਚ, ਡਾ ਅਸ਼ੋਕ ਕੁਮਾਰ, ਇੰਦਰਜੀਤ, ਜਤਿਨ ਮਹਿਤਾ ਅਤੇ ਕੇਸ਼ਵ ਮਹਿਤਾ, ਰਾਮ ਜੀ ਦਾਸ, ਤਿਲਕ ਰਾਜ ਨੰਬਰਦਾਰ, ਡਾ. ਸੰਦੀਪ ਕੁਮਾਰ, ਅਵਤਾਰ ਲਾਲ, ਬਲਜੀਤ ਸਿੰਘ ਫਿਲੌਰ, ਮਨਵੀਰ ਸਿੰਘ, ਗੁਰਜੀਤ ਗੁਰੂ, ਸੰਜੀਵ ਕਾਦਰੀ, ਡਾ. ਆਰਐਲ ਰਾਣਾ, ਬਿੰਦਰ ਅੱਪਰਾ, ਗੋਲਡੀ ਦਾਦਰਾ, ਰਿੰਕੂ ਲੋਈ, ਸੋਨੂੰ ਬਾਬਾ, ਮਨਪ੍ਰੀਤ ਮੰਨਾ, ਬਿੰਦਰ ਬਖਲੌਰ, ਪ੍ਰੇਮ ਮਾਨ, ਧਰਮਿੰਦਰ ਮਸਾਣੀ, ਬਲਰਾਜ, ਬੇਅੰਤ ਔਜਲਾ, ਕੁਲਵੰਤ ਔਜਲਾ, ਜਸਵਿੰਦਰ ਸ਼ਾਹਪੁਰ, ਸਰਪੰਚ ਸੰਧੂ ਢੀਂਡਸਾ, ਸਰਪੰਚ ਚਰਨਜੀਤ ਸਿੰਘ ਇੰਦਰਾ ਕਲੋਨੀ, ਸਰਪੰਚ ਨਿਰਮਲ ਸਿੰਘ ਨਗਰ, ਸਰਪੰਚ ਗੁਲਜ਼ਾਰੀ ਲਾਲ ਗੰਨਾ ਪਿੰਡ, ਸਰਪੰਚ ਸਿਮਰਪਾਲ ਲਾਂਦੜਾ, ਸਰਪੰਚ ਪਰਗਣ ਰਾਮ ਦਿਆਲਪੁਰ, ਜਥੇਦਾਰ ਹਰਮੇਸ਼ ਸਿੰਘ ਖਹਿਰਾ, ਚੰਦਰ ਲਾਲ ਭੱਟੀਆ, ਜਗਜੀਵਨ ਰਾਮ, ਬਿੰਦਾ ਖਹਿਰਾ, ਸਰਪੰਚ ਪਰਮਜੀਤ ਸਿੰਘ, ਕੇਵਲ ਰਾਮ ਸ਼ਾਹਪੁਰ, ਜਥੇਦਾਰ ਹਰਦੇਵ ਸਿੰਘ ਸ਼ਾਹਪੁਰ, ਸੁਰਿੰਦਰ ਕੌਰ ਧੁਲੇਤਾ, ਕੇਵਲ ਸਿੰਘ ਨੰਬਰਦਾਰ, ਕੁਲਦੀਪ ਭੱਟੀਆ ਆਦਿ ਹਾਜ਼ਰ ਸਨ।
ਧਰਨੇ ਦੇ ਆਖਰ ‘ਚ ਐਸਡੀਐਮ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਐਸਡੀਐਮ ਫਿਲੌਰ ਅਮਨਪਾਲ ਸਿੰਘ ਨੂੰ ਮੰਗ ਪੱਤਰ ਦੇਣ ਵੇਲੇ ਉਨ੍ਹਾਂ ਦੀ ਹਾਜ਼ਰੀ ‘ਚ ਮੰਗ ਪੱਤਰ ਪੜ੍ਹ ਕੇ ਸੁਣਾਇਆ ਗਿਆ। ਮਗਰੋਂ ਇਸ ਸਬੰਧੀ ਕੁੱਝ ਸ਼ਬਦ ਕਹਿਣ ਨੂੰ ਸਟੇਜ ਤੋਂ ਸੱਦਾ ਦਿੱਤਾ ਗਿਆ ਤਾਂ ਐਸਡੀਐਮ ਫਿਲੌਰ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਜਿਸ ਦੀ ਸਟੇਜ ‘ਤੇ ਆਗੂਆਂ ਵਲੋਂ ਇਸ ਰਵਈਏ ਦੀ ਨਿਖੇਧੀ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕੋਟਲੀ ਗਾਜਰਾਂ ਦੀ ਸਰਪੰਚ ਸੈਂਕੜੇ ਪਰਿਵਾਰਾਂ ਸਮੇਤ ਆਪ ਵਿਚ ਸ਼ਾਮਿਲ  ਕਾਕੜ ਕਲਾਂ ਵੱਲੋਂ ਸਵਾਗਤ 
Next articleਐਮ. ਜੀ. ਆਰੀਆ ਕੰਨਿਆ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਅੱਪਰਾ ਵਿਖੇ ਵਿਦਿਆਰਥਣਾਂ ਨੇ ਤੀਆਂ ਦਾ ਤਿਉਹਾਰ ਮਨਾਇਆ