ਮਨਰੇਗਾ ਵਰਕਰਾਂ ਵੱਲੋਂ ਮੰਗਾਂ ਨੂੰ ਲੈ ਕੇ ਯੂਨੀਅਨ ਵੱਲੋਂ ਬੀ ਡੀ ਪੀ ਓ ਦਫਤਰ ਅੱਗੇ ਧਰਨਾ

ਮਹਿਤਪੁਰ,(ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਮਨਰੇਗਾ ਯੂਨੀਅਨ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਵਲੋਂ ਸਾਂਝੇ ਤੌਰ ਤੇ ਮਨਰੇਗਾ ਵਰਕਰਾਂ ਦੀਆਂ ਚਿਰਾਂ ਤੋਂ ਲਮਕਦੀਆਂ ਮੰਗਾ ਨੂੰ ਲੈ ਕੇ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ। ਧਰਨੇ ਵਿੱਚ ਜ਼ਮਹੂਰੀ ਕਿਸਾਨ ਸਭਾ ਵੱਲੋਂ ਮੇਜ਼ਰ ਸਿੰਘ ਖੁਰਲਾ ਪੁਰ,ਰਾਮ ਸਿੰਘ ਕੈਮਵਾਲ਼ਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।  ਲੰਮਾ ਸਮਾਂ ਚੱਲੇ ਧਰਨੇ ਨੂੰ ਮਨਰੇਗਾ ਵਰਕਰ ਯੂਨੀਅਨ ਦੇ ਆਗੂ ਚਰਨਜੀਤ ਸਿੰਘ ਥੰਮੁਵਾਲ਼, ਦਿਹਾਤੀ ਮਜਦੂਰ ਸਭਾ ਤਹਿਸੀਲ ਪ੍ਰਧਾਨ ਸਤਪਾਲ ਸਹੋਤਾ ਤੋਂ ਇਲਾਵਾ  ਮੇਜ਼ਰ ਸਿੰਘ ਖੁਰਲਾਪੁਰ, ਰਾਮ ਸਿੰਘ ਕੈਮਵਾਲ਼ਾ ਨੇ ਵੀ ਸੰਬੋਧਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਪਿਛਲੇ ਲੰਮੇ ਸਮੇਂ ਤੋਂ ਬੀ. ਡੀ. ਪੀ. ਓ ਮਹਿਤਪੁਰ ਨੂੰ ਮਨਰੇਗਾ ਵਰਕਰਾਂ ਵੱਲੋਂ ਕੰਮ ਦੀ ਮੰਗ ਕੀਤੀ ਜਾ ਰਹੀ ਸੀ। ਜੋ ਨਹੀਂ ਦਿੱਤਾ ਜਾ ਰਿਹਾ ਸੀ। ਇਸ ਲਈ ਜਥੇਬੰਦੀਆ ਵਲੋ ਅੱਜ ਫ਼ਿਰ ਸੈਂਕੜ੍ਹੇ ਮਜ਼ਦੂਰਾਂ ਨੂੰ ਲੈ ਕੇ   ਧਰਨਾ ਦਿੱਤਾ ਗਿਆ ਹੈ ।ਆਗੂਆਂ ਨੇ ਕਿਹਾ ਆਉਣ ਵਾਲੇ ਦਿਨਾਂ ਵਿੱਚ ਜੇਕਰ ਮਨਰੇਗਾ ਵਰਕਰਾਂ ਨੂੰ ਕੰਮ ਨਾ ਦਿੱਤਾ ਗਿਆ ਤਾਂ ਇੱਕ ਸ਼ਕਤੀਸ਼ਾਲੀ ਸੰਘਰਸ਼ ਵਿੱਢਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਮਨਰੇਗਾ ਵਰਕਰਾਂ ਨੇ ਦਫ਼ਤਰ ਦੇ ਇੱਕ ਮੁਲਾਜ਼ਮ  ਨੂੰ ਪੈਸੇ ਦਿੱਤੇ ਸਨ ਕਾਫੀ ਸਮਾਂ ਬੀਤ ਜਾਣ ਬਾਅਦ ਵੀ ਬੀ. ਡੀ. ਪੀ. ਓ ਮਹਿਤਪੁਰ ਨੇ ਕੋਈ ਕਾਰਵਾਈ ਨਹੀਂ ਕੀਤੀ। ਮਨਰੇਗਾ ਵਰਕਰ ਹਰਜੋਤ ਦੇ ਖ਼ਿਲਾਫ਼ ਲਿਖਤੀ ਸ਼ਿਕਾਇਤ ਦੇ ਚੁੱਕੇ ਹਨ। ਧਰਨੇ ਵਿਚ ਆ ਕੇ ਬੀ. ਡੀ. ਪੀ. ਓ ਮਹਿਤਪੁਰ ਨੇ ਮਨਰੇਗਾ ਵਰਕਰਾਂ ਤੋਂ ਯੂਨੀਅਨ ਦਾ ਮੰਗ ਪੱਤਰ ਪ੍ਰਾਪਤ ਕੀਤਾ। ਅਤੇ ਮਨਰੇਗਾ ਵਰਕਰਾਂ ਨੂੰ ਜਲਦ ਕੰਮ ਦੇਣ ਦਾ ਭਰੋਸਾ ਦਿੱਤਾ। ਸਟੇਜ ਸਕੱਤਰ ਦੀ ਜੁੰਮੇਵਾਰੀ ਕਾਮਰੇਡ ਸੁਨੀਲ ਕੁਮਾਰ ਨੇ ਨਿਭਾਈ। ਅੰਤ ਵਿੱਚ ਆਏ ਹੋਏ ਵਰਕਰਾਂ ਦਾ ਵੀ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਵੱਡਾ ਘੱਲੂਘਾਰਾ ਕੁੱਪ ਰੋਹੀੜਾ ਦਿਵਸ ‘ਤੇ ਵਿਸ਼ੇਸ਼
Next articleਰੇਲ ਕੋਚ ਫੈਕਟਰੀ ਵਿੱਚ ਸਮੱਗਰੀ ਦੀ ਕਮੀ ਕਾਰਨ ਉਤਪਾਦਨ ਵਿੱਚ ਭਾਰੀ ਗਿਰਾਵਟ