ਕੋਹਿਮਾ (ਸਮਾਜ ਵੀਕਲੀ): ਮੁੱਖ ਮੰਤਰੀ ਨੇਫਿਊ ਰੀਓ ਦੀ ਅਗਵਾਈ ਵਾਲੀ ਕੈਬਨਿਟ ਨੇ ਨਾਗਾਲੈਂਡ ਫਾਇਰਿੰਗ ਘਟਨਾ ਦੇ ਰੋਸ ਵਜੋਂ ਹੋਰਨਬਿਲ ਫੈਸਟੀਵਲ (ਰਵਾਇਤੀ ਮੇਲੇ) ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਕੇਂਦਰ ਕੋਲੋਂ ਹਥਿਆਰਬੰਦ ਸੁਰੱਖਿਆ ਬਲਾਂ ਨੂੰ ਵਿਸ਼ੇਸ਼ ਤਾਕਤਾਂ ਦਾ ਅਖਤਿਆਰ ਦਿੰਦਾ ਐਕਟ ‘ਅਫ਼ਸਪਾ’ ਵਾਪਸ ਲਏ ਜਾਣ ਦੀ ਮੰਗ ਵੀ ਕੀਤੀ ਹੈ। ਕੈਬਨਿਟ ਨੇ ਵਿਸ਼ੇਸ਼ ਜਾਂਚ ਟੀਮ ਨੂੰ ਆਪਣੀ ਤਫ਼ਤੀਸ਼ ਮਹੀਨੇ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਹੈ। ਸੂਬਾਈ ਰਾਜਧਾਨੀ ਨਜ਼ਦੀਕ ਕਿਸਾਮਾ ਵਿੱਚ ਨਾਗਾ ਵਿਰਾਸਤੀ ਪਿੰਡ ਵਿੱਚ ਚੱਲ ਰਿਹਾ 10 ਰੋਜ਼ਾ ਰਵਾਇਤੀ ਮੇਲਾ 10 ਦਸੰਬਰ ਨੂੰ ਖ਼ਤਮ ਹੋਣਾ ਸੀ। ਇਸ ਮੇਲੇ ਵਿੱਚ ਪੂਰਬੀ ਨਾਗਾਲੈਂਡ ਤੇ ਰਾਜ ਦੇ ਹੋਰਨਾਂ ਹਿੱਸਿਆਂ ’ਚੋਂ ਕਈ ਕਬੀਲੇ ਸ਼ਾਮਲ ਹੁੰਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly