ਯੂ ਪੀ ਵਿੱਚ ਕਿਸਾਨਾਂ ਨੂੰ ਕਚਲ ਕੇ ਮਾਰਨ ਵਾਲੇ ਦੋਸ਼ੀਆਂ ਵਿਰੁੱਧ ਕਤਲ ਕੇਸ ਦਰਜ ਕਰਨ ਦੀ ਮੰਗ

ਕੈਪਸ਼ਨ-ਵੱਖ ਵੱਖ ਕਿਸਾਨ ਜਥੇਬੰਦੀਆਂ ਤੇ ਬਾਰ ਐਸੋਸੀਏਸ਼ਨ ਦੇ ਮੈਂਬਰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੰਦੇ ਹੋਏ

ਕੇਂਦਰ ਸਰਕਾਰ ਜਮੂਰੀਅਤ ਨੂੰ ਕਤਲ ਕਰ ਕੇ ਦੇਸ਼ ਨੂੰ ਗੁਲਾਮੀ ਵੱਲ ਧੱਕ ਰਹੀ -ਐਡਵੋਕੇਟ ਮੋਮੀ

ਵੱਖ ਵੱਖ ਕਿਸਾਨ ਜਥੇਬੰਦੀਆਂ ਤੇ ਬਾਰ ਐਸੋਸੀਏਸ਼ਨ ਵੱਲੋਂ ਰਾਸ਼ਟਰਪਤੀ ਦੇ ਨਾਂ ਦਿੱਤਾ ਗਿਆ ਮੰਗ ਪੱਤਰ

ਕਪੂਰਥਲਾ/ ਸੁਲਤਾਨਪੁਰ ਲੋਧੀ (ਸਮਾਜ ਵੀਕਲੀ)( ਕੌੜਾ )- ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਵਿਚ ਤਿੰਨ ਕਾਲੇ ਕਿਸਾਨੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰਕੇ ਘਰ ਨੂੰ ਵਾਪਸ ਆ ਰਹੇ ਕਿਸਾਨਾਂ ਨੂੰ ਯੂ ਪੀ ਸਰਕਾਰ ਦੇ ਇਕ ਮੰਤਰੀ ਦੇ ਬੇਟੇ ਵੱਲੋਂ ਵਾਹਨਾਂ ਹੇਠ ਦਿੱਤਾ ਗਿਆ। ਜਿਸ ਕਾਰਨ ਕਈ ਕਿਸਾਨਾਂ ਦੀ ਮੌਤ ਹੋ ਗਈ । ਇਸ ਸਾਰੇ ਘਟਨਾ ਕ੍ਰਮ ਨੂੰ ਲੈ ਕੇ ਦੋਸ਼ੀਆਂ ਵਿਰੁੱਧ 302 ਦੇ ਪਰਚੇ ਦਰਜ ਕਰਨ ਦੀ ਮੰਗ ਵਾਸਤੇ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਸਮੁੱਚੀਆਂ ਕਿਸਾਨ ਜਥੇਬੰਦੀਆਂ ਤੇ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਵੱਲੋਂ ਸੁਲਤਾਨਪੁਰ ਲੋਧੀ ਦੇ ਐਸ ਡੀ ਐਮ ਰਣਜੀਤ ਸਿੰਘ ਦੁਆਰਾ ਮੰਗ ਪੱਤਰ ਦਿੱਤਾ ਗਿਆ। ਇਹ ਮੰਗ ਪੱਤਰ ਸਮੁੱਚੀਆਂ ਕਿਸਾਨ ਜਥੇਬੰਦੀਆਂ ਤੇ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਮੈਂਬਰਾਂ ਨੇ ਮੋਦੀ ਤੇ ਯੋਗੀ ਸਰਕਾਰ ਵਿਰੁੱਧ ਨਾਅਰੇ ਮਾਰਦੇ ਹੋਏ ਦਿੱਤਾ ਗਿਆ। ਜਿਸ ਨੂੰ ਤਹਿਸੀਲਦਾਰ ਵਿਨੋਦ ਕੁਮਾਰ ਵੱਲੋਂ ਹਾਸਲ ਕੀਤਾ ਗਿਆ ।

ਇਸ ਦੌਰਾਨ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਮੋਦੀ ਸਰਕਾਰ ਜਮਹੂਰੀਅਤ ਨੂੰ ਪੈਰਾਂ ਹੇਠ ਲਤਾੜ ਰਹੀ ਹੈ । ਜਿਸ ਕਾਰਣ ਦੇਸ਼ ਭਰ ਵਿੱਚ ਵਿਰੋਧ ਹੋ ਰਿਹਾ ਹੈ। ਇਸ ਦੌਰਾਨ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਮੋਦੀ ਸਰਕਾਰ ਜਮਹੂਰੀਅਤ ਨੂੰ ਪੈਰਾਂ ਹੇਠ ਲਤਾੜ ਰਹੀ ਹੈ। ਜਿਸ ਤੇ ਦੇਸ਼ ਭਰ ਵਿੱਚ ਵਿਰੋਧ ਹੋ ਰਿਹਾ ਹੈ । ਬਾਰ ਐਸੋਸੀਏਸ਼ਨ ਨੇ ਇਸ ਘਟਨਾ ਦੇ ਵਿਰੋਧ ਵਿੱਚ ਨੋ ਵਰਕ ਦਾ ਮਤਾ ਪਾਇਆ ਗਿਆ। ਇਸ ਦੌਰਾਨ ਐਡਵੋਕੇਟ ਸਤਨਾਮ ਸਿੰਘ ਮੋਮੀ ਪ੍ਰਧਾਨ ਬਾਰ ਐਸੋਸੀਏਸ਼ਨ ਨੇ ਕਿਹਾ ਕਿ ਕੇਂਦਰ ਸਰਕਾਰ ਜਮੂਰੀਅਤ ਨੂੰ ਕਤਲ ਕਰ ਕੇ ਦੇਸ਼ ਨੂੰ ਗੁਲਾਮੀ ਵੱਲ ਧੱਕ ਰਹੀ ਹੈ। ਮਾਸਟਰ ਚਰਨ ਸਿੰਘ ਜ਼ਿਲ੍ਹਾ ਸਕੱਤਰ ਕੁਲ ਹਿੰਦ ਕਿਸਾਨ ਸਭਾ ਨੇ ਕਿਹਾ ਕੇਂਦਰ ਸਰਕਾਰ ਬਿਨਾਂ ਦੇਰੀ ਦੇ ਤਿੰਨੇ ਕਾਲੇ ਕਿਸਾਨੀ ਕਨੂੰਨ ਵਾਪਿਸ ਲਵੇ।

ਸਮਾਗਮ ਨੂੰ ਸੁਖਜਿੰਦਰ ਸਿੰਘ ਲੋਧੀਵਾਲ,ਮੁਖਤਿਆਰ ਸਿੰਘ ਢੋਟ ਤੇ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਕੁਲਬੀਰ ਸਿੰਘ ਐਡਵੋਕੇਟ,ਨਰਿੰਦਰ ਸਿੰਘ ਸੋਨੀਆ ਸਰਪ੍ਰਸਤ ਪ੍ਰੈੱਸ ਕਲੱਬ, ਬਲਵਿੰਦਰ ਸਿੰਘ ਮੋਮੀ, ਰਾਮ ਸਿੰਘ, ਮਾਸਟਰ ਤਾਰਾ ਸਿੰਘ ਡਡਵਿੰਡੀ, ਜਸਵੰਤ ਸਿੰਘ, ਕਰਮਜੀਤ ਸਿੰਘ,ਰਣਜੀਤ ਸਿੰਘ ਚੱਕ ਕੋਟਲਾ, ਨਾਨਕ ਸਿੰਘ ਭੌਰ,ਜੱਗਾ ਸਿੰਘ ਸੇਖਮਾਂਗਾ,ਗੁਰਮੀਤ ਸਿੰਘ ਚੱਕ ਕੋਟਲਾ, ਹਰਬੰਸ ਸਿੰਘ, ਰਵਿੰਦਰ ਸਿੰਘ ਰਵੀ, ਰਾਜਵੀਰ ਸਿੰਘ ਪੰਚ ,ਅਵਤਾਰ ਸਿੰਘ ਢੋਟ,ਮਾਸਟਰ ਸੁੱਚਾ ਸਿੰਘ ਮਿਰਜਾਪੁਰ,ਕਾਮਰੇਡ ਦਰਸ਼ਨ ਸਿੰਘ ਹਾਜੀਪੁਰ, ਸਾਹਿਲ ਭਰਬਾਕਰ,ਐਡਵੋਕੇਟ ਕੇਹਰ ਸਿੰਘ, ਜਸਪਾਲ ਸਿੰਘ ਧੰਜੂ, ਜਰਨੈਲ ਸਿੰਘ, ਤਰਨ ਕੰਬੋਜ਼, ਪਰਮਿੰਦਰ ਸਿੰਘ ਨੰਡਾ, ਸੁਰਜੀਤ ਸਿੰਘ ਠੱਟਾ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleखीरी लखीमपुर में प्रदर्शनकारी किसानों की हत्या के विरोध में प्रतिरोध मार्च व राष्ट्रपति को ज्ञापन :- संयुक्त किसान मोर्चा, आज़मगढ़
Next articleਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਕਾਕੜ ਕਲਾ ਦਾ ਤੁਗਲੁਗੀ ਫਰਮਾਨ ।