ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤੀ ਸੀਰਮ ਇੰਸਟੀਚਿਊਟ (ਐੱਸਆਈਆਈ) ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ 12 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਲਈ ਸ਼ੁਰੂ ਕੀਤੇ ਕੌਮੀ ਕੋਵਿਡ-19 ਟੀਕਾਕਰਨ ਪ੍ਰੋਗਰਾਮ ਵਿੱਚ ਉਸ ਵੱਲੋਂ ਤਿਆਰ ਵੈਕਸੀਨ ‘ਕੋਵੋਵੈਕਸ’ ਨੂੰ ਵੀ ਸ਼ਾਮਲ ਕੀਤਾ ਜਾਵੇ। ਪੁਣੇ ਅਧਾਰਿਤ ਐੱਸਆਈਆਈ ਨੇ ਕਿਹਾ ਉਹ ਨਿੱਜੀ ਹਸਪਤਾਲਾਂ ਨੂੰ ਕੋਵੋਵੈਕਸ 900 ਰੁਪਏ ਪ੍ਰਤੀ ਖੁਰਾਕ ਪਲੱਸ ਜੀਐੱਸਟੀ ਦੀ ਕੀਮਤ ’ਤੇ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ਕੰਪਨੀ ਨੇ ਕਿਹਾ ਕਿ ਉਹ ਕੇਂਦਰ ਨੂੰ ਵੀ ਵੈਕਸੀਨ ਸਪਲਾਈ ਕਰਨ ਦੀ ਇੱਛੁਕ ਹੈ, ਹਾਲਾਂਕਿ ਉਸ ਨੇ ਇਸ ਦੀ ਕੀਮਤ ਨਹੀਂ ਦੱਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly