ਸੰਯੁਕਤ ਰਾਸ਼ਟਰ/ਜਨੇਵਾ (ਸਮਾਜ ਵੀਕਲੀ):n ਵਿਸ਼ਵ ਸਿਹਤ ਸੰਸਥਾ ਦੇ ਮੁਖੀ ਟੈਡਰੋਸ ਅਧਾਨੋਮ ਗੈਬ੍ਰੇਯੇਸਿਸ ਨੇ ਕਿਹਾ ਕਿ ਕੋਵਿਡ-19 ਦਾ ਨਵਾਂ ਰੂਪ ‘ਡੈਲਟਾ’ ਦੁਨੀਆ ਭਰ ’ਚ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਚੌਕਸ ਕੀਤਾ ਕਿ ਡੈਲਟਾ ਰੂਪ ਜੋ 104 ਦੇਸ਼ਾਂ ਤੱਕ ਪਹੁੰਚ ਗਿਆ ਹੈ, ਇਸ ਦੇ ਜਲਦੀ ਹੀ ਪੂਰੀ ਦੁਨੀਆ ’ਚ ਕਰੋਨਾਵਾਇਰਸ ਦਾ ਸਭ ਤੋਂ ਖ਼ਤਰਨਾਕ ਰੂਪ ਬਣ ਜਾਣ ਦਾ ਖਦਸ਼ਾ ਹੈ।
ਉਨ੍ਹਾਂ ਕਿਹਾ ਕਿ ਪਿਛਲਾ ਹਫ਼ਤਾ ਅਜਿਹਾ ਚੌਥਾ ਹਫ਼ਤਾ ਸੀ ਜਦੋਂ ਦੁਨੀਆ ਭਰ ’ਚ ਕੋਵਿਡ-19 ਦੇ ਕੇਸ ਵਧਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਸਿਹਤ ਸੰਸਥਾ ਦੇ ਛੇ ਖੇਤਰਾਂ ’ਚੋਂ ਇੱਕ ਨੂੰ ਛੱਡ ਕੇ ਹੋਰ ਸਾਰਿਆਂ ’ਚ ਕੇਸ ਵਧੇ ਹਨ। ਉਨ੍ਹਾਂ ਕਿਹਾ ਕਿ 10 ਹਫ਼ਤਿਆਂ ਤੱਕ ਮਾਮਲਿਆਂ ’ਚ ਕਮੀ ਆਉਣ ਤੋਂ ਬਾਅਦ ਇਸ ਤਰ੍ਹਾਂ ਦੇ ਮਾਮਲੇ ਵਧਣ ਨਾਲ ਚਿੰਤਾ ਵਧ ਗਈ ਹੈ। ਸਿਹਤ ਸੰਸਥਾ ਦੇ ਡਾਇਰੈਕਟਰ ਜਨਰਲ ਨੇ ਕਿਹਾ, ‘ਨਵਾਂ ਰੂਪ ਡੈਲਟਾ ਦੁਨੀਆ ਭਰ ’ਚ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਨਾਲ ਲਾਗ ਦੇ ਮਾਮਲੇ ਤੇ ਉਸ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ। ਡੈਲਟਾ ਹੁਣ ਤੱਕ 104 ਦੇਸ਼ਾਂ ’ਚ ਫੈਲ ਚੁੱਕਾ ਹੈ ਅਤੇ ਇਸ ਦੇ ਜਲਦੀ ਹੀ ਦੁਨੀਆ ’ਚ ਸਭ ਤੋਂ ਖਤਰਨਾਕ ਰੂਪ ਬਣ ਜਾਣ ਦਾ ਖਦਸ਼ਾ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly