(ਸਮਾਜ ਵੀਕਲੀ)
ਨੌਂ ਮਹੀਨੇ ਹੋ ਚੱਲੇ ,ਦਰ ਦਿੱਲੀ ਦੇ ਹੈ ਮੱਲੇ ,
ਸਾਡੇ ਜ਼ਖ਼ਮ ਨੇ ਅੱਲੇ ,ਕੋਈ ਮੱਲ੍ਹਮ ਲਾ ਦਿਓ ,
ਜ਼ਾਲਮੋਂ ! ਧਰਨੇ ਬੈਠੇ ਕਿਸਾਨਾਂ ਨੂੰ ,ਘਰਾਂ ‘ਚ ਪਹੁੰਚਾ ਦਿਓ ,
ਧਰਨੇ ………………………।
ਕਿਓ ਮਾਰੀ ਥੋਡੀ ਮੱਤ ,ਕਰੋ ਦਿਨੋਂ- ਦਿਨ ਅੱਤ,
ਕਿਓ ਬਣ ਚੱਲੇ ਲੱਥ ,ਗੱਲ ਨੂੰ ਟਿਕਾ ਦਿਓ,
ਜ਼ਾਲਮੋਂ! ਧਰਨੇ ਬੈਠੇ ਕਿਸਾਨਾਂ ਨੂੰ ਘਰਾਂ ‘ਚ ਪਹੁੰਚਾ ਦਿਓ,
ਧਰਨੇ ……….।
ਰੱਦ ਕਰੋ ਕਾਲੇ ਕਾਨੂੰਨ, ਨਾ ਪਰਖੋ ਲੋਕਾਂ ਦੇ ਜਾਨੂੰਨ,
ਕਿਓ ਧਾਰੀ ਬੈਠੇ ਮੂਨ , ਸ਼ਰਮ ਕੱਲੀ ਤੋਂ ਲਾਹ ਦਿਓ,
ਜ਼ਾਲਮੋਂ!ਧਰਨੇ ਬੈਠੇ ਕਿਸਾਨਾਂ ਨੂੰ ਘਰਾਂ’ਚ ਪਹੁੰਚਾ ਦਿਓ,
ਜ਼ਾਲਮੋਂ ਧਰਨੇ ……….।
“ਬਲਕਾਰ” ਅਰਜ਼ ਗੁਜ਼ਾਰੇ, ਬੜੇ ਲੋਕ ਤੁਸੀਂ ਮਾਰੇ,
ਬੰਦ ਕਰੋ ਪੁੱਠੇ ਕਾਰੇ ,ਸਿੱਧੇ ਰਾਹੇ ਪਾ ਦਿਓ ,
ਜ਼ਾਲਮੋਂ ! ਧਰਨੇ ਬੈਠੇ ਕਿਸਾਨਾਂ ਨੂੰ ਘਰਾਂ’ਚ ਪਹੁੰਚਾ ਦਿਓ,
ਧਰਨੇ ਬੈਠੇ……….।
ਬਲਕਾਰ ਸਿੰਘ “ਭਾਈ ਰੂਪਾ”
ਰਾਮਪੁਰਾ ਫੂਲ,ਬਠਿੰਡਾ।
8727892570
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly