ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਪੁਲੀਸ ਕਮਿਸ਼ਨਰ ਵਜੋਂ ਗ੍ਰਹਿ ਮੰਤਰਾਲੇ ਵੱਲੋਂ ਬਾਲਾਜੀ ਸ੍ਰੀਵਾਸਤਵ ਦੀ ਬਜਾਏ ਰਾਕੇਸ਼ ਅਸਥਾਨਾ ਨੂੰ ਜ਼ਿੰਮੇਵਾਰੀ ਦੇਣ ਪਿੱਛੇ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਸੰਸਦ ਭਵਨ ਕੋਲ ਟਰੈਕਟਰ ਲੈ ਕੇ ਜਾਣਾ ਅਤੇ ਕਿਸਾਨ ਅੰਦੋਲਨ ਦਾ ਮਜ਼ਬੂਤ ਹੋਣ ਜਿਹੇ ਕਾਰਨਾਂ ਨੂੰ ਮੰਨਿਆ ਜਾ ਰਿਹਾ ਹੈ। ਖੁਫ਼ੀਆ ਰਿਪੋਰਟਾਂ ਮੁਤਾਬਕ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤੀ ਨਾਲ ਤੇਜ਼ ਕਰਨ ਤੇ ਲੰਬਾ ਹੋਣ ਕਰਕੇ ਉਸ ਨਾਲ ਨਜਿੱਠਣ ਲਈ ਦਿੱਲੀ ਪੁਲੀਸ ਦੇ ਅਧਿਕਾਰੀ ਕੋਈ ਰਣਨੀਤੀ ਨਹੀਂ ਉਲੀਕ ਸਕੇ। ਦਿੱਲੀ ਦੇ ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਪੁਲੀਸ ਹੁਣ ਕਿਸਾਨਾਂ ਪ੍ਰਤੀ ਨਰਮ ਰੁਖ਼ ਸ਼ਾਇਦ ਬਦਲ ਲਵੇ ਕਿਉਂਕਿ ਕੇਂਦਰ ਸਰਕਾਰ ਦੀ ਸਥਿਤੀ ਹਾਸੋ-ਹੀਣੀ ਹੋ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly