HOME ਦਿੱਲੀ ਕਿਸਾਨ ਮੋਰਚਾ ਸ਼ੰਭੂ ਟਿਕਰੀ ਬਾਰਡਰ ਤੋਂ ਬਾਅਦ ਹੁਣ ਪੰਜਾਬ...

ਦਿੱਲੀ ਕਿਸਾਨ ਮੋਰਚਾ ਸ਼ੰਭੂ ਟਿਕਰੀ ਬਾਰਡਰ ਤੋਂ ਬਾਅਦ ਹੁਣ ਪੰਜਾਬ ਪੁਲਿਸ ਕਿਸਾਨਾਂ ਨੂੰ ਪਿੰਡਾਂ ਵਿੱਚ ਵੜ ਕੇ ਕੁੱਟਣ ਲੱਗੀ

2
 (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਕੋਈ ਪੰਜ ਕੁ ਸਾਲ ਪਹਿਲਾਂ ਕੇਂਦਰ ਵਿਚਲੀ ਭਾਜਪਾ ਦੀ ਮੋਦੀ ਸਰਕਾਰ ਨੇ ਸਮੁੱਚੇ ਦੇਸ਼ ਵਿੱਚ ਖੇਤੀ ਸਬੰਧੀ ਕਾਲੇ ਕਾਨੂੰਨ ਲਾਗੂ ਕੀਤੇ ਉਸ ਦੇ ਵਿਰੋਧ ਦੇ ਵਿੱਚ ਸਭ ਤੋਂ ਪਹਿਲਾਂ ਸੰਘਰਸ਼ ਪੰਜਾਬ ਦੀ ਧਰਤੀ ਤੋਂ ਚੱਲਿਆ। ਪੰਜਾਬ ਦੇ ਕਿਸਾਨ ਅੱਗੇ ਹੋਏ ਉਸ ਤੋਂ ਬਾਅਦ ਹਰਿਆਣਾ ਦੇ ਕਿਸਾਨ ਨਾਲ ਜੁੜੇ ਤੇ ਦਿੱਲੀ ਦੀਆਂ ਬਰੂਹਾਂ ਨੂੰ ਸਮੁੱਚੇ ਭਾਰਤ ਦੇ ਕਿਸਾਨਾਂ ਨੇ ਘੇਰ ਲਿਆ ਲਗਾਤਾਰ ਇਕ ਸਾਲ ਤੋਂ ਉੱਪਰ ਦਾ ਸਮਾਂ ਇਹ ਕਿਸਾਨ ਮੋਰਚਾ ਚੱਲਿਆ। ਜਿਸ ਵਿੱਚ 800 ਦੇ ਲਗਭਗ ਕਿਸਾਨਾਂ ਦੀ ਮੌਤ ਹੋਈ ਹੋਰ ਆਰਥਿਕ ਨੁਕਸਾਨ ਦਾ ਕੋਈ ਅੰਤ ਨਹੀਂ ਉਸ ਤੋਂ ਬਾਅਦ ਜਦੋਂ ਕਿਸਾਨ ਅੱਗੇ ਵਧਣ ਲੱਗੇ ਤਾਂ ਫਿਰ ਦਿੱਲੀ ਤੇ ਹੋਰ ਸੈਂਟਰਲ ਸੁਰੱਖਿਆ ਏਜੰਸੀਆਂ ਨੇ ਕਿਸਾਨਾਂ ਦੇ ਉੱਪਰ ਕਿਹੜਾ ਕਿਹੜਾ ਜ਼ੁਲਮ ਨਹੀਂ ਕੀਤਾ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਸੜਕਾਂ ਦੇ ਉੱਪਰ ਕਿੱਲ ਗੱਡੇ ਵੱਡੇ ਵੱਡੇ ਟਰੱਕ ਟਿੱਪਰ ਸੜਕਾਂ ਵਿੱਚ ਖੜਾ ਦਿੱਤੇ ਗਏ ਤਾਂ ਕਿ ਕਿਸਾਨ ਨਾ ਅੱਗੇ ਵਧਣ ਇਨਾ ਕੁਝ ਝੱਲ ਕੇ ਕਿਸਾਨ ਨਿਰਾਸ਼ ਵਾਪਸ ਮੁੜ ਆਏ।
   ਉਸ ਤੋਂ ਬਾਅਦ ਕਿਸਾਨ ਮੁੜ ਆਪਣੀਆਂ ਮੰਗਾਂ ਦੇ ਲਈ ਜਦੋਂ ਦਿੱਲੀ ਵੱਲ ਨੂੰ ਕੂਚ ਕਰਨ ਲੱਗੇ ਤਾਂ ਫਿਰ ਹਰਿਆਣਾ ਦੇ ਬਾਰਡਰਾਂ ਉੱਤੇ ਉਸ ਵੇਲੇ ਹਰਿਆਣਾ ਦੀ ਖੱਟਰ ਸਰਕਾਰ ਨੇ ਸਭ ਕੁਝ ਜਾਮ ਕਰਕੇ ਕਿਸਾਨਾਂ ਨੂੰ ਅੱਗੇ ਨਾ ਵਧਣ ਦਿੱਤਾ ਗਿਆ ਪੰਜਾਬ ਦੇ ਕਿਸਾਨ ਹਰਿਆਣਾ ਦੇ ਸ਼ੰਬੂ ਟਿੱਕਰੀ ਬਾਰਡਰਾਂ ਪਰ ਮੋਰਚੇ ਲਾ ਕੇ ਬੈਠ ਗਏ ਤੇ ਉਸ ਵੇਲੇ ਵੀ ਪੁਲਿਸ ਸੁਰੱਖਿਆ ਏਜੰਸੀਆਂ ਨੇ ਇਹਨਾਂ ਹੀ ਕਿਸਾਨਾਂ ਦੇ ਉੱਪਰ ਅੱਥਰੂ ਗੈਸ ਦੇ ਗੋਲੇ ਵਰਾਏ ਇੱਟਾਂ ਰੋੜੇ ਹੋਰ ਬੜਾ ਕੁਝ ਚੱਲਿਆ। ਉਸ ਵੇਲੇ ਵੀ ਕਿਸਾਨਾਂ ਨੇ ਇਹਨਾਂ ਦਾ ਮੁਕਾਬਲਾ ਕੀਤਾ ਤੇ ਗੱਲ ਇਸ ਤਰ੍ਹਾਂ ਸੀ ਕਿ ਇਹ ਕੇਂਦਰ ਸਰਕਾਰ ਹਰਿਆਣਾ ਸਰਕਾਰ ਦੀ ਪੁਲਿਸ ਹੈ ਪੰਜਾਬ ਦੀ ਕਿਸਾਨਾਂ ਉੱਪਰ ਜੁਲਮ ਕਰ ਰਹੀ ਹੈ।
   ਅੱਜ ਪੰਜ ਛੇ ਸਾਲ ਪਹਿਲਾਂ ਚੱਲੇ ਕਿਸਾਨ ਮੋਰਚੇ ਦੀ ਝਲਕ ਪਹਿਲਾਂ ਟਿਕਰੀ ਸ਼ੰਬੂ ਬਾਡਰਾਂ ਦੀ ਯਾਦ ਉਸ ਵੇਲੇ ਫਿਰ ਤਾਜ਼ਾ ਹੋ ਗਈ ਜਦੋਂ ਅੱਜ ਪੰਜਾਬ ਸਰਕਾਰ ਦੀ ਆਪਣੀ ਪੰਜਾਬ ਪੁਲਿਸ ਨੇ ਦਿੱਲੀ ਤੇ ਹਰਿਆਣਾ ਦੀਆਂ ਪੁਲਿਸਾਂ ਨਾਲੋਂ ਵੀ ਵੱਧ ਜੁਲਮ ਕਰਦਿਆਂ ਹੋਇਆਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਆਪਣੇ ਸਾਥੀਆਂ ਨੂੰ ਛਡਾਉਣ ਦੇ ਲਈ ਕਿਸਾਨ ਜਥੇਬੰਦੀਆਂ ਬੀਤੇ ਕਈ ਦਿਨਾਂ ਤੋਂ ਮੀਟਿੰਗਾਂ ਕਰ ਰਹੀਆਂ ਹਨ ਅੱਜ ਜਿਉਂ ਹੀ ਬਠਿੰਡਾ ਦੇ ਜਿਉਂਦ ਪਿੰਡ ਦੇ ਵਿੱਚ ਕਿਸਾਨ ਇਕੱਤਰ ਹੋਏ ਤਾਂ ਫਿਰ ਉੱਥੇ ਬਠਿੰਡਾ ਪੁਲਿਸ ਜਿਸ ਦੀ ਅਗਵਾਈ ਖੁਦ ਐਸਐਸਪੀ ਬਠਿੰਡਾ ਕਰ ਰਹੇ ਸਨ ਜੋ ਪਿੰਡ ਦੇ ਵਿੱਚ ਪੁੱਜੀ ਉਨਾਂ ਨੇ ਮੀਟਿੰਗ ਕਰ ਰਹੇ ਕਿਸਾਨਾਂ ਦੇ ਨਾਲ ਬਿਨਾਂ ਕੋਈ ਗੱਲਬਾਤ ਕੀਤਿਆਂ ਹਮਲੇ ਸ਼ੁਰੂ ਕਰ ਦਿੱਤੇ ਇੱਟਾਂ ਰੋੜੇ ਦੋਏ ਪਾਸਿਆਂ ਤੋਂ ਚੱਲੇ ਤੇ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਹਰਿਆਣਾ ਦਿੱਲੀ ਦੀ ਤਰਜ ਦੇ ਉੱਪਰ ਪੰਜਾਬ ਦੇ ਜਿਉਦ ਪਿੰਡ ਵਿੱਚ ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਉਹ ਤਾਂ ਬੇਗਾਨੇ ਪੁਲਿਸ ਵਾਲੇ ਸਨ ਇਹ ਤਾਂ ਪੰਜਾਬ ਪੁਲਿਸ ਸਾਡੀ ਆਪਣੀ ਹੈ ਸਾਡੀ ਹਿਫਾਜ਼ਤ ਲਈ ਹੈ ਇਹ ਅਜਿਹਾ ਜ਼ੁਲਮ ਕਿਉਂ ਕਰ ਰਹੀ ਹੈ ਹੁਣ ਜਿਹੜਾ ਕੁਝ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਪੁਲਿਸ ਜਾ ਕੇ ਧੱਕੇਸ਼ਾਹੀ ਕਰ ਰਹੀ ਹੈ ਉਹ ਤਾਂ ਸ਼ਾਇਦ ਪੰਜਾਬ ਦੇ ਖਾੜਕੂਵਾਦ ਸਮੇਂ ਦਰਮਿਆਨ ਵੀ ਨਾ ਹੁੰਦਾ ਹੋਵੇ ਇਹ ਜੋ ਕੋਈ ਵੀ ਕਾਰਵਾਈ ਹੋ ਰਹੀ ਹੈ ਪੁਲਿਸ ਗਲਤ ਜ਼ੁਲਮ ਕਰ ਰਹੀ ਹੈ। ਆਖਰ ਕਿਸਾਨ ਪੰਜਾਬ ਦੇ ਨੇ ਆਪਣੇ ਹੀ ਨੇ ਜੇਕਰ ਕੋਈ ਧਰਨਾ ਪ੍ਰਦਰਸ਼ਨ ਮੁਜ਼ਾਹਰਾ ਕਰ ਵੀ ਰਹੇ ਨੇ ਕੋਈ ਐਡਾ ਬੰਬ ਨਹੀਂ ਡਿੱਗਣ ਲੱਗਿਆ ਪੁਲਿਸ ਨੇ ਜਿਸ ਤਰ੍ਹਾਂ ਅੱਜ ਬਠਿੰਡਾ ਦੇ ਜਿਉਂਦ ਪਿੰਡ ਵਿੱਚ ਜਾ ਕੇ ਕਾਰਵਾਈ ਪਾਈ ਹੈ ਉਸ ਦੇ ਨਾਲ ਆਮ ਲੋਕਾਂ ਦਾ ਵੀ ਪੁਲਿਸ ਪ੍ਰਤੀ ਗੁੱਸਾ ਹੈ ਇਸ ਤੋਂ ਇਲਾਵਾ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਅੱਜ ਜੋ ਕੁਝ ਵਾਪਰਿਆ ਹੈ ਉਸ ਦੀ ਨਿਖੇਧੀ ਕੀਤੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਕੇਅਰਰਜ਼ ਡਾਇਰੈਕਟ ਡੇ ਸੈਂਟਰ ’ਚ ਵੈਲੇਨਟਾਈਨ ਡੇ ਮਨਾਇਆ
Next articleਸੰਵੇਦਨਸ਼ੀਲ ਗਵਾਹਾਂ ਲਈ ਸੁਰੱਖਿਅਤ ਮਾਹੌਲ ਦੀ ਬਿਹਤਰੀਨ ਪਹਿਲ