ਨਵੀਂ ਦਿੱਲੀ (ਸਮਾਜ ਵੀਕਲੀ) : ਪਿਛਲੀਆਂ 2017 ਦੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਕਰੀਬ 9 ਫ਼ੀਸਦੀ ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੀਆਂ ਸਫ਼ਾਂ ਨੂੰ ਖੋਰਾ ਲਾਉਣ ਵਾਲੇ ਪੰਥਕ ਸੇਵਾ ਦਲ ਨੇ ਆਪਣੇ ਕਨਵੀਨਰ ਤੇ ਕੋ-ਕਨਵੀਨਰ ਦੀ ਸਰਬਸੰਮਤੀ ਨਾਲ ਮੁੜ ਚੋਣ ਕੀਤੀ। ਆਪਣੇ ਉਮੀਦਵਾਰਾਂ ਨੂੰ ਦ੍ਰਿੜਤਾ ਨਾਲ ਇਸ ਵਾਰ ਦੀਆਂ ਚੋਣਾਂ ਲੜਨ ਦਾ ਸੱਦਾ ਦਿੱਤਾ।
ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਨੇ ਦੱਸਿਆ ਕਿ ਇਸ ਦਲ ਦੇ ਕਨਵੀਨਰ ਤੇ ‘ਆਪ’ ਦੇ ਸਾਬਕਾ ਵਿਧਾਇਕ ਅਵਤਾਰ ਸਿੰਘ ਕਾਲਕਾ ਚਾਹੁੰਦੇ ਸਨ ਕਿ ਦਲ, ‘ਜਾਗੋ’ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਜੀਕੇ ਨਾਲ ਸਮਝੌਤਾ ਕਰੇ, ਜਿਸ ਨੂੰ ਪੰਥਕ ਸੇਵਾ ਦਲ ਨੇ ਸਵੀਕਾਰ ਨਹੀਂ ਕੀਤਾ ਕਿਉਂਕਿ ਸ੍ਰੀ ਜੀਕੇ ’ਤੇ ਗੋਲਕ ਚੋਰੀ ਦੇ ਦੋਸ਼ਾਂ ਹੇਠ ਕੇਸ ਚੱਲ ਰਹੇ ਹਨ। ਨਾਲ ਹੀ ਕਾਲਕਾ ਕਰੀਬ ਡੇਢ ਸਾਲ ਤੋਂ ਪੰਥਕ ਸੇਵਾ ਦਲ ਲਈ ਕਾਰਜ ਨਹੀਂ ਕਰ ਰਹੇ ਸਨ ਤੇ ਅੰਦਰੋਂ ਦਲ ਨੂੰ ਨੁਕਸਾਨ ਪਹੁੰਚਾ ਰਹੇ ਸਨ। ਇਸ ਲਈ ਹੁਣ ਉਹ ਤੇ ਕੋ-ਕਨਵੀਨਰ ਸੰਗਤ ਸਿੰਘ ਦੀ ਥਾਂ ਨਵੇਂ ਕਨਵੀਨਰ ਵਜੋਂ ਹਰਦਿੱਤ ਸਿੰਘ ਗੋਬਿੰਦਪੁਰੀ ਤੇ ਕੋ-ਕਨਵੀਨਰ ਵਜੋਂ ਰਣਜੀਤ ਸਿੰਘ ਹੀਰਾ ਦੀ ਨਿਯੁਕਤੀ ਕੀਤੀ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly