ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਬੀਤੇ ਦਿਨੀਂ ਬ੍ਰਿਜਵਾਸਨ ਦਿੱਲੀ ਵਿਖੇ ਗਲੋਬਲ ਗਰੇਵਾਲ ਭਾਈਚਾਰੇ ਦੀ ਵੱਡੀ ਕਾਨਫਰੰਸ ਹੋਈ ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ , ਕਨੇਡਾ, ਅਮਰੀਕਾ ਆਦਿ ਤੋਂ ਗਰੇਵਾਲ ਤੇ ਦੂਜੇ ਜੱਟ ਗੋਤ ਵੀ ਸ਼ਾਮਲ ਹੋਏ । ਕਾਨਫਰੰਸ ਦਾ ਸਾਰਾ ਪ੍ਰਬੰਧ ਹਰਪਾਲ ਸਿੰਘ ਗਰੇਵਾਲ ਬ੍ਰਿਜਵਾਸਨ ਦਿੱਲੀ ਅਤੇ ਬ੍ਰਿਜਵਾਸਨ ਦੇ ਪੂਰੇ ਵਾਸੀਆਂ ਨੇ ਸਾਰੇ ਪ੍ਰੋਗਰਾਮ ਨੂੰ ਇੱਕ ਵਿਸ਼ਾਲ ਪੰਡਾਲ ਵਿੱਚ ਮੈਰਿਜ ਪੈਲੇਸ ਦੇ ਵਿੱਚ ਜਿਸ ਤਰ੍ਹਾਂ ਬੜੀ ਸ਼ਾਲੀਨਤਾ, ਸ਼ਿਦਤ ਅਤੇ ਮਿਹਨਤ ਨਾਲ ਬਖੂਬੀ ਸਜਾਇਆ ਅਤੇ ਵਿਸ਼ਵ ਗਰੇਵਾਲ ਭਾਈਚਾਰੇ ਦੇ ਪ੍ਰਧਾਨ ਕਰਨਲ ਡਾਕਟਰ ਦਲਵਿੰਦਰ ਸਿੰਘ ਗਰੇਵਾਲ, ਸਕੱਤਰ ਸ੍ਰ: ਸਤਪਾਲ ਸਿੰਘ ਗਰੇਵਾਲ, ਅਤੇ ਸਟੇਜ ਸਕੱਤਰ ਕਰਮਜੀਤ ਸਿੰਘ ਗਰੇਵਾਲ ਅਤੇ ਡਾ: ਧਰਮਜੀਤ ਸਿੰਘ ਗਰੇਵਾਲ ਨੇ ਪ੍ਰੋਗਰਾਮ ਸੰਚਾਲਨ ਕੀਤਾ ਉਹ ਵੀ ਬੜਾ ਸਲਾਹੁਣ ਯੋਗ ਸੀ। ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਅਮਰੀਕਾ, ਕਨੇਡਾ, ਪਾਕਿਸਤਾਨ, ਅਤੇ ਉੱਤਰ ਪ੍ਰਦੇਸ਼ ਤੋਂ ਗਰੇਵਾਲਾਂ ਨੇ ਤੇ ਦੂਜੇ ਜਾਟ ਭਰਾਵਾਂ ਨੇ ਆ ਕੇ ਪ੍ਰੋਗਰਾਮ ਦਾ ਮਾਣ ਵਧਾਇਆ।
ਪ੍ਰੋਗਰਾਮ ਦਾ ਆਗਾੳ ਸਭਾ ਦੇ ਪ੍ਰਧਾਨ ਕਰਨਲ ਡਾਕਟਰ ਦਲਵਿੰਦਰ ਸਿੰਘ ਨੇ ਗਲੋਵਲ ਗਰੇਵਾਲ ਭਾਈਚਾਰੇ ਦੇ ਬਣਾਉਣ ਦਾ ਮਕਸਦ, ਨਿਸ਼ਾਨੇ, ਅਤੇ ਜ਼ਿੰਮੇਦਾਰੀਆਂ ਬਿਆਨੀਆਂ । ਕੀ ਉਪਰਾਲਾ ਹੋਏ ਹਨ ਅਤੇ ਅੱਗੇ ਕੀ ਕਰਨਾ ਹੈ ਇਸ ਬਾਰੇ ਚਾਨਣਾ ਪਾਇਆ । ਇਹ ਵੀ ਸੁਝਾਅ ਰੱਖਿਆ ਕਿ ਅੱਗੇ ਨੂੰ ਮੀਟਿੰਗਾਂ ਛੇ ਮਹੀਨੇ ਜਾਂ ਸਾਲ ਦੇ ਅੰਦਰ ਅੰਦਰ ਕੀਤੀਆਂ ਜਾਇਆ ਕਰਨਗੀਆਂ। ਸਾਲ 2023-2024 ਵਿੱਚ ਸਭਾ ਦਾ ਪਦ ਪ੍ਰਭਾਰ ਹਰਪਾਲ ਸਿੰਘ ਜੀ ਗਰੇਵਾਲ ਬ੍ਰਿਜਵਾਸਨ ਸੰਭਾਲਣਗੇ ਤੇ 2024-2025 ਨੂੰ ਇਹ ਇੱਕੱਠ ਹਰਿਆਣਾ ਵਾਲਿਆਂ ਦੀ ਇੱਛਾ ਅਨੁਸਾਰ ਬਾਮਲਾ ਵਿੱਚ ਹੋਵੇਗਾ ਜਿਸ ਦਾ ਪ੍ਰਬੰਧ ਜੰਗਵੀਰ ਸਿੰਘ ਗਰੇਵਾਲ ਕਰਨਗੇ । ਉਨਾਂ ਨੇ ਸਾਰੇ ਜੱਟ-ਜਾਟਾਂ ਨੂੰ ਆਪਣੇ ਸੰਬੰਧ ਹੋਰ ਗਹਿਰੇ ਬਣਾਉਣ ਲਈ ਬਿਨਤੀ ਕੀਤੀ ਤੇ ਕਿਹਾ ਕਿ ਜੱਟ ਜਾਟ ਇੱਕ ਦੂਜੇ ਤੋਂ ਭਿੰਨ ਨਹੀਂ ਦਿਸਣੇ ਚਾਹੀਦੇ ਇਸ ਲਈ ਇਹ ਸਿਲਸਿਲਾ ਅੱਗੇ ਤੋਰਨ ਲਈ ਦੂਜੇ ਗੋਤਾਂ ਦੇ ਜੱਟ ਜਾਟਾਂ ਨੂੰ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦਾ ਆਗ੍ਰਿਹ ਸੀ ਕਿ ਸਾਨੂੰ ਆਪਣੇ ਯੁਵਕਾਂ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੀਦਾ ਹੈ ਤੇ ਸ਼ਾਦੀਆਂ ਵਿੱਚ ਵੀ ਘੱਟੋ ਘੱਟ ਖਰਚ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਆਪਣਾ ਜੋ ਪੈਸਾ ਹੈ ਫਾਲਤੂ ਨਾ ਗਵਾਈਏ । ਸਾਨੂੰ ਬਾਹਰ ਜਾਣ ਦੀ ਥਾਂ ਇੱਥੇ ਹੀ ਇਹੋ ਜਿਹੇ ਕਾਰੋਬਾਰ ਸ਼ੁਰੂ ਕਰਨੇ ਚਾਹੀਦੇ ਹਨ , ਜੋ ਖੇਤੀ ਤੋਂ ਇਲਾਵਾ ਸਾਡੇ ਕਮਾਈ ਦਾ ਸਾਧਨ ਬਣ ਸਕਦੇ ਹੋਣ ਕਿਉਂਕਿ ਖੇਤੀ ਲਈ ਘਟਦੀ ਜ਼ਮੀਨ ਕਰਕੇ ਸਾਨੂੰ ਕਿਸਾਨਾਂ ਨੂੰ ਬਹੁਤ ਵੱਡੀ ਮੁਸੀਬਤ ਆ ਰਹੀ ਹੈ। ਸਾਨੂੰ ਯੁਵਕਾਂ ਨੂੰ ਉੱਚੀਆਂ ਸਥਾਨਾਂ ਤੇ ਪਹੁੰਚਾਉਣ ਲਈ ਇੱਕ ਕੇਂਦਰੀ ਅਕਾਦਮੀ ਖੋਲ੍ਹਣੀ ਚਾਹੀਦੀ ਹੈ। ਪਾਣੀ ਦੀ ਵਰਤੋਂ ਤੇ ਵੀ ਕੰਟਰੋਲ ਕਰਨਾ ਪਵੇਗਾ। ਇਨ੍ਹਾਂ ਸਾਰੇ ਸੁਝਾਵਾਂ ਦਾ ਸਮੁੱਚੀ ਸਭਾ ਨੇ ਹੱਥ ਉੱਚੇ ਕਰਕੇ ਸਮਰਥਨ ਕੀਤਾ। ਹਰਪਾਲ ਸਿੰਘ ਗਰੇਵਾਲ ਅਤੇ ਸਾਰੇ ਬ੍ਰਿਜਵਾਸਨ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿ ਉਹਨਾਂ ਨੇ ਸਮੁੱਚੇ ਵਿਸ਼ਵ ਗਰੇਵਾਲ ਭਾਈਚਾਰੇ ਨੂੰ ਇੱਥੇ ਇਕੱਠਾ ਹੋਣ ਦਾ ਮੌਕਾ ਦਿੱਤਾ ਹੈ ਅਤੇ ਇੱਕ ਨਵੀਂ ਪਿਰਤ ਦੀ ਸ਼ੁਰੂਆਤ ਕਰਕੇ ਇਸ ਲੜੀ ਨੂੰ ਹੋਰ ਅੱਗੇ ਵਧਾਇਆ ਹੈ। ਡਾਕਟਰ ਦਲਵਿੰਦਰ ਸਿੰਘ ਗਰੇਵਾਲ ਅਤੇ ਡਾਕਟਰ ਧਰਮਜੀਤ ਸਿੰਘ ਨੇ ਮਿਲ ਕੇ ਗਰੇਵਾਲਾਂ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਭਾਈਚਾਰੇ ਦਾ ਇਤਿਹਾਸ, ਵਿਕਾਸ ਤੇ ਸੰਭਾਵਨਾਵਾਂ ਪਾਵਰ ਪੁਆਇੰਟ ਰਾਹੀਂ ਪੇਸ਼ ਕੀਤੀਆਂ।
ਇਸ ਪਿੱਛੋਂ ਬੁਲਾਰਿਆਂ ਨੂੰ ਅਪਣੇ ਵਿਚਾਰ ਪੇਸ਼ ਕਰਨ ਲਈ ਸੱਦਾ ਦਿੱਤਾ ਗਿਆ। ਜਿਨ੍ਹਾਂ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਉਹਨਾਂ ਵਿੱਚ ਸ਼ਾਮਲ ਸਨ ਰੀਅਰ ਐਡਮੀਰਲ ਸੁਰੇਸ਼ ਗਰੇਵਾਲ, ਮੇਜਰ ਜਨਰਲ ਰਣਜੀਤ ਸਿੰਘ ਗਰੇਵਾਲ, ਗੁਰਚਰਨ ਸਿੰਘ ਗਰੇਵਾਲ ਮੈਂਬਰ ਸਕੱਤਰ ਅਤੇ ਬੁਲਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਖਵਿੰਦਰ ਸਿੰਘ ਗਰੇਵਾਲ ਭੂਖੜੀ, ਸੁਰਿੰਦਰ ਸਿੰਘ ਗਰੇਵਾਲ ਐਮ.ਐਲ.ਏ. ਗਲਾਸ ਗਹਲੋਤ ਐਕਸ ਮਿਨਿਸਟਰ ਦਿੱਲੀ ਸਰਕਾਰ, ਭੁਪਿੰਦਰ ਸਿੰਘ ਜੂਨ ਐਮ.ਐਲ.ਏ., ਬ੍ਰਿਜਵਾਸਨ ਵਿਜ ਲੋਚ ਐਕਸ ਐਮ.ਐਲ.ਏ., ਬਰਿਜਵਾਸਨ ਸਤ ਪ੍ਰਕਾਸ਼ ਰਾਣਾ ਐਕਸ ਐਮ.ਐਲ.ਏ., ਬ੍ਰਿਜਵਾਸਨ ਜੈਵੀਰ ਰਾਣਾ ਕੌਂਸਲਰ, ਬ੍ਰਿਜਵਾਸਨ ਹਰਪਾਲ ਰਾਣਾ ਸੋਸ਼ਲ ਵਰਕਰ, ਮਹਿੰਦਰ ਸਿੰਘ ਰਾਣਾ ਕਿਸਾਨ ਨੇਤਾ, ਰਾਜੇਸ਼ਵਰ ਠਾਕਰ 360 ਗਾਂਓ ਦੇ ਪ੍ਰਧਾਨ ਦੇ ਪ੍ਰਤੀਨਿਧ, ਕਿਰਨ ਗਰੇਵਾਲ ਬੀਜੇਪੀ ਨੇਤਾ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਸੱਜਣ । ਇਸ ਪਿੱਛੋਂ ਆਏੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਉਪਰੋਕਤ ਬੁਲਾਰਿਆਂ ਤੋਂ ਬਿਨਾਂ ਹੋਰ ਸਨਮਾਨਿਤ ਕੀਤੇ ਜਾਣ ਵਾਲੇ ਸੱਜਣ ਸਨ : ਚੀਫ ਇੰਜੀਨੀਅਰ ਸਤਪਾਲ ਸਿੰਘ ਗਰੇਵਾਲ, ਪ੍ਰਿੰਸੀਪਲ ਅਮਰਜੀਤ ਸਿੰਗ ਗਰੇਵਾਲ, ਕਰਮਜੀਤ ਸਿੰਘ ਨੈਸ਼ਨਲ ਐਵਾਰਡੀ ਗਰੇਵਾਲ, ਆਤਮਾ ਸਿੰਘ ਸਰਪੰਚ ਉੱਦਮੀ ਉਦਯੋਗੀ ਗਰੇਵਾਲ ਠੱਕਰਵਾਲ, ਬੀਜੇਪੀ ਦੀ ਜ਼ਿਲ੍ਹਾ ਪ੍ਰਭਾਰੀ ਕਿਰਨ ਗਰੇਵਾਲ, ਐਡਵੋਕੇਟ ਪੀ ਐਸ ਗਰੇਵਾਲ, ਕਰਨਲ ਬੀ ਐਸ ਗਰੇਵਾਲ, ਪ੍ਰਿੰਸੀਪਲ ਗੁਰਚਰਨ ਕੌਰ ਗਰੇਵਾਲ, ਸੁਖਦਰਸ਼ਨ ਸਿੰਘ ਹੈਪੀ ਗਰੇਵਾਲ, ਅੰਮ੍ਰਿਤਪਾਲ ਸਿੰਘ ਗਰੇਵਾਲ ਸੰਗਰੂਰ ਜਿਨ੍ਹਾਂ ਨੇ ਸਾਰੇ ਪ੍ਰੋਗਰਾਮ ਦੀ ਨਿਸ਼ੁਲਕ ਵੀਡੀਓ ਦੀ ਸੇਵਾ ਨਿਭਾਈ । ਇਸ ਤੋਂ ਬਿਨਾ ਹਰ ਗਰੇਵਾਲ ਪਿੰਡ ਤੋਂ ਆਏ ਇੱਕ ਇੱਕ ਬਜ਼ੁਰਗ ਨੂੰ ਸਨਮਾਨਿਤ ਕੀਤਾ ਗਿਆ ।
ਸਾਰੇ ਪੁਰਖ ਬੁਲਾਰਿਆਂ ਨੂੰ ਮੋਮੈਂਟੋ ਅਤੇ ਪਗੜੀਆਂ ਨਾਲ਼ ਅਤੇ ਨਾਰੀ ਬੁਲਾਰਿਆ ਨੂੰ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ। ਆਖਰ ਵਿੱਚ ਵੰਨ-ਸੁਵੰਨੇ ਸਵਾਦੀ ਭੋਜਨ ਨਾਲ ਸਾਰਿਆਂ ਦੀ ਤ੍ਰਿਪਤੀ ਹੋਣ ਨਾਲ ਵਿਸਰਜਨ ਹੋਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly