ਦਿੱਲੀ: ਅਜੀਤ ਡੋਵਾਲ ਦੇ ਘਰ ’ਚ ਘੁਸਪੈਠ ਦੀ ਕੋਸ਼ਿਸ਼, ਐੱਸਯੂਵੀ ਚਾਲਕ ਗ੍ਰਿਫ਼ਤਾਰ

ਨਵੀਂ ਦਿੱਲੀ (ਸਮਾਜ ਵੀਕਲੀ):  ਇਥੇ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਦੇ ਘਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਸੁਰੱਖਿਆ ਏਜੰਸੀਆਂ ਵੱਲੋਂ ਬੰਗਲੌਰ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਸਵੇਰੇ 7:30 ਵਜੇ ਦੇ ਕਰੀਬ ਲਾਲ ਰੰਗ ਦੀ ਐੱਸਯੂਵੀ, ਜਿਸ ਨੂੰ ਇੱਕ ਵਿਅਕਤੀ ਚਲਾ ਰਿਹਾ ਸੀ, ਨੇ ਡੋਵਾਲ ਦੀ ਉੱਚ ਸੁਰੱਖਿਆ ਵਾਲੀ ਕੇਂਦਰੀ ਦਿੱਲੀ ਸਥਿਤ ਰਿਹਾਇਸ਼ ਦੇ ਗੇਟ ਰਾਹੀਂ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਗੱਡੀ ਨੂੰ ਗੇਟ ਦੇ ਬਾਹਰ ਰੋਕਿਆ ਗਿਆ ਅਤੇ ਡੋਵਾਲ ਦੇ ਘਰ ਦੀ ਰਾਖੀ ਕਰਨ ਵਾਲੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੇ ਜਵਾਨਾਂ ਨੇ ਵਿਅਕਤੀ ਨੂੰ ਕਾਬੂ ਕਰ ਲਿਆ। ਡੋਵਾਲ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ। ਘਟਨਾ ਦੇ ਸਮੇਂ ਡੋਵਾਲ ਆਪਣੀ ਰਿਹਾਇਸ਼ ਵਿੱ ਸਨ। ਬਾਅਦ ਵਿੱਚ ਵਿਅਕਤੀ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਸ ਦੀ ਪਛਾਣ ਬੰਗਲੌਰ ਦੇ ਸ਼ਾਂਤਨੂ ਰੈੱਡੀ ਵਜੋਂ ਹੋਈ ਹੈ ਅਤੇ ਉਹ ਮਾਨਸਿਕ ਤੌਰ ‘ਤੇ ਅਸਥਿਰ ਜਾਪਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੱਡੀ ਨੋਇਡਾ ਤੋਂ ਕਿਰਾਏ ‘ਤੇ ਲਈ ਗਈ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੀ ਨੁਹਾਰ ਬਦਲਣ ਲਈ ਮੌਕਾ ਦਿਓ, ਕਾਂਗਰਸ ਦੀ ਫੋਟੋ ਕਾਪੀ ਹੈ ਆਮ ਆਦਮੀ ਪਾਰਟੀ: ਮੋਦੀ
Next articleਚੰਨੀ ਤੇ ਯੋਗੀ ਨੇ ਗੁਰੂ ਰਵਿਦਾਸ ਨੂੰ ਨਮਨ ਕੀਤਾ ਅਤੇ ਸੰਤ ਨਿਰੰਜਨ ਦਾਸ ਤੋਂ ਆਸ਼ੀਰਵਾਦ ਲਿਆ, ਰਾਹੁਲ ਤੇ ਪ੍ਰਿਯੰਕਾਂ ਨੇ ਲੰਗਰ ਵਰਤਾਇਆ