(ਸਮਾਜ ਵੀਕਲੀ)
ਤੇਰੇ ਗ਼ਮ ਨੇ ਸੱਜਣਾਂ ਬਹੁਤ ਸਤਾਇਆ ਹੈ।
ਜੋਬਨ ਰੁੱਤੇ ਰੋਗ ਬਿਰਹੋਂ ਦਾ ਲਾਇਆ ਹੈ।
ਆਖਰ ਕਾਹਤੋਂ ਬੁਝਿਆ ਦੀਪ ਮਹੁੱਬਤ ਦਾ,
ਸੋਚਾਂ ਦੇ ਵਿੱਚ ਡੁੱਬੇ ਸਮਝ ਨਾ ਆਇਆ ਹੈ।
ਜਾਣਦੇ ਹੋਏ ਵੀ ਕਰੀ ਸਵਾਰੀ ਕੱਚੇ ਤੇ,
ਇਸ਼ਕ ਨੇ ਵੇਖੋ ਕੈਸਾ ਖੇਲ ਰਚਾਇਆ ਹੈ।
ਸਦਾ ਤੋਂ ਆਪਣੇ ਕਹਿੰਦੇ ਆਏ ਜਿੰਨ੍ਹਾਂ ਨੂੰ,
ਅਕਸਰ ਉਨ੍ਹਾਂ ਨੇ ਹੀ ਠੁੱਸ ਵਿਖਾਇਆ ਹੈ।
ਪਿਆਰ ਨਿਭੌਣ ਦੀਆਂ ਜੋ ਗੱਲਾਂ ਕਰਦੇ ਸੀ,
ਬੇਵਫ਼ਾਈ ਦਾ ਫ਼ਤਵਾ ਅੱਜ ਸੁਣਾਇਆ ਹੈ।
ਐਰੇ ਗੈਰਿਆਂ ਨਾਲ ਕਦੇ ਨਾ ਸਾਂਝ ਕਰੀ,
ਚੰਗਿਆਂ ਨੂੰ ਹੀ ਦਿਲ ਦੇ ਵਿੱਚ ਵਸਾਇਆ ਹੈ।
ਅੱਧ ਵਿਚਾਲੇ’ਬੁਜਰਕ’ਟੁੱਟੀ ਤਾਰ ਮਹੁੱਬਤ ਦੀ,
ਤੂੰ ਕੀ ਜਾਣੇ ਕਿੱਦਾਂ ਦਰਦ ਹੰਢਾਇਆ ਹੈ।
ਹਰਮੇਲ ਸਿੰਘ ਧੀਮਾਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly