ਤੀਆਂ ਤੀਜ ਦੀਆਂ’ ਨੂੰ ਸਮਰਪਿਤ ਸਮਾਗਮ ਦਾ ਏ ਆਈ ਜੀ ਮਨਜੀਤ ਕੌਰ ਨੇ ਕੀਤਾ ਉਦਘਾਟਨ

ਕਨੇਡਾ (ਸਮਾਜ ਵੀਕਲੀ) ਵੈਨਕੂਵਰ (ਕੁਲਦੀਪ ਚੁੰਬਰ)-–ਹਲਕਾ ਸ਼ਾਮਚੁਰਾਸੀ ਦੇ ਪਿੰਡ ਗੀਗਨਵਾਲ ਵਿਖੇ ‘ਤੀਆਂ ਤੀਜ ਦੀਆਂ’ ਨੂੰ ਸਮਰਪਿਤ ਇਕ ਵਿਸ਼ੇਸ਼ ਵਿਰਾਸਤੀ ਸਮਾਗਮ ਕਰਵਾਇਆ ਗਿਆ, ਜਿਸ ਦਾ ਉਦਘਾਟਨ ਮਨਜੀਤ ਕੌਰ ਏ ਆਈ ਜੀ (ਸੀ ਆਈ ਡੀ ਜਲੰਧਰ ਜੋਨ) ਨੇ ਕੀਤਾ। ਇਸ ਵਿਸ਼ੇਸ਼ ਵਿਰਾਸਤੀ ‘ਤੀਆਂ ਤੀਜ ਦੀਆਂ’ ਦੇ ਪ੍ਰੋਗਰਾਮ ਦੌਰਾਨ ਪਿੰਡ ਗੀਗਨਵਾਲ ਦੀਆਂ ਧੀਆਂ-ਭੈਣਾਂ ਦੇ ਹੋਏ ਇਕੱਠ ਨੇ ‘ਤੀਆਂ ਤੀਜ ਦੀਆਂ’ ਦੀਆਂ ਸਾਰੀਆਂ ਰਸਮਾਂ ਦਾ ਚਾਅ ਪੂਰਾ ਕੀਤਾ ਜਿਹੜਾ ਸਾਵਣ ਦੇ ਮਹੀਨੇ ਮੁਟਿਆਰਾਂ ਦੀ ਜਿੰਦ ਜਾਨ ਹੁੰਦਾ ਸੀ। ਇਸ ਵਿਰਾਸਤੀ ਮੇਲੇ ਵਿਚ ਪੀਘਾਂ, ਲੋਕ ਕਲਾ ਦੇ ਪ੍ਰਦਰਸ਼ਨ ਅਤੇ ਗਿੱਧੇ ਦੀ ਧਮਾਲ ਨਾਲ ਸੱਚਮੁੱਚ ਸਾਵਣ ਦਾ ਮਾਹੌਲ ਸਿਰਜ ਗਿਆ। ਇਸ ਮੌਕੇ ਤੇ ਮਨਜੀਤ ਕੌਰ ਏ ਆਈ ਜੀ ਨੇ ਕਿਹਾ ਕਿ ਵਿਰਾਸਤੀ ਸਮਾਗਮ ਤੇ ਪੰਜਾਬ ਲੋਕ-ਰੰਗ ਦੀਆਂ ਵੱਖ-ਵੱਖ ਵੰਨਗੀਆਂ ਅਤੇ ਔਰਤਾਂ ਦੇ ਇਕੱਠ ਨਾਲ ਇੰਝ ਅਹਿਸਾਸ ਹੋ ਰਿਹਾ ਹੈ ਜਿਵੇਂ ਪੰਜਾਬ ਦੇ ਵਿਸਰ ਰਹੇ ਪੁਰਾਤਨ ਮਾਣ ਮੱਤੇ ਵਿਰਸੇ, ਵਿਰਾਸਤ ਅਤੇ ਸੱਭਿਆਚਾਰ ਨੇ ਮੁੜ ਦਸਤਕ ਦੇ ਦਿੱਤੀ ਹੋਵੇ। ਕਿਉਂਕਿ ਸਾਵਣ ਦੀਆਂ ਪੀਘਾਂ ਦੇ ਹੁਲਾਰੇ, ਮੁਟਿਆਂ ਦੇ ਗੁੱਟਾਂ ਵਿਚ ਛਣਕਦੀਆਂ ਵੰਗਾਂ, ਮਹਿੰਦੀ ਅਤੇ ਹੋਰ ਸੱਭਿਆਚਾਰਕ ਨਿਸ਼ਾਨੀਆਂ ਨੇ ਆਪਣੇ ਵਿਰਸੇ ਨੂੰ ਸਾਭਣ ਦਾ ਸੁਨੇਹਾ ਦਿੱਤਾ ਹੈ। ਇਸ ਮੌਕੇ ਹੋਰਨ੍ਹਾਂ ਤੋਂ ਇਲਾਵਾ ਬੀਬੀ ਬਲਵੀਰ ਕੌਰ, ਕਮਲਜੀਤ ਕੌਰ, ਮਨਜੀਤ ਕੌਰ, ਲਖਵੀਰ ਕੌਰ, ਸੰਦੀਪ ਕੌਰ, ਹਰਦੀਪ ਕੌਰ, ਜਗਦੀਪ ਕੌਰ, ਕੁਲਵਿੰਦਰ ਕੌਰ, ਸਰਬਜੀਤ ਕੌਰ, ਮਨਜੀਤ ਕੌਰ ਵੀ ਸ਼ਾਮਿਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleSAMAJ WEEKLY = 08/08/2024
Next articleਸ. ਹਰਭਜਨ ਸਿੰਘ ਰਠੋਰ ਦੇ ਹੋਣਹਾਰ ਸਪੁੱਤਰ ਅਜਮੇਰ ਸਿੰਘ ਮੁਸਾਫਿਰ ਨੂੰ ਵਿਸ਼ਵ ਸਿੱਖ ਰਾਜਪੂਤ ਭਾਈਚਾਰਾ ਸਭਾ (ਸੰਸਥਾ) ਇੰਗਲੈਂਡ ਇਕਾਈ ਦਾ ਪ੍ਰਧਾਨ ਨਾਮਜਦ ਕੀਤਾ ਗਿਆ