(ਸਮਾਜਵੀਕਲੀ)
ਭਾਰਤ ਮਾਤਾ ਵਿਲਕਦੀ, ਸੁਣ ਹਾਲ ਸੁਣਾਵਾਂ ।
ਊਧਮ ਸਿੰਘਾ ਦੱਸ ਜਾ, ਸਹੁੰ ਕੀਹਦੀ ਖਾਵਾਂ।
ਵੈਰੀ ਆਪਣੇ ਖੂਨ ਦੇ, ਹੋ ਗਏ ਹਾਂ ਆਪੇ ।
ਧੀ ਜੰਮਣ ਤੋਂ ਡਰਦੇ ਨੇ, ਅੱਜ ਕਲ੍ਹ ਦੇ ਮਾਪੇ ।
ਮੈਂ ਸੋਚਾਂ ਨੰਨ੍ਹੀਆਂ ਜਾਨਾਂ ਨੂੰ, ਦੱਸ ਕਿਵੇਂ ਬਚਾਵਾਂ,
ਊਧਮ ਸਿੰਘਾ—————-
ਚਿੱਟੇ ਨੀਲੇ ਵਿਹਲੜ ਏਥੇ, ਹੁਕਮ ਚਲਾਉਂਦੇ ।
ਸੇਵਾ ਸੇਵਾ ਆਖ ਕੇ, ਖੁਦ ਨਸ਼ੇ ਵਿਕਾਉਂਦੇ।
ਲੋਟੂ ਟੋਲਾ ਸੋਚਦਾ, ਕਿਵੇਂ ਦੇਸ਼ ਨੂੰ ਖਾਵਾਂ,
ਊਧਮ ਸਿੰਘਾ —————–
ਰੁਲੀ ਜਵਾਨੀ ਮੁਲਕ ਦੀ, ਕੰਮਕਾਰ ਕੋਈ ਨਾ ।
ਇਕੱਠੀਆਂ ਕਰ ਲਓ ਡਿਗਰੀਆਂ, ਰੁਜ਼ਗਾਰ ਕੋਈ ਨਾ ।
ਡਰਾਂ ਵਿਦੇਸ਼ੀ ਜਾਣ ਤੋਂ, ਲੁਟਿਆ ਨਾ ਜਾਵਾਂ,
ਊਧਮ ਸਿੰਘਾ ——————-
ਕਰਜ਼ੇ ਦਾ ਜੱਟ ਮਾਰਿਆ, ਫਾਹਾ ਲੈ ਲੈਂਦਾ ।
ਸੁਣ ਤੇਰੀ ਬਲੀਦਾਨ ਨੂੰ, ‘ਰਾਜਨ ‘ਰੋ ਪੈਂਦਾ ।
ਥਾਂ-ਥਾਂ ਅੱਜ ਉਡਵਾਇਰ ਨੇ, ਆ ਫੇਰ ਬੁਲਾਵਾਂ,
ਊਧਮ ਸਿੰਘਾ ਦੱਸ ਜਾ————
ਭਾਰਤ ਮਾਤਾ ਵਿਲਕਦੀ ———-
ਰਜਿੰਦਰ ਸਿੰਘ ਰਾਜਨ
ਸੰਗਰੂਰ
98761-84954
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly