ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਕਾਲਜ ਦੇ ਐੱਨ . ਐੱਸ. ਐੱਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਜੀ ਦੀ ਯੋਗ ਅਗਵਾਈ ਹੇਠ ਪ੍ਰੋਗਰਾਮ ਅਫ਼ਸਰ ਪ੍ਰੋ ਵਿਪਨ, ਡਾ. ਨਿਰਮਲਜੀਤ ਕੌਰ ਜੀ ਦੇ ਯਤਨਾਂ ਸਦਕਾ ਸੱਤ ਰੋਜ਼ਾ ਕੈੰਪ ਦੇ ਚੌਥੇ ਦਿਨ ਦੀ ਲਗਾਤਾਰਤਾ ਵਿਚ ਕਾਲਜ ਗੇਟ ‘ਤੇ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਵਲੰਟੀਅਰਾਂ ਵੱਲੋਂ’ ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’ਦਾ ਨਾਅਰਾ ਬੁਲੰਦ ਕਰਕੇ ਜਿਥੇ ਇਲਾਕਾ ਨਿਵਾਸੀਆਂ ਨੂੰ ਹੋਰ ਵਧੇਰੇ ਆਪਸੀ ਪਿਆਰ ਅਤੇ ਸਹਿਯੋਗ ਨਾਲ ਵਿਚਰਨ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਗੁਰਬਾਣੀ ਦੇ ਇਲਾਹੀ ਜਾਪ ਵੀ ਕੀਤੇ ਗਏ ਅਤੇ ਵਲੰਟੀਅਰਾਂ ਵੱਲੋਂ ਵੱਧ ਚੜ ਕੇ ਸੇਵਾ ਕੀਤੀ ਗਈ। ਉਪਰੰਤ ਵਲੰਟੀਅਰਾਂ ਵੱਲੋਂ ਕਾਲਜ ਕੈਂਪਸ ਵਿੱਚ ਸਾਫ – ਸਫਾਈ ਨੂੰ ਧਿਆਨ ਵਿਚ ਰੱਖਦੇ ਹੋਏ ਗਮਲਿਆਂ ਨੂੰ ਰੰਗ ਰੋਗਨ ਕੀਤਾ ਗਿਆ। ਬਾਅਦ ਦੁਪਹਿਰ ਵਲੰਟੀਅਰਾਂ ਨੂੰ ਗੁਣਾਚੌਰ ਪਿੰਡ ਦਾ ਦੌਰਾ ਕਰਵਾਇਆ ਗਿਆ।ਜਿਸ ਵਲੰਟੀਅਰਾਂ ਵੱਲੋਂ ਪਿੰਡ ਵਾਸੀਆਂ ਨਾਲ ਆਪਣੇ ਵਿਚਾਰਾਂ ਨਾਲ ਜਾਗਰੂਕ ਕੀਤਾ ਗਿਆ ਅਤੇ ਅਗਲੇ ਦਿਨ ਦੀ ਰੂਪ ਰੇਖਾ ਤਿਆਰ ਕੀਤੀ ਗਈ। ਦਿਨ ਦੇ ਅਖੀਰਲੇ ਪੜਾਅ ‘ਤੇ ਵਿਦਿਆਰਥੀਆਂ ਦਾ ਬੈਡਮਿੰਟਨ ਦਾ ਮੈਚ ਕਰਵਾਇਆ ਗਿਆ ਜਿਸ ਵਿਚ ਮਾਈਕਲ ਅਤੇ ਗੁਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਜੇਤੂ ਰਹੀ। ਮੈਚ ਉਪਰੰਤ ਰਾਸ਼ਟਰ- ਗਾਣ ਦੀ ਧੁਨੀ ਬੁਲੰਦ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly