ਦਿੱਲੀ ’ਚ ਵਿਦਿਅਕ ਸੰਸਥਾਵਾਂ, ਕੋਚਿੰਗ ਸੈਂਟਰ ਤੇ ਜਿੰਮ ਖੋਲ੍ਹਣ ਦਾ ਫ਼ੈਸਲਾ, ਰਾਤ ਦਾ ਕਰਫਿਊ ਹੁਣ 11 ਵਜੇ ਤੋਂ

ਨਵੀਂ ਦਿੱਲੀ, (ਸਮਾਜ ਵੀਕਲੀ):  ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐੱਮਏ) ਨੇ ਉੱਚ ਵਿਦਿਅਕ ਸੰਸਥਾਵਾਂ, ਕੋਚਿੰਗ ਸੈਂਟਰਾਂ ਅਤੇ ਸਕੂਲਾਂ ਨੂੰ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਹੈ। ਅਥਾਰਟੀ ਨੇ ਪੜਾਅਵਾਰ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਸਕੂਲ 7 ਫਰਵਰੀ ਤੋਂ 9ਵੀਂ ਤੋਂ 12ਵੀਂ ਜਮਾਤ ਤੱਕ ਖੁੱਲ੍ਹਣਗੇ, ਜਿਨ੍ਹਾਂ ਅਧਿਆਪਕਾਂ ਨੇ ਕੋਵਿਡ ਰੋਕੂ ਟੀਕੇ ਨਹੀਂ ਲਏ ਹਨ, ਉਨ੍ਹਾਂ ਨੂੰ ਸਕੂਲ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਡਰਾਈਵਰਾਂ ਨੂੰ ਮਾਸਕ ਪਹਿਨਣ ਤੋਂ ਛੋਟ ਦਿੱਤੀ ਜਾਵੇਗੀ, ਜੋ ਵਾਹਨ ਵਿੱਚ ਇਕੱਲੇ ਹੋਣਗੇ। ਡੀਡੀਐੱਮਏ ਨੇ ਕਿਹਾ ਹੈ ਕਿ ਦਫ਼ਤਰ ਪੂਰੀ ਸਮਰੱਥਾ ਨਾਲ ਖੁੱਲ੍ਹਣਗੇ, ਜਿੰਮ ਅਤੇ ਸਪਾ ਵੀ ਖੋਲ੍ਹੇ ਜਾਣਗੇ। ਦਿੱਲੀ ਵਿੱਚ ਰਾਤ ਦਾ ਕਰਫਿਊ ਜਾਰੀ ਰਹੇਗਾ, ਜੋ ਰਾਤ 10 ਵਜੇ ਦੀ ਬਜਾਏ ਰਾਤ 11 ਵਜੇ ਸ਼ੁਰੂ ਹੋਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਨੂੰ ਸਜ਼ਾ ਦੇਣ ਦਾ ਹੋਕਾ
Next articleਪੰਜ ਫ਼ੀਸਦੀ ਤੋਂ ਘੱਟ ਪਾਜ਼ੇਟਿਵਿਟੀ ਦਰ ਵਾਲੇ ਜ਼ਿਲ੍ਹੇ ਸਕੂਲ ਖੋਲ੍ਹਣ ਦੀ ਪਹਿਲ ਕਰ ਸਕਦੇ ਹਨ: ਕੇਂਦਰ