26 ਮਾਰਚ ਨੂੰ ਕੀਤਾ ਜਾਵੇਗਾ ਸਨਮਾਨ
ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ): ਲੋਕ ਰੰਗ ਸਾਹਿਤ ਸਭਾ ਬਰਨਾਲਾ ਨੇ ਸਾਲ 2022 ਦਾ ਮਾਤਾ ਤੇਜ ਕੌਰ ਸੰਘੇੜਾ ਯਾਦਗਾਰੀ ਸਨਮਾਨ ਕਵੀ ਅਤੇ ਗਲਪਕਾਰ ਕੇਵਲ ਸੂਦ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਬਰਨਾਲਾ ਦੇ ਜੰਮਪਲ ਅਤੇ ਫ਼ਰੀਦਾਬਾਦ ਵਿਖੇ ਰਹਿ ਰਹੇ ਕੇਵਲ ਸੂਦ ਪਿਛਲੇ ਪੰਜ ਦਹਾਕਿਆਂ ਤੋਂ ਪੰਜਾਬੀ ਅਤੇ ਹਿੰਦੀ ਵਿੱਚ ਸਾਹਿਤ ਦੀ ਸਿਰਜਣਾ ਕਰਦੇ ਆ ਰਹੇ ਹਨ। ਇਨ੍ਹਾਂ ਦਾ ਨਾਵਲ ‘ਮੁਰਗ਼ੀਖਾਨਾ’ ਬਹੁਤ ਮਕਬੂਲ ਹੋਇਆ ਸੀ। ਸਭਾ ਦੇ ਕਨਵੀਨਰ ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਪ੍ਰੈਸ ਨੂੰ ਦੱਸਿਆ ਕਿ ਹੁਣ ਤੱਕ ਇਹ ਐਵਾਰਡ ਕਿਰਪਾਲ ਕਜ਼ਾਕ ਪ੍ਰੇਮ ਗੋਰਖੀ ਗੁਰਦੇਵ ਸਿੰਘ ਰੁਪਾਣਾ ਓਮ ਪ੍ਰਕਾਸ਼ ਗਾਸੋ ਅਤਰਜੀਤ ਅਤੇ ਮੁਖਤਿਆਰ ਸਿੰਘ ਨੂੰ ਦਿੱਤਾ ਜਾ ਚੁੱਕਾ ਹੈ। ਇਸ ਸਨਮਾਨ ਵਿੱਚ ਮਾਣ ਪੱਤਰ ਲੋਈ ਤੋਂ ਬਿਨਾਂ ਨਗਦ ਰਾਸ਼ੀ ਵੀ ਸ਼ਾਮਲ ਹੁੰਦੀ ਹੈ। ਇਹ ਸਨਮਾਨ 26 ਮਾਰਚ 2023 ਨੂੰ ਇੱਕ ਸਮਾਗਮ ਦੌਰਾਨ ਭੇਟ ਕੀਤਾ ਜਾਵੇਗਾ।
ਤੇਜਿੰਦਰ ਚੰਡਿਹੋਕ
ਸਾਹਿਤ ਸੰਪਾਦਕ।