ਅਧਿਆਪਕ ਦਿਵਸ ਵਾਲੇ ਦਿਨ ਰੋਸ਼ ਰੈਲੀ ਕਰਨ ਦਾ ਫੈਸਲਾ ਕੀਤਾ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) -ਅਧਿਆਪਕ ਦਿਵਸ 5 ਸਤੰਬਰ ਨੂੰ ਸੰਯੁਕਤ ਅਧਿਆਪਕ ਫਰੰਟ ਦੀ ਸੂਬਾਈ ਰੋਸ਼ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਾਉਣ ਲਈ ਡੀ ਟੀ ਐਫ ਕਪੂਰਥਲ ਾਦੀ ਜਿਲ੍ਹਾ ਕਮੇਟੀ ਦੀ ਇਕ ਅਹਿਮ ਮੀਟਿੰਗ ਸੂਬਾ ਸੱਕਤਰ ਸਰਵਣ ਸਿੰਘ ਅੋਜਲਾ ਅਤੇ ਜਿਲਘਾ ਪ੍ਰਧਾਨ ਚਰਨਜੀਤ ਸਿੰਘ ਅਤੇ ਜਿਲ੍ਹਾ ਸੱਕਤਰ ਜਯੋਤੀ ਮਹਿੰਦਰੂ ਦੀ ਅਗਵਾਈ ਹੇਠ ਹੋਈ।ਸੂਬਾ ਸੱਕਤਰ ਸਰਵਣ ਸਿੰਘ ਅੋਜਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਲੰਬੇ ਸਮੇਂ ਤੋਂ ਅਧਿੳਾਪਕਾਂ ਦੇ ਮਸਲਿਆ ਨੰੁ ਹੱਲ ਕਰਨ ਦੇ ਲਾਰੇ ਲੱਪੇ ਪਾਉਦੀ ਆ ਰਹੀ ਹੈ ਅਤੇ ਇਹਨਾਂ ਮਸਲਿਆ ਨੂੰ ਵਿਚਾਰਣ ਲਈ ਮੀਟਿੰਗਾਂ ਤੈਅ ਕਰਦੀ ਅਤੇ ਮੁੱਕਰਦੀ ਰਹੀ ਹੈ।ਸਰਕਾਰ ਦੀ ਇਸ ਬੇਰੱਖੀ ਤੋਂ ਅੱਕ ਕੇ ਅਧਿਆਪਕਾਂ ਨੇ ਸੰਯੁਕਤ ਅਧਿਆਪਕ ਫਰੰਟ ਦੀ ਅਗਵਾਈ ਹੇਠ ਅਧਿਆਪਕ ਦਿਵਸ ਵਾਲੇ ਦਿਨ ਰੋਸ਼ ਰੈਲੀ ਕਰਨ ਦਾ ਫੈਸਲਾ ਕੀਤਾ ਹੈ।

ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਮੇ ਕਿਹਾ ਕਿ ਡੀ ਟੀ ਐਫ ਵਲ੍ਹੋਂ ਇਸ ਰੋਸ਼ ਰੈਲੀ ਨੂੰ ਸਫਲ ਬਣਾਉਣ ਲਈ ਮੁਹਿੰਮ ਵਿੰਢੀ ਗਈ ਹੈ ਅਤੇ ਸਾਥੀ ਇਸ ਰੈਲੀ ਵਿੱਚ ਵੱਧ ਚੜ੍ਹ ਕੇ ਭਾਗ ਲੈਣਗੇ।ਜਿਲ੍ਹਾ ਸੱਕਤਰ ਜਗ਼ੋਤੀ ਮਹਿੰਦਰੂ ਨੇ ਕਿਹਾ ਕਿ ਪੰਜਾਬ ਸਰਕਾਰ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਤੋਂ ਭੱਜ ਰਹੀ ਹੈ,ਨਵੀਂ ਪੈਂਨਸ਼ਨ ਸਕੀਮ ਲਾਗੂ ਕਰਕੇ ਮੁਲਾਜਮਾਂ ਦਾ ਬੁਢਾਪਾ ਰੋਲਣ ਤੇ ਉਤਾਰੂ ਹੈ।ਆਗੂਆਂ ਨੇ ਕਿਜਾ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜਮਾਂ ਦੀਆ ਮੰਗਾਂ ਨਾ ਮੰਨੀਆ ਤਾਂ ਵੱਡਾ ਸੰਘਰਸ਼ ਵਿੰਡੀਆ ਜਾਵੇਗਾ ਜਿਸ ਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਵਿਕਰਮ ਕੁਮਾਰ,ਦਵਿੰਦਰ ਸਿੰਘ ਵਾਲੀਆ,ਪ੍ਰਦੀਪ ਕੁਮਾਰ,ਸੁਖਜੀਤ ਸਿੰਘ,ਹਰਜਿੰਦਰ ਹੈਰੀ,ਅਨਿਲ ਸ਼ਰਮਾਂ,ਅਮਨਦੀਪ ਸਿੰਘ,ਦਲਜੀਤ ਸਿੰਘ,ਸਾਹਿਬ ਸਿੰਘ ਆਦਿ ਅਧਿਆਪਕ ਆਗੂ ਵੱਡੀ ਗਿਣਤੀ ਵਿੱਚ ਹਾਜਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕ ਦਿਵਸ ਨੂੰ ਕੰਪਿਊਟਰ ਅਧਿਆਪਕ ਮਨਾਉਣਗੇ ਕਾਲੇ ਦਿਵਸ ਵਜੋਂ
Next articleਖਾਮੋਸ਼ ਫ਼ਿਜ਼ਾ