(ਸਮਾਜ ਵੀਕਲੀ)
ਪੈਸਾ ਰੁਪੱਈਆ,
ਤਦ ਤੱਕ ਕੀਮਤੀ ਹੁੰਦਾ,
ਜਦ ਉਹ ਆਪਣੀ ਹੋਂਦ ਦੇ ਘੇਰੇ ਵਿੱਚ,
ਖੁਦ ਨੂੰ ਅਥਾਹ ਖੁਸ਼ ਰੱਖਦੈ,
ਕਮਾਇਆ ਜਾਂ ਜੋੜਿਆ ਹੋਇਆ,
ਨਿੱਜੀ ਸਿਖਰ ਸਾਵਾਂਪਣ ਭਲਾ ਨਹੀਂ ਰਹਿੰਦਾ ।
ਲੁਕੇ ਲੁਕੋਏ ਹੋਏ ਕਿਸੇ ਵੀ,
ਅਨਾਰਥ ਸ਼ਕਤੀ ਧਨ ਨੂੰ,
ਕੋਈ ਦਰਸਾਉਂਦਾ,
ਵਾਜਬ ਅਸਰ ਨਹੀ ਰਹਿੰਦਾ!
ਖਾਤਾ ਧਾਰਕ ਦੀ ਮੌਤ ਤੋਂ ਬਾਅਦ,
ਕੇਹੀ ਹਕੀਕੀ ਜੰਗ,
ਛਿੜ ਜਾਂਦੀ ਹੈ ਵਾਰਸਾਂ ਦੇ ਵਿਚਕਾਰ ,
ਮਰੀ ਹੋਈ ਅਰਥੀ ਤੇ ਜਿਉਂਦਿਆਂ ਵਿਚਕਾਰ,
ਉਸ ਤੇ ਕੋਈ ਤਰਸ ਨਹੀਂ ਰਹਿੰਦਾ!
ਪਰਿਵਾਰ ਪਾਗਲ ਬਣ ਜਾਂਦਾ ,
ਕਿਵੇਂ ਕਿੱਦਾਂ ਵੰਡਣਾ ਹੈ ਆਪਸ ਵਿੱਚ,
ਮਾਪਿਆਂ ਦੇ ਪੇਟੀਆਂ ਅਲਮਾਰੀਆਂ ,
ਖੇਸ,ਕੁਰਸੀਆਂ,ਸੂਟ, ਭਾਂਡੇ…
ਉਦੋਂ ਲਾਲਚੀ ਸਮਝ ਭਰਦਿਆਂ,
ਕਿਸੇ ਮਨ ਦੇ ਅੰਦਰ ,
ਵਿਛੜ ਚੁੱਕਿਆਂ ਦੇ ਬਾਰੇ,
ਹਿਮਾਇਤ ਭਰਿਆ,
ਕੋਈ ਵੀ ਹਰਫ਼ ਨਹੀਂ ਰਹਿੰਦਾ !
ਖੇਤ,ਪਲਾਟ ਘਰ ਵੰਡਦਿਆਂ ,
ਹਨੇਰ ਵਿੱਚੋਂ ਕਾਹਲ,
ਕਾਹਲ ‘ਚੋ ਬੇਚੈਨੀ ਦੀ ਗਰਾਰੀ ਗਿੜਦੀ,
ਹਰ ਦਿਮਾਗ ਵਿੱਚ,
ਗਸ਼ਤ ਕਰਦੇ ,
ਰਬੜ ਦੇ ਕੀੜਿਆਂ ਦਾ ਕੋਈ ਮਾਨਵੀ ਧਰਮ ਨਹੀ ਰਹਿਦਾ ।
ਦੁਨਿਆਵੀ ਲਾਜ਼,ਅਪਣੱਤ,
ਸਮਾਜ ਦੇ ਰਿਸ਼ਤਿਆਂ ਦੀ,
ਖੱਡੀ ਦਾ ਰੰਗਲਾ ਤਾਣਾ ਬਾਣਾ,
ਬਰਬਾਦੀ ਵੱਲ ਉਲਝ ਜਾਂਦੈ,
ਲਾਲਚੀ ਹੋਣਾ,
ਚੁਸਤੀਆਂ ਚਲਾਕੀਆਂ ਭਰਨੀਆਂ,
ਜ਼ੋਰ ਅਜ਼ਮਾਈ ਦਾ ਕੋਈ ਤਰਕ ਨਹੀਂ ਰਹਿੰਦਾ ।
ਮੌਤ ਦੀ ਬਰਸੀ ਦੀ ਰਵਾਇਤ,
ਵਿਰਸੇ ਨੂੰ ਦੁਹਰਾਉਣਾ,
ਖੁਸ਼ਕ ਹਵਾਵਾਂ ਦੇ ਬੋਲਾਂ ਵਿੱਚ,
ਗਲਤਾਨ ਹੋ ਜਾਣਾ,
ਖਰਚੋਂ ਵੀ ਡਰਨਾ,
ਮ੍ਰਿਤਕ ਦਾ ਖਾਲੀ ਹੱਥ ਜਾਣ ਤੇ ,
ਜਿਉਂਦਿਆਂ ਨੂੰ
ਮਗਰੋਂ ਕੋਈ ਵਜਨਦਾਰ ਫਰਕ ਨਹੀਂ ਰਹਿੰਦਾ ।
ਇਹ ਸੱਭ ਜਾਣਦੇ ਨੇ ਕਿ,
ਮਿੱਟੀ ਬਣੀ ਲਾਸ਼ ਦੇ ਹਰ ਕਫ਼ਨ ਨੂੰ,
ਜੇਬ ਤੋਂ ਵਿਰਵਾ ਜਾਂ ਮਰਹੂਮ ਕਰਤਾ ਜਾਂਦੈ,
ਭਲਾ ਫਿਰ ਵੀ,
ਇਸ ਸੱਭਿਅਕ ਮਾਨਵ ਦੇ ਦਿਮਾਗ ਵਿੱਚ
ਕਿਓਂ ਐਹ ਵਹਿਮ ਘਿਸਰ ਰਿਹਾ ਹੁੰਦਾ ।
ਮਨ ਦੀ ਮੌਜ,
ਸੁੱਖਾਂ ਦੇ ਸ਼ਾਂਤ ਪਲਾਂ ਬਾਰੇ,
ਦਿਮਾਗਾਂ ਦੀ ਲਾਲਚੀ ਪੋਟਲੀ ਨਹੀਂ ਜਾਣਦੀ ਕਿ ਉਹ,
ਕਿਤੇ ਦੂਰ,ਦੂਰੋਂ ਦੂਰ ,
ਕਿਨਾਰਾ ਕਰ ਜਾਂਦੇ ਨੇ,
ਘੁੱਟੇ ਹੋਏ ਗੈਰ ਵਿਚਾਰਾਂ ਵਾਲੇ ਮਨਸੂਬਿਆਂ ਵਿੱਚੋਂ,
ਕੋਈ ਵੀ ਸਮਾਜਿਕ ਸੋਝੀ ਦਾ ਸਾਵਾਂਪਣ,
ਨਸ਼ਰ ਹੋਣ ਲਈ ਨਹੀਂ ਆਉਂਦਾ!
ਮਨੁੱਖ ਪੈਸਾ ਲੋਭ ਖੁਦਗਰਜ਼ੀ ਵੀ ਮਾੜੀ,
ਬੋਲਚਾਲ ਦੀ ਫਿੱਕ ਫਿਕਾਹਟ ਵਿੱਚ ,
ਖਲਾਅ ਬਣ ਬਹਿਣਾ,
ਸਮਾਜਿਕ ਸਤਰੀਕਰਨ ਦੇ ਪਹਾੜ ਜੇਡਾ ਮਾਤਮ ਨਗ਼ਮਾ,
ਜਿੰਦਗੀ ਵਿੱਚ ਮਲਕ ਜਿਹੇ ਨਹੀਂ,,
ਬਦੋਬਦੀ ਹੀ ਦਾਖਲ ਨਹੀ ਆਉਂਦਾ
ਸੁਖਦੇਵ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly