ਪਦਮਸ੍ਰੀ ਜੇਤੂ ਲੇਖਕਾ ਪਦਮਾ ਸਚਦੇਵ ਦਾ ਦੇਹਾਂਤ

ਜੰਮੂ (ਸਮਾਜ ਵੀਕਲੀ): ਪਦਮਸ੍ਰੀ ਜੇਤੂ ਤੇ ਡੋਗਰੀ ਭਾਸ਼ਾ ਦੀ ਪਹਿਲੀ ਆਧੁਨਿਕ ਲੇਖਕਾ ਪਦਮਾ ਸਚਦੇਵ ਦਾ ਅੱਜ ਮੁੰਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਜੰਮੂ ਦੇ ਪਰਮੰਡਲ ਇਲਾਕੇ ਵਿੱਚ ਸੰਸਕ੍ਰਿਤ ਦੇ ਵਿਦਵਾਨ ਪ੍ਰੋਫ਼ੈਸਰ ਜੈ ਦੇਵ ਬਾਦੂ ਦੇ ਘਰ 1940 ਨੂੰ ਜਨਮੀ ਸਚਦੇਵ ਨੂੰ ਮੰਗਲਵਾਰ ਸ਼ਾਮ ਨੂੰ ਸਿਹਤ ਖ਼ਰਾਬ ਹੋਣ ’ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੇ ਡੋਗਰੀ ਤੇ ਹਿੰਦੀ ਵਿੱਚ ਕਈ ਕਿਤਾਬਾਂ ਲਿਖੀਆਂ ਤੇ ਉਨ੍ਹਾਂ ਦੇ ਕਵਿਤਾ ਸੰਗ੍ਰਹਿ ‘ਮੇਰੀ ਕਵਿਤਾ, ਮੇਰੇ ਗੀਤ’ ਕਾਰਨ ਉਨ੍ਹਾਂ ਨੂੰ 1971 ਵਿੱਚ ‘ਸਾਹਿਤ ਅਕਾਦਮੀ ਪੁਰਸਕਾਰ’ ਮਿਲਿਆ। 2001 ਵਿੱਚ ਉਨ੍ਹਾਂ ਨੂੰ ਪਦਮਸ੍ਰੀ ਨਾਲ ਸਨਮਾਨਿਆ ਗਿਆ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕ੍ਰਿਸ਼ਨਾ ਦਰਿਆ ਜਲ ਵਿਵਾਦ: ਚੀਫ਼ ਜਸਟਿਸ ਕੇਸ ਦੀ ਸੁਣਵਾਈ ਤੋਂ ਲਾਂਭੇ
Next articleਕਰਨਾਟਕ ਮੰਤਰੀ ਮੰਡਲ ਵਿੱਚ 29 ਮੰਤਰੀ ਸ਼ਾਮਲ