ਏਐੱਸਆਈ ਦੀ ਰਿਵਾਲਵਰ ’ਚੋਂ ਚੱਲੀ ਗੋਲੀ ਨਾਲ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ

ਅੰਮ੍ਰਿਤਸਰ (ਸਮਾਜ ਵੀਕਲੀ) : ਏਐੱਸਆਈ ਦੀ ਸਰਕਾਰੀ ਰਿਵਾਲਵਰ ਵਿੱਚੋਂ ਗੋਲੀ ਚੱਲਣ ਕਾਰਨ ਕੱਲ੍ਹ ਜ਼ਖ਼ਮੀ ਹੋਏ ਨੌਜਵਾਨ ਅੰਕੁਸ਼ ਸੂਦ ਦੀ ਅੱਜ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਇਸ ਮਾਮਲੇ ਨੂੰ ਲੈ ਕੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਤੇ ਹੋਰ ਸਮਰਥਕਾਂ ਵੱਲੋਂ ਹਸਪਤਾਲ ਦੇ ਬਾਹਰ ਧਰਨਾ ਲਾ ਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਏਐੱਸਆਈ ਅਤੇ ਉਸ ਦੇ ਸਾਥੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਧਰਨਾਕਾਰੀਆਂ ਨੂੰ ਬਾਅਦ ਵਿੱਚ ਪੁਲੀਸ ਅਧਿਕਾਰੀਆਂ ਨੇ ਆ ਕੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਇਹ ਘਟਨਾ ਬੀਤੇ ਦਿਨ ਰੇਲਵੇ ਸਟੇਸ਼ਨ ਨੇੜੇ ਲਿਬਰਟੀ ਮਾਰਕੀਟ ਵਿੱਚ ਮੋਬਾਈਲ ਫੋਨ ਵਾਲੀ ਦੁਕਾਨ ’ਤੇ ਵਾਪਰੀ ਸੀ। ਸਥਾਨਕ ਲਾਰੈਂਸ ਰੋਡ ਚੌਕੀ ਦਾ ਏਐੱਸਆਈ ਹਰਭਜਨ ਸਿੰਘ ਅਤੇ ਉਸ ਦਾ ਸਾਥੀ ਦੁਕਾਨ ’ਤੇ ਮੋਬਾਈਲ ਫੋਨ ਖਰੀਦਣ ਲਈ ਗਏ ਸਨ। ਇਸ ਦੌਰਾਨ ਏਐੱਸਆਈ ਕੋਲੋਂ ਅਚਨਚੇਤੀ ਗੋਲੀ ਚੱਲੀ।

ਉਧਰ, ਸ਼ਿਕਾਇਤ ਦਰਜ ਕਰਾਉਣ ਵਾਲੇ ਅਮਨ ਕੁਮਾਰ ਨੇ ਕਿਹਾ ਕਿ ਏਐੱਸਆਈ ਆਪਣੇ ਪੁੱਤਰ ਨਾਲ ਦੁਕਾਨ ’ਤੇ ਆਇਆ ਅਤੇ ਮੋਬਾਈਲ ਫੋਨ ਦਿਖਾਉਣ ਲਈ ਕਿਹਾ। ਉਸ ਨੇ ਕਿਹਾ ਕਿ ਪੁਲੀਸ ਕਰਮਚਾਰੀ ਨੇ ਆਖਿਆ ਕਿ ਉਹ ਮੋਬਾਈਲ ਦੀ ਰਕਮ ਦਾ ਭੁਗਤਾਨ ਬਾਅਦ ਵਿੱਚ ਕਰੇਗਾ। ਜਦੋਂ ਕਿ ਉਸ ਵੱਲ ਪਹਿਲਾਂ ਹੀ ਇੱਕ ਫੋਨ ਦੀ ਅਦਾਇਗੀ ਰਹਿੰਦੀ ਸੀ। ਉਸ ਨੇ ਪਹਿਲੀ ਰਕਮ ਦੇਣ ਤੋਂ ਇਨਕਾਰ ਕੀਤਾ। ਉਸ ਨੇ ਦੋਸ਼ ਲਾਇਆ ਕਿ ਬਾਅਦ ਵਿੱਚ ਪੁਲੀਸ ਕਰਮੀ ਨੇ ਰਿਵਾਲਵਰ ਉਸ ਵੱਲ ਅਤੇ ਅੰਕੁਰ ਸੂਦ ਵੱਲ ਤਾਣ ਦਿੱਤੀ। ਇਸ ਦੌਰਾਨ ਗੋਲੀ ਚੱਲੀ ਜੋ ਅੰਕੁਸ਼ ਸੂਦ ਦੇ ਸੱਜੇ ਪਾਸੇ ਛਾਤੀ ਵਿੱਚ ਲੱਗੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾਲਰ ਦੇ ਮੁਕਾਬਲੇ ਮੂਧੇ ਮੂੰਹ ਡਿੱਗਿਆ ਰੁਪਿਆ
Next articleਪੈਰੋਲ ’ਤੇ ਬਾਹਰ ਆਇਆ ਡੇਰਾ ਮੁਖੀ ਕਰ ਰਿਹੈ ਆਨਲਾਈਨ ਸਤਿਸੰਗ