ਮੌਤ ਨੂੰ ਸੱਦਾ ਦੇ ਰਿਹਾ ਗੜ੍ਹਸ਼ੰਕਰ ਕੋਟ ਕੰਪਲੈਕਸ ਦੇ ਨੇੜੇ ਮੇਨ ਹਾਈਵੇ ਸੜਕ ਵਿਚਾਲੇ ਰੱਖਿਆ ਬੈਰੀਗੇਟ

ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ) ਜਿੱਥੇ ਸਮੇਂ ਸਮੇਂ ਦੀਆਂ ਸਰਕਾਰਾਂ ਦੁਆਰਾ ਇਹ ਵਾਅਦੇ ਕੀਤੇ ਜਾਂਦੇ ਕਿ ਸਾਡੇ ਦੁਆਰਾ ਪਿੰਡਾਂ ਅਤੇ ਸ਼ਹਿਰ ਅੰਦਰ ਬਾਣੀਆ ਲਿੰਕ ਸੜਕਾਂ ਦੀਆਂ ਨੁਹਾਰਾਂ ਬਾਦਲ ਕੇ ਰੱਖ ਦਿੱਤੀ ਜਾਵੇਗੀ ਪਰ ਕੀਤੇ ਨਾ ਕੀਤੇ ਇਹ ਸਿਰਫ ਕਾਗਜ਼ੀ ਜਾਂ ਬੱਸ ਸਟੇਜਾਂ ਦੇ ਭਾਸਣਾ ਤੱਕ ਹੀ ਇਹ ਗੱਲਾਂ ਅਸਮੀਤ ਰਿਹਾ ਚੁੱਕਿਆਂ |ਉਥੇ ਹੀ ਗੱਲਬਾਤ ਕੀਤੀ ਜਾਵੇ ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਨੂੰ ਜੋੜ ਵਾਲੇ ਲਿੰਕ ਰੋਡ ਦੀ ਜੋ ਵੱਖ ਵੱਖ ਪਿੰਡਾਂ ਨੂੰ ਜੋੜਾਨ ਵਾਲੀਆ ਸੜਕਾਂ ਹੈ ਦੀ ਹਲਤ ਤਰਸਯੋਗ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਨੇੜੇ ਕੋਰਟ ਕੰਪਲੈਕਸ ਕੋਲ ਸੜਕ ਦਾ ਹੱਦ ਤੋਂ ਵੱਧ ਹਿੱਸਾ ਹੇਠਾਂ ਵੱਲ ਧੱਸਣ ਦੇ ਨਾਲ ਨਾਲ ਵੱਡੇ ਵੱਡੇ ਖੱਡਿਆ ਦਾ ਰੂਪ ਧਾਰ ਲਿਆ ਹੈ ਪਰ ਹੁਣ ਤੱਕ ਇਸ ਸੜਕ ਦੀ ਹੱਲੇ ਤੱਕ ਕੋਈ ਸਾਰ ਨਹੀਂ ਲਈ ਬੀਤੇ ਦਿਨੀ ਸੜਕ ਦੇ ਵਿਚਾਲੇ ਰੱਖੇ ਬੈਰੀਗੇਟ ਨਾਲ ਟਰੱਕ ਹਾਦਸਾ ਗ੍ਰਸਤ ਹੋ ਚੁੱਕਾ ਸੀ ਪਰ ਪ੍ਰਸ਼ਾਸਨ ਵਲੋਂ ਹੱਲੇ ਤੱਕ ਇਸ ਸੜਕ ਉੱਪਰ ਪਾਏ ਵੱਡੇ ਵੱਡੇ ਟੋਏ ਭਾਰੇ ਤੇ ਨਾ ਹੀ ਸੜਕ ਵਿਚਾਲੇ ਰੱਖੇ ਬੈਰੀਗੇਟ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ | ਇਸ ਤਰ੍ਹਾਂ ਲੱਗਦਾ ਸੜਕ ਵਿਭਾਗ ਦੇ ਅਧਿਕਾਰੀਆਂ ਵਲੋਂ ਕੋਈ ਵੱਡੇ ਹਾਦਸੇ ਦੀ ਉਡੀਕ ਕਰਨ ਲੱਗ ਰਹੇ ਹਨ | ਗੱਲਬਾਤ ਕਰਦਿਆਂ ਸ਼ਹਿਰ ਦੇ ਦੁਕਾਨਦਾਰਾਂ ਨੇ ਕਿਹਾ ਕਿ ਇਸ ਸੜਕ ਨੂੰ ਲੈਕੇ ਭਾਵੇਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਸਿਰਫ ਰਾਜਨੀਤੀ ਹੀ ਕੀਤੀ ਪਰ ਧੇਲ੍ਹੇ ਦਾ ਕੰਮ ਨਹੀਂ ਕੀਤਾ |ਉਨ੍ਹਾਂ ਸਥਾਨਕ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਹੀ ਸੜਕ ਦੀ ਰਿਪੇਅਰ ਜਾਵੇ ਜਿਸ ਨਾਲ ਹੋਣ ਵਾਲੇ ਹਾਦਸਿਆ ਨੂੰ ਰੋਕਿਆ ਜਾਵੇ |
ਇਸ ਮੌਕੇ ਐਸ.ਡੀ.ਓ ਬਲਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤੇ ਇਨ੍ਹਾਂ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ ਵਿਚ ਕਾਫ਼ੀ ਸਮੇਂ ਹੋ ਅਸੀਂ ਇਸ ਦਾ ਪ੍ਰਪੋਜਲ ਬਣਾ ਕੇ ਇਸ ਕੰਮ ਨੂੰ ਜਲਦੀ ਤੋਂ ਜਲਦੀ ਕਰਵਾਉਣ ਦੀ ਕੋਸ਼ਿਸ ਕਰਾਂਗੇ ਜਿਸ ਨਾਲ ਹੋਣ ਵਾਲੇ ਹਾਦਸੇ ਰੁੱਕ ਸੱਕਣ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਚੌਥਾ ਵਿਸ਼ਾਲ ਜਾਗਰਣ 30 ਨਵੰਬਰ ਨੂੰ ।
Next articleਟੀਚਰ ਯੂਨੀਅਨ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਦੇ ਸਬੰਧੀ ਅਧੂਰੇ ਨੋਟੀਫਿਕੇਸ਼ਨ ਦੀਆ ਕਾਪੀਆ ਸਾੜ ਕੇ ਪੰਜਾਬ ਸਰਕਾਰ ਦਾ ਕੀਤਾ ਪਿੱਟ ਸਿਆਪਾ