ਪਿਆਰੀ ਮੰਮੀ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਬੱਸ ਮੇਰੇ ਸਕੂਲ ਦੀ, ਰੋਜ ਸਵੇਰੇ
ਆਉਂਦੀ ਹੈ,
ਮੰਮੀ ਮੈਨੂੰ ਤਿਆਰ ਕਰ, ਉਸ ਦੇ
ਵਿੱਚ ਚੜਾਉਂਦੀ ਹੈ।
ਚੀਜੀ ਖਾ ਲਈ ਆਹ ਲ਼ੈ ਬੇਟਾ,
ਪੈਸੇ ਜੇਬੀ ਪਾਉਂਦੀ ਹੈ।
ਮੋਢਿਆਂ ਦੇ ਵਿੱਚ ਬੈਗ ਪਾ ਕੇ
ਟਿਫਨ ਹੱਥ ਫੜਾਉਂਦੀ ਹੈ।
ਛੁੱਟੀ ਵੇਲੇ ਬਾਰ ਚ’ ਖੜ੍ਹ ਕੇ, ਉਡੀਕ
‘ਚ ਸਮਾਂ ਬਿਤਾਉਂਦੀ ਹੈ,
ਜਦ ਸਕੂਲੋਂ ਘਰ ਆ ਜਾਵਾਂ, ਵਰਦੀ
ਮੇਰੀ ਲਾਹਉਦੀ ਹੈ।
ਮੈਨੂੰ ਬਹੁਤ ਪਿਆਰ ਹੈ ਕਰਦੀ,
ਬੁੱਕਲ ਵਿੱਚ ਸਵਾਉਂਦੀ ਹੈ।
ਪੱਤੋ, ਨੂੰ ਮੰਮੀ ਬਹੁਤ ਪਿਆਰੀ,
ਨਾਲੇ ਬਾਤ ਸੁਣਾਉਂਦੀ ਹੈ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

Previous articleਬਚਾਓ ਵਿੱਚ ਹੀ ਬਚਾਓ ਹੈ-ਡਾ ਹਰੀ ਕ੍ਰਿਸ਼ਨ ਬੰਗਾ
Next articleਹਵਾਈ ਅੱਡਿਆਂ ‘ਤੇ ਕੰਮ ਕਰਦੇ ਸਿੱਖ ਕਰਮਚਾਰੀਆਂ ਨੂੰ ਡਿਉਟੀ ‘ਤੇ ਕਿਰਪਾਨ ਪਹਿਨਣ ‘ਤੇ ਰੋਕ