(ਸਮਾਜ ਵੀਕਲੀ)
ਛੋਟੇ ਵੱਡੇ ਪਿਆਰੇ ਬੱਚੇ,
ਫੁੱਲਾਂ ਦੇ ਇਹ ਕਿਆਰੇ ਬੱਚੇ।
ਭੋਲ਼ੇ ਭਾਲ਼ੇ ਖ਼ਿਆਲ ਇਹਨਾਂ ਦੇ,
ਸਰਲ ਜਿਹੇ ਨੇ ਸਵਾਲ ਇਹਨਾਂ ਦੇ।
ਸਿੱਖਦੇ ਨਿੱਤ ਨੇ ਨਵੀਆਂ ਗੱਲਾਂ,
ਮਾਰਦੇ ਉੱਚੀਆਂ ਵੱਡੀਆਂ ਮੱਲਾਂ।
ਡਰ ਕੇ ਪਿੱਛੇ ਹੱਟਦੇ ਨਹੀਂ,
ਮਿਹਨਤ ਕਰਨਾ ਛੱਡਦੇ ਨਹੀਂ।
ਚਾਚਾ ਨਹਿਰੂ ਮਾਣ ਵਧਾਇਆ,
ਜਨਮ ਦਿਨ ਬੱਚਿਆਂ ਨਾਲ਼ ਮਨਾਇਆ।
ਸ਼ਾਲਾ! ਕਰਨ ਤੱਰਕੀ ਸਾਰੇ,
ਦੇਸ਼ ਮੇਰੇ ਦੇ ਬੱਚੇ ਪਿਆਰੇ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly