(ਸਮਾਜ ਵੀਕਲੀ)
ਵਕੀਲਾਂ ਦੀ ਸ਼ਹਿ ‘ਚ ਇਕ ਸਿੱਧਾ ਜਾਂ ਇਨਸਾਂ,
ਦੇਖੋ ਤਾਂ ਕਿੰਨਾ ਚਲਾਕ ਹੋ ਜਾਂਦਾ ਹੈ,
ਪਤੀ-ਪਤਨੀ ਦਾ ਇੱਕ ਛੋਟਾ ਜਿਹਾ ਝਗੜਾ,
ਅੱਜਕੱਲ੍ਹ ਇੱਥੇ ਤਲਾਕ ਹੋ ਜਾਂਦਾ ਹੈ,
ਰੋਂਦਾ ਵਿਲਕਦਾ ਇੱਕ ਮਾਸੂਮ ਬੱਚਾ,
ਮਾਂ ਜਾਂ ਬਾਪ ਤਾਕ ਹੋ ਜਾਂਦਾ ਹੈ,
ਕੋਠਿਆਂ ਤੇ ਚੜ੍ਹ-ਖੜ੍ਹ ਦੇਖਦੇ ਨੇ ਲੋਕੀਂ,
ਕਿਸੇ ਲਈ ਇਹ ਸ਼ਰਮ,
ਕਿਸੇ ਲਈ ਮਜ਼ਾਕ ਹੋ ਜਾਂਦਾ ਹੈ, ਗਵਾਹ ਨੇ ਮੇਰੇ ਬਾਪੂ ਦੇ ਖਾਤਿਆਂ ਦੀ ਐਂਟਰੀਆਂ,
ਉਮਰ ਭਰ ਕਮਾਇਆ ਹੱਕ ਸੱਚ ਦਾ ਪੈਸਾ,
ਅਦਾਲਤਾਂ ਚ ਖ਼ਾਕੋਂ-ਖਾਕ ਹੋ ਜਾਂਦਾ ਹੈ,
ਕਿਸੇ ਲਈ ਬਣ ਜਾਂਦਾ ਇਹ ਆਤਮਹੱਤਿਆ,
ਕੋਈ ਜ਼ਿੰਦਾ ਲਾਸ਼ ਹੋ ਜਾਂਦਾ ਹੈ,
ਲਾਉਂਦੇ ਰਹੋ ਨਿੱਤ ਹਸਪਤਾਲਾਂ ਦੇ ਚੱਕਰ,
ਇਹ ਜੀਵਨ ਤਬੀਬਾਂ ਦਾ ਸਾਕ ਹੋ ਜਾਂਦਾ ਹੈ,
ਅਹਸਾਨਾਂ ਦੇ ਕਰਜ਼ੇ ਦੇ ਬੋਝ ਦੇ ਥੱਲੇ,
ਇੱਕ ਪੜ੍ਹਿਆ ਲਿਖਿਆ ਨੌਜਵਾਨ ਬੰਦਾ,
ਕਿਸੇ ਜੱਟ ਦਾ ਕੰਮੀ ਜਾ ਚਾਕ ਹੋ ਜਾਂਦਾ ਹੈ,
ਗੋਲੇ ਬਾਰੂਦ ਦੀ ਲੋੜ ਕੀ ਇੱਥੇ,
“ਦਹੇਜ” ਜਿਹੇ ਪਰਚੇ ਨਾਲ ਟੱਬਰ ਹਲਾਕ ਹੋ ਜਾਂਦਾ ਹੈ,
ਔਰਤ ਦੇ ਜ਼ੁਲਮ ਨਾਲ ਬੰਦਾ
“ਜੱਸੀ”ਹਾਲਾਕ ਹੋ ਜਾਂਦਾ ਹੈ…!
ਜੇ.ਐਸ. ਮਹਿਰਾ,
ਪਿੰਡ ਤੇ ਡਾਕ ਘਰ ਬੜੋਦੀ, ਤਹਿਸੀਲ ਖਰੜ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪਿੰਨ ਕੋਡ 140110
ਮੋਬਾਈਲ ਨੰਬਰ 9592430420
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly