ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਸਟੇਟ ਇੰਚਾਰਜ ਅਜੀਤ ਸਿੰਘ ਭੈਣੀ ਅਤੇ ਜਨਰਲ ਸੈਕਟਰੀ ਰਾਜਾ ਰਜਿੰਦਰ ਸਿੰਘ ਨਨਹੇੜੀਆਂ ਵੱਲੋਂ ਜਿਲਾ ਪ੍ਰਸ਼ਾਸਨ ਨੂੰ ਇਕ ਹਫਤੇ ਦਾ ਅਲਟੀਮੇਟਮ ਦਿੱਤਾ ਗਿਆ ਕਿਉਂਕਿ ਪਿਛਲੇ ਦਿਨੀ ਜੋ ਘਰਾਉਣੀ ਹਰਕਤ ਸਿਵਲ ਹਸਪਤਾਲ ਰੂਪਨਗਰ ਦੇ ਐਸ ਐਮ ਓ ਤੇ ਐਮ ਓ ਵੱਲੋਂ ਕੀਤੀ ਗਈ ਕਿ ਇੱਕ ਦਲਤ ਬੱਚੇ ਦੇ ਮ੍ਰਿਤਕ ਦੇ ਮੌਚਰੀ ਵਿੱਚ ਰੱਖਣ ਤੋਂ ਮਨਾ ਕੀਤਾ ਗਿਆ ਇੱਕ ਘੰਟੇ ਜਿੱਦੋਜਾਦ ਬਾਅਦ ਮ੍ਰਿਤਕ ਪਰਿਵਾਰ ਨੇ ਮ੍ਰਿਤਕ ਦੇਹ ਦੂਸਰੇ ਜਿਲ੍ਹੇ ਵਿੱਚ ਜਾ ਕੇ ਰੱਖੀ ਜੋ ਕਿ ਬਹੁਤ ਹੀ ਸ਼ਰਮ ਨਾਕ ਘਟਨਾ ਹੈ ਜਦੋਂ ਕਿ ਪਰਿਵਾਰ ਨੇ ਦੱਸਿਆ ਕਿ ਅਸੀਂ ਮ੍ਰਿਤਕ ਦੇਹ ਲਿਆਉਣ ਤੋਂ ਪਹਿਲਾਂ ਹਸਪਤਾਲ ਵਿੱਚ ਚਾਰ ਦਿਨ ਪਹਿਲਾਂ ਪੁੱਛ ਕੇ ਵੀ ਗਏ ਜਦੋਂ ਅਸੀਂ ਮ੍ਰਿਤਕ ਦੇ ਰਾਤ ਨੂੰ ਤਕਰੀਬਨ ਸਾਢੇ ਦੱਸ ਵਜੇ ਹਸਪਤਾਲ ਵਿੱਚ ਪਹੁੰਚੇ ਤਾਂ ਐਸਐਮਓ ਅਤੇ ਐਮਓ ਵੱਲੋਂ ਮਨਾ ਕਰ ਦਿੱਤਾ ਗਿਆ ਇਸ ਸਬੰਧੀ ਜਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ ਅੱਜ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿੱਚ ਦੇ ਰਹੇ ਹਾਂ ਜੇਕਰ ਇਸ ਸਬੰਧੀ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਤਾਂ ਇੱਕ ਹਫਤੇ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਸੰਘਰਸ਼ ਕਰੇਗੀ ਜਿਸਦੀ ਜਿੰਮੇਵਾਰੀ ਜਿਲਾ ਪ੍ਰਸ਼ਾਸਨ ਦੀ ਹੋਵੇਗੀ ਇਸ ਮੌਕੇ ਤੇ ਵਫਦ ਵਿੱਚ ਜ਼ਿਲ੍ਾ ਪ੍ਰਧਾਨ ਸਰਦੂਲ ਸਿੰਘ ਜੀ ਵਾਲ ਸੰਡਾ ਜਸਵੰਤ ਸਿੰਘ ਜੀ ਸਕੱਤਰ ਬਰਾਮਪੁਰ ਬਹਿਰਾਮਪੁਰ ਕਰਮ ਕੈਪਟਨ ਕਰਮਜੀਤ ਸਿੰਘ ਜੀ ਬਡਵਾਲੀ ਗੁਰਵਿੰਦਰ ਸਿੰਘ ਪੁਰਖਾਲੀ ਸਤਬੀਰ ਸਿੰਘ ਪਰਖਾਲੀ ਲਖਵਿੰਦਰ ਸਿੰਘ ਕਾਈਨੌਰ ਗੁਰਮੁਖ ਸਿੰਘ ਨਰਾਇਣਗੜ੍ਹ।
HOME ਮੌਚਰੀ ਵਿੱਚ ਡੈਡ ਬੋਡੀ ਨਾਂ ਰੱਖਣ ਸਬੰਧੀ ਬਹੁਜਨ ਸਮਾਜ ਪਾਰਟੀ ਨੇ ਦਿੱਤਾ...



