ਲੋੜਵੰਦ ਮਰੀਜ਼ਾਂ ਲਈ ਤੰਦਰੁਸਤ ਇਨਸਾਨ ਨੂੰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਹੈ-ਡੀ.ਸੀ ਜਤਿੰਦਰ ਜੋਰਵਾਲ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਦਾ ਰੇਵਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਕਾਨੂੰਗੋ ਐਸੋਸੀਏਸ਼ਨ ਪੰਜਾਬ ਵੱਲੋਂ 39ਵਾਂ ਸਦਭਾਵਨਾ ਦਿਵਸ ਅਤੇ ਹਿਊਮਨ ਰਾਇਟਸ ਦਿਵਸ ਮੌਕੇ ਪਟਵਾਰ ਜਗਤ ਦੇ ਮਹਾਨ ਯੋਧੇ ਚੌਧਰੀ ਧੀਰੇਂਦਰ ਸਿੰਘ ਚੌਹਾਨ ਅਤੇ ਪੰਡਿਤ ਰਜਿੰਦਰਪਾਲ ਦੀ ਯਾਦ ਨੂੰ ਸਮਰਪਿਤ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਵੱਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖ- ਰੇਖ ਹੇਠ 767ਵਾਂ ਮਹਾਨ ਖੂਨਦਾਨ ਕੈਂਪ ਜ਼ਿਲ੍ਹਾ ਪਟਵਾਰ ਯੂਨੀਅਨ ਦੇ ਪ੍ਰਧਾਨ ਵਰਿੰਦਰ ਕੁਮਾਰ ਅਤੇ ਸਾਥੀਆਂ ਦੇ ਪੂਰਨ ਸਹਿਯੋਗ ਨਾਲ ਨਵੀਂ ਕਚਹਿਰੀ ਵਿਖੇ ਲਗਾਇਆ ਗਿਆ। ਸਮਾਗਮ ਦੀ ਆਰੰਭਤਾ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਉਪਰੰਤ ਝੰਡੇ ਦੀ ਰਸਮ ਬਲਰਾਜ ਸਿੰਘ ਪ੍ਰਧਾਨ ਦਾ ਰੇਵਨਿਊ ਪਟਵਾਰ ਯੂਨੀਅਨ ਪੰਜਾਬ, ਪ੍ਰਧਾਨ ਹਰਵੀਰ ਸਿੰਘ ਢੀਂਡਸਾ ਕਾਨੂੰਗੋ ਐਸੋਸੀਏਸ਼ਨ ਪੰਜਾਬ, ਵਰਿੰਦਰ ਕੁਮਾਰ ਰਿਖੀ ਪ੍ਰਧਾਨ ਦਾ ਰੇਵਨਿਓ ਪਟਵਾਰ ਯੂਨੀਅਨ ਜ਼ਿਲ੍ਹਾ ਲੁਧਿਆਣਾ, ਸ਼੍ਰੀ ਜਸਵੀਰ ਸਿੰਘ ਜੱਸੀ ਜ਼ਿਲ੍ਹਾ ਪ੍ਰਧਾਨ ਦਾ ਰੇਵਨਿਊ ਕਾਨੂੰਗੋ ਐਸੋਸੀਏਸ਼ਨ ਲੁਧਿਆਣਾ, ਸ਼੍ਰੀ ਕਰਨ ਜਸਪਾਲ ਸਿੰਘ ਵਿਰਕ ਜਨਰਲ ਸਕੱਤਰ, ਰੁਪਿੰਦਰ ਸਿੰਘ ਗਰੇਵਾਲ ਅਤੇ ਸਮੂਹ ਜ਼ਿਲ੍ਹਾ ਬਾਡੀ ਨੇ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਡੀ.ਸੀ. ਸ਼੍ਰੀ ਜਤਿੰਦਰ ਜੋਰਵਾਲ ਨੇ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਖੂਨਦਾਨ ਕੈਂਪ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਰਾਹੀਂ ਐਕਸੀਡੈਂਟ, ਕੈਂਸਰ, ਡਾਇਲਸਿਸ, ਹਾਰਟ ਦੇ ਮਰੀਜ਼ਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ। ਓਥੇ ਖੂਨਦਾਨ ਕਰਨ ਵਾਲੇ ਦਾਨੀ ਦੇ ਸਰੀਰ ਨੂੰ ਬਹੁਤ ਫਾਇਦੇ ਮਿਲਦੇ ਹਨ । ਲੋੜਵੰਦ ਮਰੀਜ਼ਾਂ ਲਈ ਤੰਦਰੁਸਤ ਇਨਸਾਨ ਨੂੰ ਤਿੰਨ ਮਹੀਨੇ ਬਾਅਦ ਖੂਨ ਦਾਨ ਕਰਨਾ ਚਾਹੀਦਾ ਹੈ ਇਸ ਮੌਕੇ ਤੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਖ਼ੂਨਦਾਨ ਕੈਂਪ ਦੌਰਾਨ 10 ਬਲੱਡ ਯੂਨਿਟ ਰੈਡਕਰਾਸ ਸੁਸਾਇਟੀ ਅਤੇ ਡੀ.ਐਮ.ਸੀ. ਹਸਪਤਾਲ ਦੀ ਟੀਮ ਦੇ ਸਹਿਯੋਗ ਨਾਲ ਇਕੱਤਰ ਕੀਤਾ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਵੇਗਾ। ਇਸ ਮੌਕੇ ਸੁਖਜੀਤਪਾਲ ਸਿੰਘ ਥਰੀਕੇ, ਦਲਜੀਤ ਸਿੰਘ, ਮਨਜੀਤ ਸਿੰਘ ਸੈਣੀ, ਨਰਿੰਦਰ ਸਿੰਘ, ਮਨਦੀਪ ਸਿੰਘ ਥਿੰਦ, ਹਰਸਿਮਰਨ ਸਿੰਘ, ਵਿਰਾਜ ਦੀਪ, ਹਰਮੇਸ਼ ਸਿੰਘ, ਸੰਦੀਪ ਕੁਮਾਰ, ਰੁਪਿੰਦਰ ਸਿੰਘ, ਕੁਲਦੀਪ ਸਿੰਘ, ਬਲਜਿੰਦਰ ਸਿੰਘ ਸ਼ੰਕਰ, ਨੋਬਲਜੀਤ ਸਿੰਘ, ਨਵਦੀਪ ਸਿੰਘ ਸਿੱਧੂ, ਨਰਿੰਦਰਪਾਲ ਸਿੰਘ, ਮਨਿੰਦਰ ਬੇਦੀ,ਅਮਿਤ ਗਰਗ, ਸੁਖਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਹਰਵਿੰਦਰ ਸਿੰਘ, ਮਨਜਿੰਦਰ ਸਿੰਘ, ਮਨਮੀਤ ਸਿੰਘ, ਨਰਿੰਦਰ ਸਿੰਘ, ਨਿਰਮਲ ਸਿੰਘ ਰੰਧਾਵਾ, ਬਲਜਿੰਦਰ ਸਿੰਘ, ਦਿਲਪ੍ਰੀਤ ਸਿੰਘ ਕੋਲ, ਸੰਤ ਰਾਮ, ਜਸਪਿੰਦਰ ਕੌਰ, ਪਰਮਜੀਤ ਕੌਰ, ਮਨਜਿੰਦਰ ਸਿੰਘ, ਅਰਸ਼ਦੀਪ ਸਿੰਘ, ਗੁਰਮੀਤ ਸਿੰਘ ਬੋਬੀ, ਤਨਜੀਤ ਸਿੰਘ, ਜਸਬੀਰ ਸਿੰਘ ਗਿੱਲ, ਧੀਰਜ ਕੁਮਾਰ ਅਤੇ ਸਮੂਹ ਪਟਵਾਰੀ ਸਾਹਿਬਾਨ ਅਤੇ ਕਾਨੂੰਗੋ ਸਾਹਿਬਾਨ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly