ਧੀ ਦੀ ਡੋਲੀ

ਮਨਪ੍ਰੀਤ ਕੌਰ ਚਹਿਲ

(ਸਮਾਜ ਵੀਕਲੀ)

ਹਿੰਮਤ ਕਰਕੇ ਛੱਡ ਦਿੱਤਾ ਮੈਂ ,
ਤੇਰਾ ਘਰ ਵੇ ਬਾਬੁਲਾ ।
ਨਿੱਕੇ – ਨਿੱਕੇ ਪੈਰ ਜਦੋਂ ਮੈਂ ,
ਤੇਰੇ ਘਰ ਪਾਏ ਸੀ ।
ਸਾਰਾ ਘਰ ਗੂੰਜ ਉੱਠਿਆ ,
ਜਦੋਂ ਤੋਤਲੀ ਆਵਾਜ਼ ‘ਚ ,
ਮੈਂ ਦੋਂ ਸ਼ਬਦ ਸੁਣਾਏ ਸੀ ।

ਜ਼ਿੰਮੇਵਾਰੀ ਪੈ ਗਈ ਮੇਰੇ ਤੇ ,
ਜਦ ਮੈਂ ਥੋੜੀ ਵੱਡੀ ਹੋਈ ।
ਜਿਆਦਾ ਬੋਲਣਾ ਚੰਗਾ ਨਹੀਂ ,
ਕੁਝ ਲੋਕਾ ਇਹ ਗੱਲ ਸੁਣਾਈ ।
ਲਾਜ ਬਣੀ ਬਾਬੁਲ ਦੀ ,
ਕਿਤੇ ਪੱਗ ਨੂੰ ਦਾਗ ਨਾ ਲਾ ਦੀ ,
ਮਾਂ ਮੇਰੀ ਨੇ ਗੱਲ ਸਮਝਾਈ ।

ਰਿਸ਼ਤਾ ਲੱਭਿਆ ਮੇਰੇ ਲਈ ,
ਮੁੰਡੇ ਵਾਲਿਆ ਕੀਮਤ ਪਾਈ ,
ਸੋਹਣਾ ਬਾਬੁਲ ਵਿਆਹ ਕੀਤਾ ,
ਧੀ ਦੀ ਹਰ ਇੱਕ ਰੀਝ ਪੁਗਾਈ ।
ਰੋਂਦੀ ਬਾਬੁਲ ਤੋਂ ਜਰ ਨਾ ਹੋਵੇ ,
ਜਦ ਧੀ ਆਪਣੀ ਡੋਲੀ ਪਾਈ ।

ਕਰਕੇ ਪੱਧਰ ਜਿਹਾ ਜਿਗਰਾ ,
ਵੀਰ ਨੇ ਭੈਣ ਡੋਲੀ ਪਾਈ ,
ਤੇਰੇ ਘਰ ਦੀਆਂ ਮੌਜਾਂ ਨੂੰ ,
ਧੀਆਂ ਨੂੰ ਤਰਸ਼ ਦੀਆਂ ,
ਭਰ ਆਉਂਦਾ ਅੱਖਾਂ ‘ਚ ਪਾਣੀ ,
ਚਹਿਲਾ ਅੱਖੀਆਂ ਬਰਸ਼ ਦੀਆਂ ।

ਮਨਪ੍ਰੀਤ ਕੌਰ ਚਹਿਲ
84377 52216

 

Previous articleਪ੍ਰਣਾਮ ਪੁਲਵਾਮਾ ਦੇ ਸ਼ਹੀਦਾਂ ਨੂੰ
Next articleਪਿਆਰ ਵਾਲ਼ਾ ਮਹੀਨਾ…….