ਧੀ ਦੀ ਪੁਕਾਰ!!

(ਸਮਾਜ ਵੀਕਲੀ)

ਮੈਂ ਪੰਜਾਬ ਦੀ ਧੀ ਅਬਲਾ ਬੋਲਦੀ,
ਅੰਦਰੋਂ ਮੇਰੇ ਇਨਕਲਾਬ ਦੀ ਆਵਾਜ਼ ਬੋਲਦੀ,
ਮੇਰੇ ਅੰਦਰੋਂ ਊਧਮ, ਭਗਤ ਦੇ ਨਾਅਰਿਆਂ ਦੀ ਆਵਾਜ਼ ਗੂੰਜਦੀ l
ਜਾਗ ਉੱਠੋ ਮੇਰੇ ਦੇਸ਼ ਦੇ ਜਵਾਨੋ, ਸੁੱਤੀਆਂ ਜ਼ਮੀਰਾਂ ਠਹਿਰ ਗਈਆਂ ਨੇ l
ਨਸ਼ਿਆਂ ਨੇ ਤੁਹਾਡੀ ਤਕਦੀਰ ਮਾਰ ਲਈ ਏ l
ਬੇਜ਼ੁਬਾਨੋ, ਤੁਸੀਂ ਆਪਣੇ ਹੱਥੀਂ ਕਿਸਮਤ ਦੀਆਂ ਪੋਟਲੀਆਂ ਖੋਹ ਲਈਆਂ ਨੇ l
ਮਾਂ ਧਰਤੀ ਦੇ ਸੀਨੇ ਦੀਆਂ ਰੀਝਾਂ ਤੁਸਾਂ ਖੋਹ ਲਈਆਂ ਨੇ l
ਆ ਗਿਆ ਵਕਤ ਕੁੱਝ ਕਰ ਦਿਖਾਉਣ ਦਾ l
ਪੰਜਾਬ ਮੇਰੇ ਦੇ ਤਾਜ ‘ਤੇ ਪਹਿਰਾ ਲਿਆਉਣ ਦਾl
ਨਵਾਂ ਇਨਕਲਾਬ ਜ਼ਿੰਦਾਬਾਦ ਕਹਿਲਾਉਣ ਦਾl
ਸਾਡੇ ਦਿਲਾਂ ‘ਚ ਹੌਸਲਾ ਵਧਾਉਣ ਦਾ l
ਅਣਖ ਲਈ ਮਰ ਮਿਟੋ, ਤੁਸੀਂ ਕੌਮ ਦੇ ਬਹਾਦੁਰ ਸ਼ੇਰ ਹੋ l
ਤੁਸੀਂ ਨਵਾਂ ਇਤਿਹਾਸ ਰਚਾਉਣਾ ਏ,
ਆਪਣੀ ਧਰਤੀ ਮਾਂ ਦਾ ਕਰਜ਼ ਲਾਹੁਣਾ ਏ l
ਸਿਰਾਂ ‘ਤੇ ਕਫ਼ਨ ਤਾਜ ਬੰਨ੍ਹ ਲਵੋ,
ਭੈਣ ਦੇ ਸਿਰ ਦਾ ਤਾਜ ਹੁੰਦੀ ਲਾਜ ਪੱਗ ਬਈ l
ਤੁਸੀਂ ਚੜ੍ਹਦੇ ਸੂਰਜ ਦੀ ਲਾਲੀ ਹੋ,
ਪਹਿਲੀ ਕਿਰਨ ਦੀ ਝਲਕ ਹੋ l
ਪੰਜਾਬ ਮੇਰੇ ਦੀ ਸ਼ਾਨ ‘ਤੇ ਜਾਨ ਹੋ l
ਉੱਠੋ ਸੂਰਬੀਰ ਨੋਜਵਾਨੋ, ਤੁਸੀਂ ਨਵਾਂ ਇਨਕਲਾਬ ਲਿਆਉਣਾ ਏ,
ਆਪਣੇ ਪੰਜਾਬ ਅੰਦਰ ਨਵਾਂ ਇਤਿਹਾਸ ਰਚਾਉਣਾ ਏ l
ਇਨ੍ਹਾਂ ਜ਼ਾਲਿਮਾਂ ਦਾ ਮੁੱਢ ਤੋਂ ਬੂਟਾ ਉਖਾੜਨਾ ਏ,
ਖਾ ਖਾ ਲੁੱਟਿਆ ਆਪਣਿਆਂ ਨੇ ਹੀ ਮੇਰੇ ਪੰਜਾਬ ਨੂੰ, ਮੇਰੇ ਪੰਜਾਬ ਨੂੰ, ਮੇਰੇ ਪੰਜਾਬ ਨੂੰ l

ਗੁਰਬਿੰਦਰ ਕੌਰ ਠੱਟਾ ਟਿੱਬਾ (ਸਪੇਨ)

 

Previous articleਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਾਂਦਰ ਪੱਤੀ ਕੋਟਸਮੀਰ ਵਿਖੇ ਕੀਤਾ ਗਿਆ ਮੈਗਾ ਮਾਪੇ-ਅਧਿਅਪਕ ਮਿਲਣੀ ਦਾ ਆਯੋਜਨ
Next articleਅਸੀਂ ਜੰਨਤ ਤੋਂ ਕੀ ਲੈਣਾ