ਧੀ ਦੀ ਅਰਜੋਈ

(ਸਮਾਜ ਵੀਕਲੀ)

ਗੱਲ ਸੁਣ ਮਾਏ ਰਾਣੀ ,
ਮੇਰੀ ਉਮਰ ਨਿਆਣੀ ,
ਮੈਨੂੰ ਲੜ ਨਾ ਕਿਸੇ ਦੇ ਅਜੇ ਲਾਈਂ ਅੰਮੀਏ ।
ਮੈਨੂੰ ਰੱਜ ਕੇ ਤਾਂ ਪਹਿਲਾਂ ਤੂੰ ਪੜ੍ਹਾਈਂ ਅੰਮੀਏ ।

ਦਾਜ ਦੇ ਨੇ ਲੋਭੀ ,
ਐਵੈਂ ਦਿੰਦੇ ਜਿੰਦ ਰੋਲ।
ਕੀ ਦੇਣਾ ਤੁਸੀਂ ਦਾਜ ,
ਕੁਝ ਹੈ ਨੀ ਸਾਡੇ ਕੋਲ ।
ਗਹਿਣਾ ਵਿਦਿਆ ਦਾ ਮੈਨੂੰ ਨੀ ਤੂੰ ਪਾਈਂ ਅੰਮੀਏ ।
ਮੈਨੂੰ ਰੱਜ ਕੇ ਤਾਂ ਪਹਿਲਾਂ ਤੂੰ ਪੜ੍ਹਾਈਂ ਅੰਮੀਏ ।

ਅਸ਼ੀਂ ਪੜ੍ਹ – ਲਿਖ ਤੋੜ ਦੇਣੇ ,
ਭੈੜੇ ਜੋ ਰਿਵਾਜ਼ ।
ਕਈ ਭੈਣਾਂ ਨੂੰ ਤਾਂ ਖਾ ਗਿਆ ,
ਚੰਦਰਾ ਇਹ ਦਾਜ ।
ਮੈਨੂੰ ਆਪਣੇ ਤੂੰ ਪੈਰਾਂ ਤੇ ਖੜਾਈਂ ਅੰਮੀਏ ।
ਮੈਨੂੰ ਰੱਜ ਕੇ ਤਾਂ ਪਹਿਲਾਂ ਤੂੰ ਪੜ੍ਹਾਈਂ ਅੰਮੀਏ ।

ਵਿਦਿਆ ਹੈ ਗਹਿਣਾ ,
ਜਿਹੜਾ ਚਾਨਣ ਵਿਖੇਰੇ ।
ਕੁਝ ਬਣ ਕੇ ਵਿਖਾਣਾ ,
ਮਾਏ ਸੁਣ ਹੋ ਕੇ ਨੇੜੇ ।
ਹੱਥ ਜੋੜਦੀ ਮੈਂ ਅਜੇ ਨਾ ਵਿਆਈਂ ਅੰਮੀਏ।
ਮੈਨੂੰ ਰੱਜ ਕੇ ਤਾਂ ਪਹਿਲਾਂ ਤੂੰ ਪੜ੍ਹਾਈਂ ਅੰਮੀਏ ।

ਤਰਸੇਮ ਸਹਿਗਲ
– 93578-96207

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌੜਾ ਸੱਚ
Next article‘ਘਰ ਦੀ ਸਫਾਈ’