ਧੀਆਂ

(ਸਮਾਜ ਵੀਕਲੀ)

ਨਾ ਮਾਰੀਂ ਕੁੱਖ ਵਿੱਚ ਮਾਏ ਨੀ
ਮੈਂ ਸਦਾ ਤੈਨੂੰ ਮਾਣ ਦਵਾਊਂਗੀ

ਤੇਰੇ ਲਹੂ ਦੀ ਸਹੁੰ ਨੀ ਮੈਂ ਖਾਵਾਂ
ਮੈਂ ਤੇਰੇ ਸਾਰੇ ਬੋਲ ਪੁਗਾਊਂਗੀ

ਕਿਉਂ ਕੁੱਖ ਦੀ ਕਾਤਿਲ਼ ਤੂੰ ਬਣੇਂ
ਮੈਂ ਤਾਂ ਲਾਡੋ ਤੇਰੀ ਕਹਿਲਾਊਂਗੀ

ਨੀ ਮੈਂ ਨਿੱਕੇ ਨਿੱਕੇ ਕਦਮਾਂ ਨਾਲ਼
ਤੇਰੇ ਵਿਹੜੇ ‘ਚ ਰੌਣਕ ਲਾਊਂਗੀ

ਜੋ ਟੁੱਟੀਆਂ ਤੇਰੀਆਂ ਸਧਰਾਂ ਨੇ
ਮਾਏ ਮੈਂ ਉਨ੍ਹਾਂ ਨੂੰ ਰੁਸ਼ਨਾਊਂਗੀ

ਮੈਂ ਪੜ੍ਹ ਲਿਖ ਕੇ ਉੱਚੇ ਅਹੁਦੇ ਤੇ
ਨੀ ਬਾਬਲ ਦੀ ਆਣ ਵਧਾਊਂਗੀ

ਸਿਰ ਮੜ੍ਹਿਆ ਸ਼ੱਕ ਜੋ ਇੱਜ਼ਤ ਦਾ
ਮੈਂ ਤਾਂ ਉਸਨੂੰ ਵੀ ਤੋੜ ਨਿਭਾਊਂਗੀ

ਜੇ ਕਦੇ ਮਿਲਿਆ ਮੌਕਾ ਉੱਡਣ ਦਾ
ਮਾਏ ਮੈਂ ਤੈਨੂੰ ਵੀ ਨਾਲ਼ ਉਡਾਊਂਗੀ

ਮੈਂ ਸਭ ਤੋੜ ਕੇ ਝੂਠੀਆਂ ਰਸਮਾਂ ਨੂੰ
ਨਵਾਂ ਨਕੋਰ ਸਮਾਜ ਬਣਾਂਊਗੀ

ਕਦੇ ਕਹੋ ਨਾ ਚਿੜੀਆਂ ਕੁੜੀਆਂ ਨੂੰ
ਮੈਂ ਵੀ ਹੁਣ ਸੁਪਨੇਂ ‘ਜੀਤ’ ਸਜਾਊਂਗੀ

ਸਰਬਜੀਤ ਸਿੰਘ ਨਮੋਲ਼

ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਸ਼ਾ ਤਸਕਰੀ ਮਾਮਲਾ: ਮਜੀਠੀਆ ਦੀ ਕੱਚੀ ਜ਼ਮਾਨਤ ਬਰਕਰਾਰ, ਪੱਕੀ ਬਾਰੇ ਸੁਣਵਾਈ 24 ਤੱਕ ਟਲੀ
Next articleਮੁਸਕਰਾਉਂਦਾ ਚਿਹਰਾ