(ਸਮਾਜ ਵੀਕਲੀ)
ਉਹ ਧੀ ਬੜੀ ਪਿਆਰੀ ਹੁੰਦੀ
ਸਿਰ ਜੀਹਦੇ ਫੁਲਕਾਰੀ ਹੁੰਦੀ
ਕੁਦਰਤ ਨੇ ਸਿੰਗਾਰੀ ਹੁੰਦੀ
ਲੱਗਦੀ ਕਲੀ ਗੁਲਾਬ ਦੀ
ਇਹੋ ਜਿਹੀ ਹੁੰਦੀ ਹੈ
ਸਾਡੀ ਧੀ ਪੰਜਾਬ ਦੀ
ਅੰਮ੍ਰਿਤ ਵੇਲੇ ਪੜ੍ਹੇ ਜੋ ਬਾਣੀ
ਚਾਟੀ ਵਿੱਚ ਪਾਵੇ ਮਧਾਣੀ
ਆਪਣੇ ਸਾਰੇ ਫਰਜ਼ ਨਿਭਾਉਂਦੀ
ਕਰੇ ਜੋ ਗੱਲ ਹਿਸਾਬ ਦੀ
ਇਹੋ ਜਿਹੀ ਹੁੰਦੀ ਹੈ
ਸਾਡੀ ਧੀ ਪੰਜਾਬ ਦੀ
ਆਪਣੇ ਹੱਕਾਂ ਲਈ ਲੜਨਾ ਜਾਣੇ
ਹੱਥ ਵਿੱਚ ਤੇਗ ਵੀ ਫੜਨਾ ਜਾਣੇ
ਮਾਈ ਭਾਗੋ ਦੀ ਵਾਰਿਸ ਬਣਕੇ
ਬਣੇ ਪਾਤਰ ਕਿਸੇ ਕਿਤਾਬ ਦੀ
ਇਹੋ ਜਿਹੀ ਹੁੰਦੀ ਹੈ
ਸਾਡੀ ਧੀ ਪੰਜਾਬ ਦੀ
ਦੁਨੀਆਂ ਦੀ ਸ਼ਹਿਜ਼ਾਦੀ ਕਹਾਉਂਦੀ
ਜੋ ਨਾਮ ਪਿੱਛੇ ਕੌਰ ਹੈ ਲਾਉਂਦੀ
ਜਿਉਂਦੀਆਂ ਰਹਿਣ ‘ਸੋਹੀ’ ਦੀਆਂ ਭੈਣਾਂ
ਜੋ ਸ਼ਾਨ ਨੇ ਪੰਜ ਆਬ ਦੀ
ਇਹੋ ਜਿਹੀ ਹੁੰਦੀ ਹੈ
ਸਾਡੀ ਧੀ ਪੰਜਾਬ ਦੀ
ਗੁਰਮੀਤ ਸਿੰਘ ਸੋਹੀ
ਪਿੰਡ -ਅਲਾਲ(ਧੂਰੀ)
M-9217981404