ਹਰੀ ਕ੍ਰਿਸ਼ਨ ਬੰਗਾ
(ਸਮਾਜ ਵੀਕਲੀ) ਧੀ ਨੂੰ ਸਦੀਆਂ ਤੋਂ ਹੀ ਮਾਂ ਦੀ ਕੁੱਖ ਵਿੱਚ ਮਾਰਿਆ ਜਾਂਦਾ ਹੈ, ਇਥੋਂ ਤੱਕ ਕੇ ਮਾਂ ਸੀਤਾ ਦੇਵੀ ਵੀ ਜ਼ਮੀਨ ਚੋਂ ਘੜ੍ਹੇ ਵਿੱਚ ਪਾ ਕੇ ਦੱਬੀ ਹੋਈ ਕਿਸਾਨ ਨੂੰ ਹੱਲ ਵਾਂਹਦੇ ਹੋਏ ਨੂੰ ਮਿਲੀ ਸੀ।
ਸਮੇਂ ਸਮੇਂ ਤੇ ਧੀ ਨੂੰ ਮਾਂ ਦੀ ਕੁੱਖ ਵਿੱਚ ਮਾਰਨ ਖਿਲਾਫ ਕਾਨੂੰਨ ਵੀ ਬਣੇ ਪਰ ਅਸਰਦਾਰ ਨਹੀਂ ਹੋਏ। ਸਰਕਾਰਾਂ ਕਾਨੂੰਨ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਾਉਣ ਵਿੱਚ ਅਸਮਰਥ ਰਹੀਆਂ। ਧੀ ਵੀ ਰੱਬ ਦਾ ਜੀਅ ਆ, ਲੜਕੇ ਦੀ ਤਰਾਂ……………………… ਫਿਰ ਧੀਆਂ ਨੂੰ ਕਿਉਂ ਮਾਰਿਆ ਜਾਂਦਾ?
ਕੀ ਧੀਆਂ ਜਿਆਦਾ ਖਾਂਦੀਆਂ… ਜਾਂ ਕੋਈ ਹੋਰ ਕਾਰਨ?
ਮੁੰਡਿਆਂ ਨਾਲੋਂ ਵੱਧ ਹੁਸ਼ਿਆਰ,ਵੱਧ ਸ਼ਹਿਨਸ਼ਕਤੀ ਵਾਲੀਆਂ, ਮਾਂ ਬਾਪ, ਭੈਣ ਭਾਈ ਦਾ ਖਿਆਲ ਕਰਨ ਵਾਲੀਆਂ………….
ਫਿਰ ਕੁੱਖ ਵਿੱਚ ਕਿਉਂ ਮਾਰੀਆਂ ਜਾਂਦੀਆਂ?
……….. ਗੱਲ ਵਿਚਾਰਨ ਦੀ ਆ ………….
ਜਦੋਂ ਧੀ ਜਨਮ ਲੈਂਦੀ ਆ, ਉਸ ਦਿਨ ਤੋਂ ਹੀ ਧੀ ਦੇ ਮਾਪਿਆਂ ਨੂੰ ਫਿਕਰ ਪੈ ਜਾਂਦਾ, ਇਸ ਸਮਾਜ ਵਿੱਚ ਉਸ ਨੂੰ ਪੜ੍ਹਾਉਣ ਦਾ, ਉਸ ਦੀ ਇਜੱਤ ਦਾ, ਉਸਦੇ ਸਤਿਕਾਰ ਦਾ…..ਆਦਿ
ਧੀ ਵਾਲਾ ਲੜਕੀ ਦੇ ਵਿਆਹ ਤੋਂ ਲੈ ਕੇ ਉਸਦੇ ਆਖਰੀ ਸਾਹਾਂ ਤੱਕ ਲੜਕੇ ਵਾਲਿਆਂ ਦਾ ਦੇਣਦਾਰ ਰਹਿੰਦਾ ਆ..
ਕੋਈ ਵੀ ਤਿਓਹਾਰ ਆ ਜਾਵੇ, ਲੜਕੀ ਵਾਲੇ ਦੇਣ..
ਕੋਈ ਖੁਸ਼ੀ ਹੋਵੇ, ਗਮੀ ਹੋਵੇ ਲੜਕੀ ਵਾਲਿਆਂ ਦਾ ਫਰਜ਼
ਇਥੋਂ ਤੱਕ ਕੇ ਲੜਕੀ ਸੋਹਰੇ ਘਰ ਮਰ ਵੀ ਜਾਵੇ, ਉਸਦਾ ਆਖਰੀ ਲਿਭਾਸ.. ਕਫ਼ਨ.. ਉਸਦੇ ਮਾਪਿਆਂ ਦਾ!!!
…….. ਕਿਉਂ ਭਾਈ? ……
ਅਸੀਂ ਸੋਚਦੇ ਆ ਲੜਕੀ ਜੰਮਦੀ ਹੀ ਮਾਂ ਬਾਪ ਨੂੰ ਉਮਰ ਭਰ ਲਈ ਦੇਣਦਾਰ ਅਤੇ ਲੜਕੇ ਵਾਲਿਆਂ ਨੂੰ ਉਮਰ ਭਰ ਲਈ ਲੈਣ ਦਾਰ। ਇਥੋਂ ਤੱਕ ਕੇ ਲੜਕੀ ਦੇ ਰਿਸ਼ਤੇਦਾਰ ਵੀ ਲੜਕੇ ਵਾਲਿਆਂ ਦੇ ਕਰਜਦਾਰ ਹੋ ਜਾਂਦੇ ਹਨ। ਇਸ ਲੈਣ ਦੇਣ ਨੂੰ ਪਹਿਲਾਂ ਦਹੇਜ ਕਹਿੰਦੇ ਸੀ, ਹੁਣ ਤੋਹਫੇ ਦਾ ਨਾਮ ਦੇ ਦਿੱਤਾ ਗਿਆ।
ਧਾਰਮਿਕ ਗ੍ਰੰਥਾਂ ਅਨੁਸਾਰ ਕੰਨਿਆ ਦਾਨ ਉੱਤਮ ਦਾਨ ਗਿਣਿਆ ਜਾਂਦਾ ਆ। ਲੜਕੀ ਵਾਲੇ ਦਾਨੀ ਆ, ਜਿਹਨਾਂ ਇੱਕ ਬੱਚੀ ਨੂੰ ਪੜ੍ਹਾ ਲਿਖਾ ਕੇ ਹਰ ਤਰਾਂ ਸਪੁੰਨ ਬਣਾਉਣ ਵਿੱਚ ਆਪਣੀ ਹੈਸੀਅਤ ਤੋਂ ਵੱਧ ਖਰਚ ਕਰਦੇ ਆ। ਫਿਰ ਲੜਕੀ ਨੂੰ ਓਪਰੇ ਘਰ ਆਪਣੇ ਹੱਥੀਂ ਤੋਰਦੇ ਆ, ਜਿਥੇ ਉਸ ਨੂੰ ਲੜਕੇ ਦੇ ਪਰਿਵਾਰ ਦਾ ਹਰ ਮੈਂਬਰ ਇਹ ਸਮਝਦਾ ਆ ਕੇ ਇਹ ਮੇਰੀ ਸੇਵਾ ਵਾਸਤੇ ਆਈ ਆ। ਹਰ ਕੋਈ ਉਸ ਤੋਂ ਆਸ ਕਰਦਾ,ਪਰ ਉਸਦੀ ਦੇਖਭਾਲ ਦੀ ਜੁੰਮੇਵਾਰੀ ਕੋਈ ਨਹੀਂ ਚੁੱਕਦਾ ਨਾ ਹੀ ਕੋਈ ਫਰਜ਼ ਸਮਝਦਾ।
ਇੱਕ ਪੜ੍ਹੀ ਲਿਖੀ ਧੀ ਸਾਰੇ ਪਰਿਵਾਰ ਨੂੰ ਪੜ੍ਹਾ ਸਕਦੀ ਆ, ਇੱਕ ਲੜਕਾ ਨਹੀਂ। ਇੱਕ ਲੜਕੀ ਜੋ ਪਹਿਲਾਂ ਧੀ ਫੇਰ ਨੂੰਹ ਫੇਰ ਮਾਂ ਬਣਦੀ ਆ, ਅਸੀਂ ਕਹਿੰਦੇ ਆ ਕੇ ਅਸੀਂ ਮਾਂ ਦਾ ਦੇਣ ਅਸੀਂ ਸੱਤ ਜਨਮ ਨਹੀਂ ਦੇ ਸਕਦੇ, ਇਹਕਿਉਂ ਭੁੱਲ ਜਾਂਦੇ ਆ, ਕਿ ਸਾਰੇ ਰਿਸ਼ਤਿਆਂ ਦੀ ਸ਼ੁਰੂਆਤ ਇੱਕ ਧੀ ਤੋਂ ਹੁੰਦੀ ਆ। ਧੀ ਤੋਂ ਬਿਨਾਂ ਸੰਸਾਰ ਦੀ ਹੋਂਦ ਦਾ ਸਪਨਾ ਵੀ ਨਹੀਂ ਲਿਆ ਜਾ ਸਕਦਾ।…… ਵਿਚਾਰ ਕਰੋ…… ਧੀਆਂ ਦਾ ਸਤਿਕਾਰ ਕਰੋ, ਆਪਣੇ ਪੁੱਤਰਾਂ ਵਾਂਗੂ ਪਿਆਰ ਕਰੋ ਆਪਣੇ ਲੜਕਿਆਂ ਨੂੰ ਧੀਆਂ ਦਾ ਸਤਿਕਾਰ ਕਰਨ ਦੀ ਗੂੜ੍ਹਤੀ ਦਿਓ।
*ਧੀਆਂ ਦੀ ਲੋਹੜ੍ਹੀ ਤਾਂ ਇੱਕ ਕਦਮ ਆ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਅਧਿਕਾਰ ਦਿਵਾਉਣ ਲਈ ਇੱਕ ਕੋਸ਼ਿਸ਼ ਆ।ਅਮਲੀ ਜਾਮਾ ਪਹਿਨਾਉਣਾ ਲਈ ਆਪਣੇ ਧਰਮ, ਕਰਮ ਅਤੇ ਕਰਤਵ ਨੂੰ ਸਮਝਣਾ ਹੀ ਧੀਆਂ ਦੀ ਲੋਹੜ੍ਹੀ ਦਾ ਮਕਸਦ ਆ।
ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਆਦਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj