ਜਸਵੰਤ ਕੌਰ ਗਰੇਵਾਲ
(ਸਮਾਜ ਵੀਕਲੀ) ਇੱਕ ਧੀ ️ਨੂੰ ਪਰਾਇਆ ਧਨ ਮੰਨਣਾ ਤੇ ਨੂੰਹ ਨੂੰ ਬੇਗਾਨੀ ਮੰਨਣ ਵਾਲੀ ਇਹ ਰੀਤ ਬੜੇ ਲੰਬੇ ਸਮੇਂ ਤੋਂ ਚਲਦੀ ਆ ਰਹੀ ਹੈ ਇੱਕ ਪਿਓ ਦੇ ਘਰ ਧੀ ਦਾ ਜੰਮਣਾ ਉਸ ਕਬੀਲਦਾਰੀ ਦੀ ਪੱਗ ਬੰਨਣਾ ਬਰਾਬਰ ਹੈ ਜੋ ਕਬੀਲਦਾਰੀ ਦੀ ਪੂਣੀ ਵਿੱਚ ਅਨੇਕਾਂ ਲੋਕਾਂ ਦੇ ਤਾਨੇ ਮੇਹਣੇ ਸਮਾਜ ਦੀ ਇੱਜਤ ਆਪਣੀ ਪੁਰਖਾਂ ਦੀ ਮਰਿਆਦਾ ਨੂੰ ਪੇਚਾਂ ਵਿੱਚ ਬੰਨਦਾ ਹੈ ਤੇ ਇੱਕ ਧੀ ਵੀ ਉਸ ਪੱਗ ਦੇ ਮੁਢਲੇ ਪੇਚ ਦੀ ਤਰਹਾ ਉਸ ਪੱਗ ਰੂਪੀ ਬਾਪ ਦੀ ਸ਼ਾਨ ਬਣਾਈ ਰੱਖਦੀ ਹੈ ਆਪਣੀ ਜ਼ਿੰਦਗੀ ਦਾਓ ਤੇ ਲਾ ਕੇ ਆਪਣੇ ਫਰਜ ਨਿਭਾਉਂਦੀ ਹੈ
ਬਾਪ ਦੀ ਇੱਜਤ ਕਰਕੇ ਉਹ ਹੱਸ ਕੇ ਸਭ ਕੁਝ ਜਰ ਲੈਂਦੀ ਹੈ!
ਫਿਰ ਵੀ ਧੀ ਪਰਾਈ ਕਿਉਂ……???
ਜੇ ਇਕ ਧੀ ਪਰਾਈ ਹੈ ਤਾਂ ਉਸਦਾ ਕਿਹੜੇ ਹੱਕ ਨਾਲ ਕੰਨਿਆਂ ਦਾਨ ਕੀਤਾ ਜਾਂਦਾ ਹੈ ਪਰਾਈ ਚੀਜ਼ ਤੇ ਕੀ ਹੱਕ ਜਤਾਉਣਾ ਸਮਾਜ ਦੀ ਅਸਲ ਮਰਿਆਦਾ ਹੈ।
ਇੱਕ ਨੂੰਹ ️ ਜਦ ਇੱਕ ਧੀ ਨੂੰਹ ਬਣ ਕੇ ਸਹੁਰੇ ਪਰਿਵਾਰ ਵਿੱਚ ਜਾਂਦੀ ਹੈ ਉਹ ਆਪਣਾ ਵੇੜਾ ਘਰ ਮਾਂ ਬਾਪ ਬਚਪਨ ਦੇ ਸਾਥੀ ਆਪਣਾ ਨਾ ਤੇ ਆਪਣਾ ਵਜੂਦ ਸਭ ਛੱਡ ਕੇ ਉਹ ਇੱਕ ਨੂੰਹ ਬਣ ਕੇ ਸਹੁਰੇ ਪਰਿਵਾਰ ਵਿੱਚ ਦਾਖਲ ਹੁੰਦੀ ਹੈ!
ਅਨੇਕਾਂ ਸੁਪਨੇ ਖਵਾਹਿਸ਼ਾਂ ਤੇ ਅਰਮਾਨਾਂ ਦਾ ਗਲਾ ਘੋਟ ਕੇ ਉਹ ਆਪਣਾ ਨਵਾਂ ਜੀਵਨ ਸ਼ੁਰੂ ਕਰਦੀ ਹੈ ਉਸ ਦਾ ਸਹੁਰਾ ਪਰਿਵਾਰ ਉਸਦੇ ਹੱਥਾਂ ਦੇ ਲੱਗੀ ਮਹਿੰਦੀ ਦੇ ਰੰਗ ਦੀ ਤਰਾਂ ਬਦਲਦਾ ਹੈ ਪਹਿਲਾ ਮਹਿੰਦੀ ਵਾਂਗ ਖਿੜਿਆ ਰੰਗ ਤੇ ਮਹਿਕ ਪਿਆਰ ਬਖੂਬੀ ਦਿਖਾਉਂਦਾ ਹੈ ਫਿਰ ਹੌਲੀ ਹੌਲੀ ਸਮੇਂ ਅਨੁਸਾਰ ਤਿਉਂ ਤਿਉਂ ਮਹਿੰਦੀ ਫਿੱਕੀ ਪੈਂਦੀ ਹੈ ਉਸੇ ਤਰ੍ਹਾਂ ਸੋਹਰੇ ਪਰਿਵਾਰ ਦਾ ਅਸਲੀ ਰੰਗ ਨਜ਼ਰ ਆਉਣ ਲੱਗ ਜਾਂਦਾ ਹੈ ਵਿਚਾਰੀ ਨੂੰਹ ਨੂੰ ਬੇਗਾਨੀ ਦਾ ਖਿਤਾਬ ਮਿਲਣਾ ਸ਼ੁਰੂ ਹੋ ਜਾਂਦਾ ਹੈ
ਉਸ ਨਾਲ ਉਹ ਬੇਗਾਨਾ ਸਲੂਕ ਕੀਤਾ ਜਾਂਦਾ ਹੈ ਅਕਸਰ ਕਿਹਾ ਜਾਂਦਾ ਹੈ ਕਿ ਬੇਗਾਨਾ ਕਦੇ ਆਪਣਾ ਨਹੀਂ ਹੁੰਦਾ ਤੇ ਕਿਹੜੇ ਹੱਕ ਨਾਲ ਇਹ ਸਮਾਜ ਇੱਕ ਧੀ ਨੂੰ ਨੂਹ ਦਾ ਦਰਜਾ ਦੇ ਕੇ ਆਪਣਾ ਹੱਕ ਜਤਾਉਂਦਾ ਹੈ। ਸਾਰੀ ਜ਼ਿੰਦਗੀ ਇੱਕ ਧੀ ਨੂੰਹ ਬਣ ਕੇ ਸਹੁਰੇ ਪਰਿਵਾਰ ਦਾ ਵੰਸ਼, ਅੱਗੇ ਵਧਾਉਂਦੀ ਹੈ ਤਾਂ ਉਹਨਾਂ ਦੇ ਮਹਿਣਾ ਨੂੰ ਸੁਣ ਕੇ ਉਹ ਫਿਰ ਵੀ ਆਪਣਾ ਫਰਜ ਨਿਭਾਉਂਦੀ ਹੈ!
ਫਿਰ ਵੀ ਨੂੰਹ ਬੇਗਾਨੀ ਕਿਉਂ……????
ਇਹਨਾਂ ਸਵਾਲਾਂ ਦੇ ਜਵਾਬ ਖੁਦ ਸਮਾਜ ਹੀ ਨਹੀਂ ਲੱਭ ਸਕਿਆ ਫਿਰ ਵੀ ਇਸ ਝੂਠੀ ਸ਼ਾਨ ਨੂੰ ਬਰਕਰਾਰ ਕਰਕੇ ਇਹ ਆਪਣਾ ਦਰਜਾ ਸਭ ਤੋਂ ਉੱਚਾ ਰੱਖਦਾ ਹੈ ਹੋ ਸਕੇ ਤਾਂ ਇਸ ਸੋਚ ਨੂੰ ਬਦਲੋ ਤੇ ਧੀ ਨੂੰ ਕਦੇ ਪਰਾਈ ਤੇ ਨੂੰਹ ਨੂੰ ਕਦੇ ਬੇਗਾਨੀ ਨਾ ਸਮਝ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly