“ਧੀ”

ਸੰਦੀਪ ਸਿੰਘ 'ਬਖੋਪੀਰ'
(ਸਮਾਜ ਵੀਕਲੀ) 
ਧੀ ਧਰਮ ਨਿਭਾਉਂਦੀ ਦੁਨੀਆਂ ਦੇ,
ਧੀ ਹੁੰਦੀ ਆਣ ਤੇ ਸ਼ਾਨ ਲੋਕੋ ।
ਧੀ ਦੋ ਘਰਾਂ ਵਿੱਚ ਜਾਏ ਵੰਡੀ,
ਧੀ ਹੁੰਦੀ ਆਪਣੇ ਘਰ ਮਹਿਮਾਨ ਲੋਕੋ ।
ਧੀ ਹੈ ਸ਼ਰਮਾਇਆ ਜ਼ਿੰਦਗੀ ਦਾ,
ਧੀ ਦੁਨੀਆਂ ਤੇ ਵਰਦਾਨ ਲੋਕੋ।
ਧੀ ਜਗ ਜਾਨਣੀ ਇਸ ਦੁਨੀਆਂ ਤੇ
ਧੀ ਪਿਓ ਤੇ ਵੀਰ ਦਾ ਮਾਣ ਲੋਕੋ ।
ਧੀ ਪੁੱਤਾਂ ਤੋਂ ਵੱਧ ਨਾਲ ਖੜ੍ਹੇ
ਧੀ ਦੀ ਮਾਪਿਆਂ ਵਿੱਚ ਹੈ ਜਾਨ ਲੋਕੋ ।
ਧੀ ਭੱਜੀ ਆਉਂਦੀ ਦੁੱਖਾਂ ਵਿੱਚ,
ਧੀ ਵੀਰਾਂ ਤੋਂ ਬਾਰੇ ਜਾਨ ਲੋਕੋ ।
ਧੀ ਪੜ੍ਹ ਲਿਖ ਮਾਣ ਵਧਾਉਂਦੀ ਹੈ,
ਧੀ ਅਫ਼ਸਰ,ਦੇਸ਼ ਦੀ ਸ਼ਾਨ ਲੋਕੋ।
ਧੀ ਧਰੇਕ ਹੈ ਰੌਣਕ ਵਿਹੜੇ ਦੀ,
ਧੀ ਨਾਲ ਹੈ ਕੁੱਲ ਜਹਾਨ ਲੋਕੋ ।
ਧੀ ਨਾਲ ਹੈ ਰੱਖੜੀ ਵੀਰੇ ਦੀ,
ਧੀ ਹੈ ਸ਼ਗਨਾਂ ਦੀ ਖਾਣ ਲੋਕੋ।
ਧੀ ਨਾਲ ਨੇ ਰਿਸ਼ਤੇ ਲੱਖ ਜੰਮਦੇ,
ਧੀ ਹੈ ਰਿਸ਼ਤਿਆਂ ਦਾ ਮਾਣ ਲੋਕੋ।
ਧੀ ਹੈ ਮਾਂ,ਪਤਨੀ, ਭੈਣ ਸਾਡੀ,
ਧੀ ਨੂੰ ਸਭ ਦਿਲ ਚੋਂ ਚਾਹੁਣ ਲੋਕੋ ।
ਧੀ ਹੈ ਸੰਦੀਪ ਦੀ ਕੁੱਲ ਦੁਨੀਆਂ,
ਧੀ ਹੈ ਸਭ ਦੀ ਪਹਿਚਾਣ ਲੋਕੋ ।
ਧੀਆਂ ਹਨ ਸ਼ਰਮਾਇਆ ਜ਼ਿੰਦਗੀ ਦਾ,
ਕਿੱਧਰ ਜੰਮਣ ਤੇ ਕਿੱਧਰ ਨੂੰ ਜਾਣ ਲੋਕੋ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017
Previous articleਸ਼ੁਭ ਸਵੇਰ ਦੋਸਤੋ
Next articleਪ੍ਰੋ. ਜੀ.ਐਨ. ਸਾਈ ਬਾਬਾ ਦੇ ਵਿਛੋੜੇ ‘ਤੇ ਦੇਸ਼ ਭਗਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ