ਧੀ

ਅਵਤਾਰ ਸਿੰਘ ਢਿੱਲੋਂ

(ਸਮਾਜ ਵੀਕਲੀ)

ਧੀਆਂ ਦਾ ਦੁੱਖ ਕੌਣ ਸਮਝੇ
ਇਹ ਤਾਂ ਪਿੰਜਰਿਆਂ ਦੀ ਰਾਣੀ ਹੈ,
ਇਕ ਰੁੱਖ ਤੋਂ ਦੂਜੇ ਰੁੱਖ ਤੱਕ
ਬਸ, ਇਹੀ ਇਸ ਦੀ ਕਹਾਣੀ ਹੈ

ਪਹਿਲਾਂ ਰੁੱਖ ਪਿਓ ਦਾ ਘਰ ਹੈ
ਜਿਸ ਵਿੱਚ ਕਦੇ ਨਾ ਮਿਲਦੀ ਖੁੱਲ੍ਹ,
ਸਾਰਾ ਪਰਿਵਾਰ ਹਮੇਸ਼ਾ ਇਹ ਆਖੇ
ਧੀਏ, ਤੂੰ ਤਾਂ ਜਾਣਾ ਹੈ ਸਹੁਰੇ ਤੁਰ

ਦੂਜਾ ਰੁੱਖ, ਸਹੁਰਿਆਂ ਦਾ ਘਰ ਹੈ
ਜੋ ਸੰਸਾਰਕ ਕਾਰਜ਼ਾਂ ਨਾਲ ਹੈ ਭਰਿਆ,
ਸਹਿਤ ਪਤੀ, ਪਰਿਵਾਰ ਸਮੇਤ ਨੇ
ਡੰਡੇ ਤੇ, ਹੁਣ ਬਸ ਧੀ ਨੂੰ ਧਰਿਆ

ਕਿੱਥੇ ਜਾਕੇ ਮਰ ਜਾਏ ਇਹ ਧੀ
ਸਮਾਜ ਤਾਂ ਬਾੜਾ ਕੁਝ ਕਹਿੰਦਾ ਸਹੀ,
ਰੱਬਾ, ਧਿਆਯੇ ਰੋਜ਼ਾਨਾ ਤੈਨੂੰ ਹਰ ਵੇਲੇ
ਦੁੱਖ ਤੂੰ ਫਿਰ ਕਿਉਂ ਇਸਦੇ ਕੱਟਦਾ ਨਹੀਂ

ਜਿੰਦਰ, ਸਮੇਂ ਦੀ ਸੋਚ ਦੇ ਸ਼ੀਸ਼ੇ ਵਿੱਚ
ਅਕਸ ਧੀ ਦਾ ਜੋ ਸਭ ਨੂੰ ਦਿਖਾਉਂਦਾ ਹੈ,
ਧੀ ਬਾਰੇ ਸੱਚੀ ਇਸ ਸੋਚ ਨੂੰ ਬਦਲਣ
ਲਈ ਹੱਥ ਜੋੜੀ ਸੱਭ ਨੂੰ ਕਹਿੰਦਾ ਜਾਂਦਾ ਹੈ

ਅਵਤਾਰ ਸਿੰਘ ਢਿੱਲੋਂ
ਕਰੋਲ ਬਾਗ਼, ਨਵੀਂ ਦਿੱਲੀ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਬੇਡਕਰਾਇਟ ਲੀਗਲ ਫੋਰਮ ਵਲੋਂ ਬਾਬਾ ਸਾਹਿਬ ਜੀ ਦਾ ਜਨਮ ਦਿਵਸ ਜਿਲ੍ਹਾ ਭਲਾਈ ਦੱਫਤਰ ਤਹਿਸੀਲ ਕੰਪਲੈਕਸ ਵਿਖੇ ਹੋਵੇਗਾ
Next articleਦਰਵੇਸ਼ ਦੀ ਪੁਕਾਰ