(ਸਮਾਜ ਵੀਕਲੀ)
ਸਦੀਆਂ ਪੁਰਾਣੀ ਚੱਲੀ ਆ ਰਹੀ,
ਮੈ ਇੱਕ ਬਰਕਤੀ ਧਨਾਢ ਰੀਤ ਹਾਂ।
ਮੋਰ-ਪੰਖੀ ਸੰਗਮਰਮਰ ਤੇ ਉੱਘੜੀ
ਇਤਿਹਾਸ ਦੀ ਰੋਚਕ ਤਵਾਰੀਖ ਹਾਂ।
ਹਰ ਪੰਜਾਬੀ ਦੇ ਜਨਮ ਵੇਲੇ ਦੀ,
ਵਿਹੜਿਆਂ ਵਿੱਚ ਗੂੰਜੀ ਚੀਖ ਹਾਂ।
ਮੁਸ਼ਕਲ ਦੇ ਵੱਖ ਵੱਖ ਸਮਿਆਂ ਤੇ,
ਹੌਲੀ ਹੌਲੀ ਗਾਇਆ ਗੀਤ ਹਾਂ।
ਸੜਕਾਂ ਤੇ ਪੋਹ ਮਾਘ ਦੀ ਚਮਕ ਰਹੀ,
ਰਾਤਾਂ ਦੀ ਬਰਫ਼ ਠੰਢੀ ਸ਼ੀਤ ਹਾਂ।
ਰੱਬ ਦੇ ਨੂਰ ਨਾਲ ਰੋਸ਼ਨ ਹੋ ਰਹੀ,
ਵੱਜਦੀ ਹੋਈ ਧੁੰਨੀ ਦਾ ਸੰਗੀਤ ਹਾਂ।
ਦਿਲਾਂ ਨੂੰ ਹੁਲਾਰਾ ਦੇਣ ਵਾਲੀ ਉਸ,
ਲੋਕ ਭਲਾਈ ਦੀ ਕੌਮ ਦਾ ਪ੍ਰਤੀਕ ਹਾਂ।
ਸਬੱਬ ਨਾਲ ਮੁੜ ਇੱਕਸੁਰ ਹੋਈ
ਏਕਤਾ ਦੀ ਸਮਾਜਵਾਦੀ ਪ੍ਰੀਤ ਹਾਂ।
ਸਰਘੀ ਵੇਲੇ ਦੇ ਸੂਰਜ ਦੀ ਸੰਧੂਰੀ,
ਰੋਸ਼ਨੀ ਦੇ ਨਿੱਘ ਦੀ ਮੈਂ ਮੀਤ ਹਾਂ।
ਮੁਸਾਫ਼ਰਾਂ ਦੀ ਸਫਰ ਯਾਤਰਾ ਵਿੱਚ,
ਹਰ ਸਘੰਰਸ਼ ਦੀ ਮੈ ਮਨਮੀਤ ਹਾਂ।
ਥਾਂ ਥਾਂ ਤੇ ਪਏ ਪੱਥਰਾਂ ਤੇ ਉੱਕਰੀ ਹੋਈ,
ਨਾ ਮਿਟਣੇਂ ਵਾਲੀ ਪੱਕੀ ਜਿਹੀ ਲੀਕ ਹਾਂ।
ਵੱਜੀ ਹੋਈ ਚੋਟ ਨਗਾਰੇ ਦੀ ਦੇ ਉੱਤੇ,
ਨਿਰੰਤਰ ਮਿਲ ਰਹੀ ਜੱਗ ਦੀ ਜੀਤ ਹਾਂ।
ਜਸਵੰਤ ਕੌਰ ਕੰਗ ਬੈਂਸ
ਲੈਸਟਰ
ਯੂ ਕੇ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly