ਦਸਮੇਸ਼ ਪਬਲਿਕ ਸਕੂਲ ਵਿਖੇ “ਅੱਖਾਂ ਦਾ ਫਰੀ ਕੈਂਪ” ਲਗਾਇਆ ਗਿਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ੍ਰੀ ਗੁਰੂ ਗੋਬਿੰਦ ਸਿੰਘ ਐਜੁਕੇਸ਼ਨਲ ਟਰੱਸਟ ਅਧੀਨ ਚੱਲ ਰਹੇ ਅਦਾਰੇ ਦਸਮੇਸ਼ ਪਬਲਿਕ ਸਕੂਲ, ਮੁਕੇਰੀਆਂ ਵਿਖੇ ਸ.ਜਤਿੰਦਰ ਸਿੰਘ ਮਾਣੂ ਦੇ ਸਹਿਯੋਗ ਨਾਲ਼ “ਅੱਖਾਂ ਦਾ ਫਰੀ ਕੈਂਪ” ਲਗਾਇਆ ਗਿਆ। ਐੱਸ.ਪੀ.ਐੱਨ ਚੈਰੀਟੇਬਲ ਹਸਪਤਾਲ਼,ਮੁਕੇਰੀਆਂ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਅਖਿਲ ਬੱਤਰਾ ਅਤੇ ਉਨ੍ਹਾਂ ਦੀ ਟੀਮ ਡਾਕਟਰ ਸੌਰਵ ਮਿਨਹਾਸ ਅਤੇ ਮਨਜੀਤ ਸਿੰਘ ਵੱਲੋਂ ਪੰਜਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਅੱਖਾਂ ਸੰਬੰਧੀ ਬਿਮਾਰੀਆਂ ਬਾਰੇ ਜਾਣੂ ਕਰਵਾਉਂਦੇ ਹੋਏ ਅੱਖਾਂ ਵਿੱਚ ਪਾਉਣ ਲਈ “ਆਈ ਡਰੌਪ” ਵੀ ਦਿੱਤੇ ਗਏ। ਸਕੂਲ ਦੇ ਪ੍ਰਿੰਸੀਪਲ ਮਨਪ੍ਰੀਤ ਕੌਰ ਭੋਗਲ ਨੇ ਵਿਦਿਆਰਥੀਆਂ ਨੂੰ ਅੱਖਾਂ ਦੀ ਸਾਂਭ-ਸੰਭਾਲ ਬਾਰੇ ਜਾਗਰੂਕ ਕੀਤਾ। ਪ੍ਰਿੰਸੀਪਲ ਸ੍ਰੀਮਤੀ ਮਨਪ੍ਰੀਤ ਕੌਰ ਭੋਗਲ ਨੇ ਸਰਦਾਰ ਜਤਿੰਦਰ ਸਿੰਘ ਮਾਣੂ ਦਾ ਸਤਿਕਾਰ ਵੀ ਕੀਤਾ, ਜੋ ਸਮੇਂ-ਸਮੇ ਤੇ ਇਸ ਤਰ੍ਹਾਂ ਦੇ ਕੈਪ ਲਗਾਉਦੇ ਹੀ ਰਹਿੰਦੇ ਹਨ। ਪਿਛਲੇ ਕਈ ਦਿਨਾਂ ਵਿੱਚ ਜਤਿੰਦਰ ਸਿੰਘ ਮਾਣੂ ਨੇ ਪਿੰਡ ਕੋਟਲੀ ਖਾਸ ਵਿਖੇ ਕਈ  ਕੈਪ ਲਗਵਾਏ ਹਨ। ਪ੍ਰਿੰਸੀਪਲ ਭੋਗਲ ਨੇ ਹੋਰ ਨੌਜਵਾਨਾਂ ਨੂੰ ਵੀ ਇਸ ਸੰਸਥਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਸ. ਮਾਣੂ ਵਰਗੇ ਹੋਰ ਕੈਪ ਲਗਾਉਣ ਦੀ ਵੀ ਗੱਲ ਆਖੀ। ਉਹਨਾਂ ਦੇ ਇਸ ਉਪਰਾਲੇ ਦੀ ਚੈਅਰਮੈਨ ਸ. ਰਵਿੰਦਰ ਸਿੰਘ ਚੱਕ, ਕੁਲਦੀਪ ਸਿੰਘ ਬਰਿਆਣਾ, ਸਤਪਾਲ ਸਿੰਘ, ਹਰਪਾਲ ਸਿੰਘ, ਸੁਰਜੀਤ ਸਿੰਘ ਭੱਟੀਆਂ, ਹਰਿੰਦਰਜੀਤ ਸਿੰਘ, ਦਵਿੰਦਰ ਸਿੰਘ ਅਤੇ ਹਰਮਨਜੀਤ ਸਿੰਘ ਨੇ ਸ਼ਲਾਘਾ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੰਜਾਬ ਯੂਨੀਵਰਸਿਟੀ ਚੋਣਾਂ ਵਿੱਚ ਐਸ ਓ ਆਈ ਕਰਵਾਏਗੀ ਵੱਡੀ ਜਿੱਤ ਦਰਜ਼ – ਕੋਆਰਡੀਨੇਟਰ ਰਾਜੂ ਖੰਨਾ, ਰਣਬੀਰ ਢਿੱਲੋਂ
Next articleਕੀ ਲਿੰਗਕਤਾ ਸਿੱਖਿਆ ਨੂੰ ਸਕੂਲਾਂ’ਚ ਲਾਗੂ ਕਰਨ ਨਾਲ ਬਲਾਤਕਾਰ ਵਰਗੇ ਜੁਰਮਾਂ ਨੂੰ ਰੋਕਿਆ ਜਾ ਸਕਦਾ ਹੈ ?